HOME 46ਵੀਆਂ ਮਿੰਨੀ ਪ੍ਰਾਇਮਰੀ ਜਿਲ੍ਹਾ ਪੱਧਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ

46ਵੀਆਂ ਮਿੰਨੀ ਪ੍ਰਾਇਮਰੀ ਜਿਲ੍ਹਾ ਪੱਧਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ

ਫ਼ੋਟੋ:-ਕੈਪਸਨ:-- ਸੈਫਲਾਬਾਦ ਵਿਖੇ ਸ਼ੁਰੂ ਹੋਈਆਂ 46ਵੀਆਂ ਮਿੰਨੀ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਉਪਰੰਤ -ਸੰਤ ਬਾਬਾ ਲੀਡਰ ਸਿੰਘ ,ਬਾਬਾ ਜੈ ਸਿੰਘ ਮਹਿਮਦਵਾਲ,ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ, ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਅਤੇ ਪ੍ਰਬੰਧਕ
ਕਬੱਡੀ ਨੈਸ਼ਨਲ ਸਟਾਈਲ ਫਾਈਨਲ ਮੁਕਾਬਲੇ ਵਿੱਚ ਫਗਵਾੜਾ -2 ਨੇ ਕਪੂਰਥਲਾ -2 ਨੂੰ ਦਿੱਤੀ ਸ਼ਿਕਸ਼ਤ 
ਵੱਖ ਵੱਖ ਜੇਤੂ ਟੀਮਾਂ, ਖਿਡਾਰੀਆਂ ਤੇ ਟੀਮ ਇੰਚਾਰਜਾਂ ਨੂੰ ਕੀਤਾ ਗਿਆ ਵਿਸ਼ੇਸ਼ ਤੌਰ ਤੇ ਸਨਮਾਨਿਤ
ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ )– ਸੰਤ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰੂਸਰ ਸਾਹਿਬ ਸੈਫਲਾਬਾਦ  ਦੇ ਅਸ਼ੀਰਵਾਦ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਪੂਰਥਲਾ ਸ੍ਰੀ ਮਤੀ ਮਮਤਾ ਬਜਾਜ,  ਉਪ-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ  ਖੇਡ ਕੋਆਰਡੀਨੇਟਰ ਲਕਸ਼ਦੀਪ ਸ਼ਰਮਾ ਦੀ ਦੇਖ ਰੇਖ ਹੇਠ 46ਵੀਆਂ  ਮਿੰਨੀ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਤਿੰਨ ਰੋਜ਼ਾ ਸਕੂਲ ਖੇਡ ਟੂਰਨਾਮੈਂਟ ਪਿੰਡ ਸੈਫਲਾਬਾਦ ਦੇ ਖੇਡ ਸਟੇਡੀਅਮ ਵਿਖੇ ਅੰਤਿਮ ਦਿਨ ਦਾ ਰਸਮੀ ਉਦਘਾਟਨ ਸੰਤ ਬਾਬਾ ਲੀਡਰ ਸਿੰਘ ਜੀ ਨੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਪੂਰਥਲਾ ਸ੍ਰੀ ਮਤੀ ਮਮਤਾ ਬਜਾਜ,  ਉਪ-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ ਅਤੇ ਸਰਪੰਚ ਭਜਨ ਸਿੰਘ  ਸੈਫਲਾਬਾਦ ਦੀ ਹਾਜ਼ਰੀ ਦੌਰਾਨ ਰਿਬਨ ਕੱਟ ਕੇ ਕੀਤਾ ਅਤੇ ਖ਼ਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਟੂਰਨਾਮੈਂਟ ਦੇ ਅੰਤਿਮ ਦਿਨ ਦੇ ਹੋਏ ਮੁਕਾਬਲਿਆਂ ਵਿੱਚ ਕਬੱਡੀ ਨੈਸ਼ਨਲ ਸਟਾਈਲ (ਲੜਕੇ )ਫਾਈਨਲ ਮੁਕਾਬਲੇ ਵਿੱਚ ਫਗਵਾੜਾ -2 ਨੇ ਕਪੂਰਥਲਾ -2 ਨੂੰ ਹਰਾਇਆ। ਕਬੱਡੀ ਸਰਕਲ ਸਟਾਈਲ ਫਾਈਨਲ (ਲੜਕੇ) ਵਿੱਚ ਨਡਾਲਾ ਨੇ ਕਪੂਰਥਲਾ-1 ਨੂੰ, ਖੋ ਖੋ ਫਾਈਨਲ (ਲੜਕੇ ) ਕਪੂਰਥਲਾ -2  ਨੇ ਮਸੀਤਾਂ ਨੂੰ ਹਰਾਇਆ। ਜਦਕਿ ਰੱਸਾਕੱਸੀ ਦੇ ਮੁਕਾਬਲਿਆਂ ਵਿੱਚ ਨਡਾਲਾ ਦੀ ਟੀਮ ਜੇਤੂ ਰਹੀ । ਇਸ ਤੋਂ ਪਹਿਲਾਂ ਟੂਰਨਾਮੈਂਟ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬਾਬਾ ਜੈ ਸਿੰਘ ਮਹਿਮਦਵਾਲ ਵਾਲਿਆਂ ਨੇ ਸ਼ਿਰਕਤ ਕੀਤੀ ਤੇ ਵੱਖ ਵੱਖ ਖੇਡਾਂ ਦੀਆਂ ਟੀਮਾਂ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ । ਇਸ ਦੌਰਾਨ ਉਹਨਾਂ ਨੇ ਫਾਈਨਲ ਦੀਆਂ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ। ਟੂਰਨਾਮੈਂਟ ਦੌਰਾਨ ਸਰਪੰਚ ਬਿਕਰਮ ਸਿੰਘ ਉੱਚਾ ਸੀਨੀਅਰ ਆਗੂ ਆਮ ਆਦਮੀ ਪਾਰਟੀ, ਸਾਬਕਾ ਸਰਪੰਚ ਜਸਵਿੰਦਰ ਸਿੰਘ ਸੈਫਲਾਬਾਦ,ਫਰਦੀਪ ਕੌਰ ਏ ਐੱਸ ਆਈ ਥਾਣਾ ਫੱਤੂਢੀਂਗਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਰਪੰਚ ਬਿਕਰਮ ਸਿੰਘ ਉੱਚਾ ਨੇ ਆਪਣੇ ਸੰਬੋਧਨ ਦੌਰਾਨ ਸਿੱਖਿਆ ਵਿਭਾਗ ਦੇ ਖੇਡਾਂ ਸੰਬੰਧੀ ਆਯੋਜਿਤ ਉਕਤ ਟੂਰਨਾਮੈਂਟ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਨਾਲ ਜੋੜਨ ਲਈ ਇਹਨਾਂ ਬੱਚਿਆਂ ਦੇ ਅਧਿਆਪਕ ਵਧਾਈ ਦੇ ਪਾਤਰ ਹਨ।ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਤੇ ਸਰਬਜੀਤ ਸਿੰਘ ਭਗਤਪੁਰ ਨੇ ਸਾਂਝੇ ਤੌਰ ਤੇ ਨਿਭਾਈ। ਟੂਰਨਾਮੈਂਟ ਦੇ ਅੰਤਿਮ ਦਿਨ  ਫਾਈਨਲ  ਦੇ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਤੇ ਟੀਮਾਂ ਨੂੰ ਸੰਤ ਬਾਬਾ ਲੀਡਰ ਸਿੰਘ, ਬਾਬਾ ਜੈ ਸਿੰਘ ਮਹਿਮਦਵਾਲ ਵਾਲ਼ਿਆਂ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ,ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ, ਸਰਪੰਚ ਭਜਨ ਸਿੰਘ, ਮਨਜੀਤ ਸਿੰਘ ਫੰਝਰ ਦੁਆਰਾ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਪੂਰਥਲਾ – 1 ਰਜੇਸ਼ ਕੁਮਾਰ , ਬੀ ਪੀ ਈ ਓ ਕਪੂਰਥਲਾ – 2 ਸੰਜੀਵ ਕੁਮਾਰ ਹਾਂਡਾ ਸਰਪੰਚ ਭਜਨ ਸਿੰਘ ,ਚਰਨ ਸਿੰਘ ਕਲੱਬ ਪ੍ਰਧਾਨ, ਨੰਬਰਦਾਰ ਸਤਨਾਮ ਸਿੰਘ, ਮੌਲਵੀ ਅਹਿਮਦ ,ਮਨਜੀਤ ਸਿੰਘ ਫੰਝਰ , ਹਰਮੇਸ਼ ਸਿੰਘ, ਸ਼ਰਨਜੀਤ ਕੌਰ, ਸ਼ਿਗਾਰਾ ਸਿੰਘ, ਭਜਨ ਸਿੰਘ, ਬੀਬੀ ਸੁਖਵੰਤ ਕੌਰ, ਜੋਗਿੰਦਰ ਸਿੰਘ,ਜੈਮਲ ਸਿੰਘ, ਬਿਕਰਮਜੀਤ ਸਿੰਘ, ਦਵਿੰਦਰ ਸਿੰਘ,ਮੇਜਰ ਸਿੰਘ ਬੀ ਐੱਸ ਓ, ਲਕਸ਼ਦੀਪ ਸ਼ਰਮਾ ਜ਼ਿਲ੍ਹਾ ਖੇਡ ਕੋਆਰਡੀਨੇਟਰ, ਰਛਪਾਲ ਸਿੰਘ ਵੜੈਚ, ਰੌਸ਼ਨ ਲਾਲ,ਗੁਰਮੁੱਖ ਸਿੰਘ ਬਾਬਾ ਸਟੇਟ ਐਵਾਰਡੀ,ਮੁਨੱਜਾ ਇਰਸ਼ਾਦ, ਮਨਦੀਪ ਕੌਰ, ਕੁਲਦੀਪ ਕੌਰ, ਸੁਖਪਾਲ ਸਿੰਘ,ਹਰਜਿੰਦਰ ਸਿੰਘ, ਸਰਬਜੀਤ ਕੌਰ, ਕੋਮਲਪ੍ਰੀਤ ਕੌਰ, ਬਲਜੀਤ ਸਿੰਘ,ਕੁਲਬੀਰ ਸਿੰਘ, ਹਰਵਿੰਦਰਜੀਤ ਕੌਰ, ਬਲਜੀਤ ਕੌਰ ਬਿਧੀਪੁਰ, ਨਿੰਮੀ ਰਾਣੀ, ਬਖਸ਼ੀਸ਼ ਸਿੰਘ, ਜਸਵਿੰਦਰ ਸਿੰਘ ਸ਼ਿਕਾਰਪੁਰ, ਸੁਖਨਿੰਦਰ ਸਿੰਘ, ਰਜਿੰਦਰ ਸਿੰਘ, ਹਰਵਿੰਦਰ ਸਿੰਘ ਵਿਰਦੀ, ਮਨਜਿੰਦਰ ਸਿੰਘ ਠੱਟਾ, ਸਤਵਿੰਦਰ ਕੌਰ,ਪੰਕਜ ਮਰਵਾਹਾ, ਮੇਜਰ ਸਿੰਘ  ਖੱਸਣ,ਭਗਤ ਫਗਵਾੜਾ, ਰਵੀ ਵਾਹੀ, ਸੀ ਐੱਚ ਟੀ, ਅਮਨਦੀਪ ਸਿੰਘ ਖਿੰਡਾ, ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ,ਪਵਨ ਕੁਮਾਰ ਜੋਸ਼ੀ ਬੀ ਆਰ ਸੀ, ਰਾਮ ਸਿੰਘ ਸੀ ਐੱਚ ਟੀ, ਬਰਿੰਦਰ ਮਾਨ ਮੁਹੱਬਲੀਪੁਰ, ਗੁਰਪ੍ਰੀਤ ਸਿੰਘ ਬੀ ਆਰ ਸੀ,ਤਜਿੰਦਰ ਸਿੰਘ ਅਲੌਦੀਪੁਰ, ਅੰਮ੍ਰਿਤਪਾਲ ਸਿੰਘ , ਜਸਪਾਲ ਸਿੰਘ ਜੱਸਾ,ਮਨਪ੍ਰੀਤ ਕੌਰ ਧਾਲੀਵਾਲ ਦੋਨਾਂ, ਰਾਜਵਿੰਦਰ ਕੌਰ, ਹਰਜੀਤ ਕੌਰ, ਸੁਖਦੇਵ ਸਿੰਘ, ਪਰਮਿੰਦਰ ਸਿੰਘ, ਜਗਜੀਤ ਸਿੰਘ,ਮਨਜੀਤ ਸਿੰਘ, ਕੁਲਵਿੰਦਰ ਸਿੰਘ ਦੁਰਗਾਪੁਰ, ਜੋਗਿੰਦਰ ਸਿੰਘ ਸਾਬਕਾ ਜ਼ਿਲ੍ਹਾ ਕੋਆਰਡੀਨੇਟਰ ਖੇਡਾਂ, ਬਲਜੀਤ ਸਿੰਘ ਬੱਬਾ ਸੇਵਾ ਮੁਕਤ ਅਧਿਆਪਕ,ਪਲਵਿੰਦਰ ਕੌਰ, ਮਨਜਿੰਦਰ ਕੌਰ, ਸੁਨੀਤਾ ਰਾਣੀ, ਦਲਜੀਤ ਸਿੰਘ ਸੈਣੀ,   ਪਰਮਜੀਤ ਚੋਹਾਨ, ਸਤਨਾਮ ਸਿੰਘ ਪਰਮਾਰ, ਪ੍ਰਿਆ, ਪ੍ਰਿਯੰਕਾ, ਰੁਪਿੰਦਰ ਕੌਰ, ਦਲਜੀਤ ਸਿੰਘ ਆਦਿ ਤੋਂ ਇਲਾਵਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰ,  ਟੀਮ ਕਨਵੀਨਰ ਟੀਮਾਂ ਦੇ ਕੋਚ ਅਤੇ  ਸੈਂਟਰ ਹੈੱਡ ਟੀਚਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਬੰਦਾ ਸਿੰਘ ਬਹਾਦਰ ਰਕਬਾ ਭਵਨ ਲੁਧਿਆਣਾ
Next articleਸ਼ਹੀਦੀ ਸਮਾਗਮਾਂ ਨੂੰ ਲੈ ਕੇ ਸੰਗਤਾਂ ਲਈ ਪੁਖਤਾ ਪ੍ਰਬੰਧ ਮੁਕੰਮਲ : ਡੀਸੀ ਵਰਜੀਤ ਵਾਲੀਆ ਰੂਪਨਗਰ