HOME ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਗ੍ਰੇਡੀਅਰ ਰਾਜ ਕੁਮਾਰ ਵਲੋਂ ਨੁਕੜ...

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਗ੍ਰੇਡੀਅਰ ਰਾਜ ਕੁਮਾਰ ਵਲੋਂ ਨੁਕੜ ਬੈਠਕਾ ਦਾ ਦੌਰ ਲਗਾਤਾਰ ਜਾਰੀ

ਪਾਰਟੀ ਦੀਆਂ ਨੀਤੀਆਂ ਬਾਰੇ ਜਨ ਜਨ ਨੂੰ  ਕੀਤਾ ਜਾ ਰਿਹਾ ਜਾਗਰੂਕ
 ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰੇਗੀ ਪਾਰਟੀ: ਬਿਗ੍ਰੇਡੀਅਰ ਰਾਜ ਕੁਮਾਰ
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਵਿਧਾਨ ਸਭਾ ਹਲਕਾ ਬਲਾਚੌਰ ਤੋਂ  ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਅਤੇ ਆਪ ਦੇ ਸੀਨੀਅਰ ਆਗੂ ਬਿਗ੍ਰੇਡੀਅਰ ਰਾਜ ਕੁਮਾਰ ਵਲੋਂ 2027 ਦੇ ਵਿਧਾਨ ਸਭਾ ਚੋਣਾਂ ਨੂੰ  ਲੈ ਕੇ ਸਰਗਰਮੀਆਂ ਤੇਜ਼ ਕੀਤੀਆ ਜਾ ਚੁੱਕੀਆ ਹਨ | ਉਨ੍ਹਾਂ ਵਲੋਂ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾਹੈ | ਜਿਸ ਦੇ ਚੱਲਦੇ ਉਨ੍ਹਾਂ ਨੇ ਕੱਲ ਹਲਕਾ ਬਲਾਚੌਰ ਦੇ ਵੱਡੇ ਪਿੰਡ ਰੈਲ ਮਾਜਰਾ ਵਿਖੇ  ਕਰਨੈਲ ਸਿੰਘ  ਦੇ ਘਰ ਰੱਖੀ ਮੀਟਿੰਗ ਵਿੱਚ ਪਿੰਡ ਦੀਆਂ ਮੋਹਤਵਾਰ ਸ਼ਖਸੀਅਤਾਂ ਨੂੰ ਉੱਚੇਚੇ ਤੌੌਰ ਤੇ ਬੁਲਾ ਕੇ ਰਾਬਤਾ ਕਾਇਮ ਕੀਤਾ |    ਜਿਸ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਸਿਹਤ, ਸਿੱਖਿਆ, ਜ਼ਿਮੀਦਾਰਾਂ ਦੇ ਬੰਜਰ ਖੇਤਾਂ ਵਿਚ ਲਿਫਟ ਇਰੀਗੇਸ਼ਨ ਅਤੇ ਕੰਢੀ ਨਹਿਰ ਦਾ ਪਾਣੀ ਪਹੁੰਚਾਉਣਾ,ਸਿਹਤ ਬੀਮਾ,ਮੈਰਿਟ  ਤੇ ਨੌਕਰੀਆਂ,ਫਰੀ ਬਿਜਲੀ,ਬੀਬੀਆਂ ਨੂੰ ਮਾਣ ਭੱਤਾ ਵਗੈਰਾ ਅਤੇ ਹੋਰ ਸਰਕਾਰ ਵਲੋਂ ਉਪਲਬੱਧ ਕੀਤੀਆ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ   |  ਕਰਨੈਲ ਸਿੰਘ ਰੈਲਮਾਜਰਾ ਨੇ ਬਿਗ੍ਰੇਡੀਅਰ ਰਾਜ ਕੁਮਾਰ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੂਰਣ ਸਹਿਯੋਗ ਦੇਣ ਦਾ ਵਾਅਦਾ ਕੀਤਾ | ਇਸ ਮੌਕੇ   ਕਸ਼ਮੀਰ ਸਿੰਘ ਬਾਜਵਾ ਪ੍ਰਧਾਨ ਗੁਰਦੁਆਰਾ ਕਮੇਟੀ ਰੈਲਮਾਜਰਾ , ਸੰਤੋਖ ਸਿੰਘ ਜਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ, ਸੇਠੀ ਸਾਬਕਾ ਸਰਪੰਚ ਰੈਲਮਾਜਰਾ , ਹਰਦੀਪ ਸਿੰਘ ਬਾਜਵਾ, ਸੁਭਾਸ਼ ਭਾਟੀਆ, ਸੁੱਚਾ ਸਿੰਘ, ਔਲਖ ਸਿੰਘ, ਤਰਸੇਮ ਫੌਜੀ, ਕਾਲੂ, ਬਾਵਾ, ਪ੍ਰੀਤਮ ਸਿੰਘ, ਚੌਧਰੀ ਪ੍ਰੇਮ ਚੰਦ, ਦਵਿੰਦਰ, ਵੀਰ ਸਿੰਘ ਭੂੰਬਾ, ਲਾਲ ਚੰਦ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਮੌਜੂਦ ਰਹੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 
Previous articleਜੀਤ ਰਾਮ ਦੀ ਅੰਤਿਮ ਅਰਦਾਸ ਮੌਕੇ ਬਿਗ੍ਰੇਡੀਅਰ ਰਾਜ ਕੁਮਾਰ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ
Next article” ਵਿਦੇਸ਼ੀ ਲਾਲਸਾ ਦਾ ਅਧਿਐਨ ਕਰਦਾ ਕਹਾਣੀ ਸੰਗ੍ਰਹਿ – ਰੱਬ ਖ਼ੈਰ ਕਰੇ”