HOME ਤੱਖੀਆਂ ਬਾਗ ਦਰਬਾਰ ਕਾਕੇ ਸ਼ਾਹ ਵਿਖ਼ੇ ਸਲਾਨਾ ਜੋੜ ਮੇਲਾ ਮਨਾਇਆ

ਤੱਖੀਆਂ ਬਾਗ ਦਰਬਾਰ ਕਾਕੇ ਸ਼ਾਹ ਵਿਖ਼ੇ ਸਲਾਨਾ ਜੋੜ ਮੇਲਾ ਮਨਾਇਆ

1
ਗਾਇਕ ਭੈਣਾਂ ਕੌਰ ਸਿਸਟਰਜ਼ ਅਤੇ ਬੇਬੀ ਏ ਕੌਰ ਨੂੰ ਜਨਾਬ ਹੰਸ ਰਾਜ ਹੰਸ ਜੀ ਸਮਨਾਮਿਤ ਕਰਦੇ ਹੋਏ

   (ਸਮਾਜ ਵੀਕਲੀ)   ਪਿੰਡ ਦੁਸਾਂਝ ਕਲਾਂ ਵਿਖ਼ੇ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਅਤੇ ਗ੍ਰਾਮ ਪਚਾਇਤ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੱਖੀਆਂ ਬਾਗ ਦਰਬਾਰ ਕਾਕੇ ਸ਼ਾਹ ਦੁਸਾਂਝ ਕਲਾਂ ਵਿਖ਼ੇ ਸਲਾਨਾ ਜੋੜ ਮੇਲਾ ਮਨਾਇਆ ਗਿਆ, ਇਸ ਮੌਕੇ ਮੇਲੇ ਵਾਲੇ ਦਿਨ ਝੰਡੇ ਦੀ ਰਸਮ ਉਪਰੰਤ ਚਾਦਰ ਦੀ ਰਸਮ ਕੀਤੀ ਗਈ ਉਪਰੰਤ, ਧਾਰਮਿਕ ਸਟੇਜ ਲਗਾਈ ਗਈ ਜਿਸ ‘ਚ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ, ਬੇਬੀ ਏ ਕੌਰ ਚੱਕ ਰਾਮੂੰ, ਜਮੀਲ ਅਖ਼ਤਰ, ਲਵਜੀਤ ਲਵ, ਲੋਕ ਢਾਡੀ ਨਵਜੋਤ ਸਿੰਘ ਮੰਡੇਰ, ਦਵਿੰਦਰ ਸੋਨੀ, ਰਣਵੀਰ ਦੁਸਾਂਝ ਵਲੋਂ ਦਾਤਾ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ ਗਿਆ, ਇਸ ਮੌਕੇ ਸਟੇਜ਼ ਦੀ ਭੂਮਿਕਾ ਜਨਾਬ ਬਿੱਟੂ ਮੇਹਟਾ ਵਾਲੇ ਵਲੋਂ ਨਿਭਾਈ ਗਈ, ਇਹ ਮੇਲਾ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਗੱਦੀ ਨਸ਼ੀਨ ਸਾਈ ਹੰਸ ਰਾਜ ਹੰਸ ਜੀ ਦੀ ਦੇਖ ਰੇਖ ਹੇਠ ਮਨਾਇਆ ਗਿਆ, ਇਸ ਮੌਕੇ ਸਰਜੀਤ ਸਿੰਘ, ਮੰਗਾ, ਅੰਬੀ, ਬਿੰਦਰ ਪੰਚ, ਬਿੰਦਰ ਸਿੰਘ, ਰਣਵੀਰ ਦੁਸਾਂਝ, ਸੁਰਿੰਦਰ ਪਾਲ ਕੁੱਕੂ, ਆਦਿ ਸੰਗਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 28/05/2025
Next articleਦੀਪਕ ਬਾਲੀ ਨੂੰ ਪੰਜਾਬ ਟੂਰਿਜ਼ਮ ਤੇ ਹੈਰੀਟੇਜ ਵਿਭਾਗ ਦਾ ਮੁੱਖ ਸਲਾਹਕਾਰ ਬਣਨ ’ਤੇ ਵਧਾਈਆਂ – ਦਿਆਲਪੁਰੀ