ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਜੀ ਵਲੋਂ ਸੂਬੇਅੰਦਰ ਸਭਿਆਚਾਕ ਗਤੀਵਿਧੀਆ ਨੂੰ ਹੋਰ ਬੜਾਵਾ ਦੇਣ ਲਈ ਸਭਿਆਚਾਰਕ ਤੇ ਸਾਹਿਤਕ , ਬਾਬਾ ਹਰਵਲਵ ਸੰਗੀਤ ਸੰਮੇਲਨ ਦੇਵੀ ਤਲਾਬ ਮੰਦਿਰ, ਜਲੰਧਰ, ਪੰਜਾਬ ਜਾਗ੍ਰਿਤੀ ਮੰਚ (ਰਜਿ.) ਤੇ ਹਰੀਕ ਸੰਗੀਤ ਪ੍ਰੇਮੀ ਦੇ ਦੁੱਖ-ਸੁੱਖ ਦੇ ਹਮਸਫ਼ਰ ਦੀਪਕ ਬਾਲੀ ਨੂੰ ਪੰਜਾਬ ਟੂਰਿਜ਼ਮ ਤੇ ਹੈਰੀਟੇਜ ਵਿਭਾਗ ਦਾ ਮੁੱਖ ਸਲਾਹਕਾਰ ਬਣਾਉਣ ਉਪਰੰਤ ਲੋਕ ਗਾਇਕ ਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਵਲੋਂ ਸੰਗੀਤਕ ਕਾਫ਼ਲੇ ਨਾਲ ਚੰਡੀਗੜ੍ਹ ਵਿਖੇ ਦੀਪਲ ਬਾਲੀ ਨੂੰ ਵਧਾਈਆਂ ਤੇ ਗੁਲਦਸਤੇ ਭੇਟ ਕੀਤੇ ਗਏ। ਇਸ ਮੌਕੇ ਦਲਵਿੰਦਰ ਦਿਆਲਪੁਰੀ ਵਲੋਂ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਵਲੋਂ ਸੂਬੇ ਅੰਦਰ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਬੜਾਵਾ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਨਰਿੰਦਰ ਸਿੰਘ ਭੱਟੀ ਅੰਡਰ ਸੈਕਟਰੀ ਵਿਧਾਨ ਸਭਾ, ਅਸ਼ੋਕ ਬਾਂਸਲ ਮਾਨਸ਼ਾ (ਸਾਹਿਤਕਾਰ), ਸੂਰਜ ਝੰਡੇਰ (ਗੀਤਕਾਰ ਤੇ ਗਾਇਕ) ਅਤੇ ਸੰਗੀਤਕ ਤੇ ਸਾਹਿਤਕਾਰ ਪ੍ਰੇਮੀ ਚੰਡੀਗੜ੍ਹ ਵੀ ਹਾਜ਼ਰ ਸਨ।
ਦੀਪਕ ਬਾਲੀ ਨੂੰ ਪੰਜਾਬ ਟੂਰਿਜ਼ਮ ਤੇ ਹੈਰੀਟੇਜ ਵਿਭਾਗ ਦਾ ਮੁੱਖ ਸਲਾਹਕਾਰ ਬਣਨ ’ਤੇ ਵਧਾਈਆਂ – ਦਿਆਲਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



