ਝੋਨੇ ਦੀ ਸੀਜ਼ਨ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਬੰਗਾ ਦੀ ਮੀਟਿੰਗ ਹੋਈ

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ) ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਬੰਗਾ ਦੀ ਆਉਣ ਵਾਲੇ ਝੋਨੇ ਦੇ ਸੀਜਨ ਸੰਬੰਧੀ ਇਕ ਜਰੂਰੀ ਮੀਟਿੰਗ ਪ੍ਰਧਾਨ ਗੁਰਚਰਨ ਸਿੰਘ ਬੂਟੀ ਦੀ ਪ੍ਰਧਾਨਗੀ ਚ ਹੋਈ ਜਿਸ ਵਿਚ ਤਹਿਤ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਇਸ ਮੰਡੀ ਚ ਝੋਨੇ ਦੀ ਖਰੀਦ 1 ਅਕਤੂਬਰ 2024 ਨੂੰ ਸ਼ੁਰੂ ਕੀਤੀ ਜਾਵੇਗੀ। ਪ੍ਰਧਾਨ ਗੁਰਚਰਨ ਸਿੰਘ ਬੂਟੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ 17 ਫੀਸਦੀ ਨਮੀ ਵਾਲਾ ਝੋਨਾ ਹੀ ਵੇਚਣ ਲਈ ਲਿਆਂਦਾ ਜਾਵੇ ਤਾਂ ਕਿ ਖਰੀਦ ਚ ਕੋਈ ਪ੍ਰੇਸ਼ਾਨੀ ਨਾ ਆ ਸਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋ ਫਸਲ ਦੀ ਖਰੀਦ ਨੂੰ ਲੈ ਕੇ ਪੂਰੇ ਪ੍ਰੱਖਤਾ ਪ੍ਰੰਬਧ ਮੁਕੰਮਲ ਕਰ ਲਏ ਹਨ। ਇਸ ਮੌਕੇ ਪ੍ਰਧਾਨ ਗੁਰਚਰਨ ਸਿੰਘ ਮੰਗੀ ਤੋਂ ਇਲਾਵਾ ਸੰਜੀਵ ਜੈਨ, ਇੰਦਰਜੀਤ ਸਿੰਘ ਮਾਨ, ਸੁਖਜਿੰਦਰ ਸਿੰਘ ਨੌਰਾ, ਮੁਖਤਿਆਰ ਸਿੰਘ ਭੁੱਲਰ, ਯਸਪਾਲ ਖੁਰਾਨਾ, ਅਰੁਣ ਕੁਮਾਰ, ਰਣਜੀਤ ਸਿੰਘ, ਹਰਜਿੰਦਰ ਸਿੰਘ ਕੱਦੋਲਾ, ਕਮਲ ਚੌਪੜਾ, ਬਿਮਲਾ ਕੁਮਾਰ, ਰਾਜ ਕੁਮਾਰ ਅਗਰਵਾਲ, ਰਾਕੇਸ਼ ਗੁਪਤਾ, ਅੰਸ਼ੂ ਕੁਰਲਾ, ਸੁਨੀਲ ਗਾਬਾ, ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਹੇਠ ਪਿੰਡ ਖਟਕੜ ਕਲਾਂ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ
Next articleਚਿੱਟੇ ਖਿਲਾਫ ਬਸਪਾ ਧਰਨਾ ‘ਚ ਸੈਂਕੜੇ ਵਰਕਰਾਂ ਨੇ ਕੀਤੀ ਸਮੂਲੀਅਤ,ਹਰ ਫ਼ਰੰਟ ਤੇ ਫੇਲ ਪੰਜਾਬ ਸਰਕਾਰ ਨੇ ਘਰ ਘਰ ਪਹੁੰਚਾਇਆ ਨਸ਼ਾ – ਐਡਵੋਕੇਟ ਰਣਜੀਤ ਕੁਮਾਰ