(ਸਮਾਜ ਵੀਕਲੀ)
ਰੰਗ ਬਰੰਗੇ ਕੱਪੜੇ ਪਾ ਕੇ,
ਲੈ ਸਿਰ ਰੰਗਲੀ ਫੁੱਲਕਾਰੀ,
ਹੋਲੀ ਖੇਡਣ ਜਾਣਾ ਮੈਂ ਤਾਂ,
ਲੈ ਦੇ ਮਾਂ ਪਿਚਕਾਰੀ ,
ਰਿੰਪੀ, ਰੋਜ਼ੀ ਸੱਦ ਲਿਆਈਆਂ,
ਅਪਣੀਆਂ ਸਭ ਸਹੇਲੀਆਂ ਨੂੰ,
ਨਾ ਰੰਗ ਗੁਲਾਲ ਉਡਾਣ ਤੋਂ ਰੋਕੀ,
ਨਵੀਆਂ ਛੇੜ ਪਹੇਲੀਆਂ ਨੂੰ,
ਟੱਸ ਤੋਂ ਪਤਾ ਮੈਂ ਮੱਸ ਨਹੀਂ ਹੋਣਾ,
ਭਾਵੇਂ ਦੇ ਲੈ ਝਿੜਕ ਪਿਆਰੀ,
ਹੋਲੀ ਖੇਡਣ ਜਾਣਾ ਮੈਂ ਤਾਂ
ਲੈ ਦੇ ਮਾਂ ਪਿਚਕਾਰੀ,
ਪਿਆਰ ਤੇ ਸਾਂਝਾਂ ਵਾਲ਼ਾ ਮਾਏ
ਹੈ ਤਿਉਹਾਰ ਅਨੋਖਾ,
ਵੈਰ ਵਿਰੋਧ ਮਿਟਾਉਣ ਦਾ
ਦਿਲ ਚੋਂ ਸਭ ਤੋਂ ਚੰਗਾ ਮੌਕਾ,
ਮੁੱਠੀ ਭਰ ਗੁਲਾਲ ਹੈ ਕਰਦਾ
ਖ਼ਤਮ ਸਾਰੀ ਤਕਰਾਰੀ,
ਹੋਲੀ ਖੇਡਣ ਜਾਣਾ ਮੈਂ ਤਾਂ,
ਲੈ ਦੇ ਮਾਂ ਪਿਚਕਾਰੀ,
ਮੈਂ ਲਾਲ, ਗੁਲਾਬੀ,ਪੀਲੇ ਨੀਲੇ
ਸਭ ਨੂੰ ਰੰਗ ਵਿੱਚ ਰੰਗਣਾ,
ਮੋਹ ਦੀਆਂ ਤੰਦਾਂ ਹੋਣ ਪੀਢੀਆਂ
ਤੇ ਭਲਾ ਸਰਬੱਤ ਦਾ ਮੰਗਣਾ,
ਜਿਉਂ ਕੁਦਰਤ ਦੇ ਰਸ ਭਿੰਨੇ ਰੰਗਾਂ
ਪ੍ਰਿੰਸ ਹਰ ਪਾਸੇ ਮਹਿਕ ਖਿਲਾਰੀ
ਹੋਲੀ ਖੇਡਣ ਜਾਣਾ ਮੈਂ ਤਾਂ,
ਲੈ ਦੇ ਮਾਂ ਪਿਚਕਾਰੀ
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ 9872299613
ਆਫ਼ਿਸਰ ਕਾਲੋਨੀ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly