HOME ਲਾਟਰੀ ਦੀ ਵੱਡੀ ਰਾਸ਼ੀ ਚੋਂ ਲੋੜਵੰਦਾਂ ਦੀ ਮਦਦ ਕਰਨ ਦਾ ਸਲਾਘਾਯੋਗ ਫੈਸਲਾ

ਲਾਟਰੀ ਦੀ ਵੱਡੀ ਰਾਸ਼ੀ ਚੋਂ ਲੋੜਵੰਦਾਂ ਦੀ ਮਦਦ ਕਰਨ ਦਾ ਸਲਾਘਾਯੋਗ ਫੈਸਲਾ

1

ਵੈਨਕੂਵਰ    (ਸਮਾਜ ਵੀਕਲੀ)   (ਮਲਕੀਤ ਸਿੰਘ)– ਕੈਨੇਡਾ ਦੇ ਸਰੀ ਸ਼ਹਿਰ ਦੇ ਵਸਨੀਕ ਫਿਲਪਾਈਨੀ ਮੂਲ ਦੇ ਇੱਕ ਵਿਅਕਤੀ ਜਸਟਿਨ ਸਿਮਪੂਰੀਉਸ ਹਾਲ ਹੀ ਚ 80 ਮਿਲੀਅਨ ਡਾਲਰ ਦੀ ਲਾਟਰੀ ਜਿੱਤ ਕੇ ਕੈਨੇਡਾ ਦੇ ਇਤਿਹਾਸ ਚ ਸਭ ਤੋਂ ਵੱਡਾ ਨਾਮ ਜਿੱਤਣ ਵਾਲੇ ਵਿਅਕਤੀ ਬਣ ਗਏ ਹਨ। ਲਾਟਰੀ ਦੀ ਇੰਨੀ ਵੱਡੀ ਰਾਸ਼ੀ ਜਿੱਤਣ ਓਪਰੰਤ ਖੁਸ਼ੀ ਚ ਭਾਵਕ ਹੁੰਦਿਆਂ ਸਿਮ ਪੂਰੀਉਸ ਨੇ ਕਿਹਾ ਕਿ ਜਿੱਥੇ ਕਿ ਇਹ ਰਕਮ ਆਪਣੀ ਮਾਂ ਨੂੰ ਨੌਕਰੀ ਤੋਂ ਸੇਵਾ ਮੁਕਤ ਕਰਵਾ ਕੇ ਉਹਨਾਂ ਦੀਆਂ ਸੁੱਖ ਸਹੂਲਤਾਂ ਲਈ ਖਰਚ ਕਰੇਗਾ ,ਉੱਥੇ ਆਪਣੀ ਭੈਣ ਦੀ ਮੈਡੀਕਲ ਦੀ ਪੜ੍ਹਾਈ ਦੀ ਫੀਸ ਵੀ ਭਰੇਗਾ ਉਸਨੇ ਦਾਅਵਾ ਕੀਤਾ ਕਿ ਉਹ ਲਾਟਰੀ ਚ ਜਿੱਤੀ ਇਸ ਰਕਮ ਨਾਲ ਆਪਣੇ ਪਰਿਵਾਰਕ ਸੁਪਨਿਆਂ ਦੀ ਪੂਰਤੀ ਤਾਂ ਕਰੇਗਾ ਹੀ ,ਪ੍ਰੰਤੂ ਇਸ ਰਕਮ ਚੋਂ ਕਾਫੀ ਹਿੱਸਾ ਉਹ ਇੱਥੇ ਰਹਿ ਰਹੇ ਲੋੜਵੰਦ ਲੋਕਾਂ ਦੀ ਭਲਾਈ ਲਈ ਖਰਚ ਕਰੇਗਾ ਜਿਨਾਂ ਨੂੰ ਇਸ ਦੀ ਜਰੂਰਤ ਹੈ ਜ਼ਿਕਰਯੋਗ ਹੈ ਕਿ ਲਾਟਰੀ ਦੀ ਵੱਡੀ ਰਾਸ਼ੀ ਜਿੱਤਣ ਤੋਂ ਤੁਰੰਤ ਬਾਅਦ ਸਿਮਪੂਰੀਉਸ ਵੱਲੋਂ ਆਪਣੀ ਨੌਕਰੀ ਛੱਡ ਦਿੱਤੀ ਗਈ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਸ਼ਵ ਹਾਈਪਰਟੈਨਸ਼ਨ ਦਿਵਸ ‘ਤੇ ਜਾਗਰੂਕਤਾ ਸੈਮੀਨਾਰ ਆਯੋਜਿਤ
Next articleਸਰਕਾਰੀ ਹਾਈ ਸਕੂਲ ਭੀਣ ਦਾ ਨਤੀਜਾ 100 ਫੀਸਦੀ ਰਿਹਾ।