(ਸਮਾਜਵੀਕਲੀ)
ਬੀਬੀ -ਤੂੰ ਲੈ ਲਾ ਸਰਪੰਚੀ ਵੇ ਮੋਟਾ ਪੈਸ਼ਾ ਖਾਵਾਂਗੇ ,,
ਘਰ ਲਾ ਕੇ ਮੋਟਰ ਵਿੱਚ ਖੇਤ ਕੈਮਰੇ ਲਵਾਂਗੇ!
ਬੀਬਾ-ਕੀ ਲੈਣਾ ਖੜਪੰਚੀ ਤੋਂ ,ਆਪਾਂ ਕਲਮ ਫੇਸ਼ਬੁੱਕ ਤੇ ਚਲਵਾਂਗੇ ,
ਜਾਨ ਦੇਣੀ ਆ ਰੱਬ ਨੂੰ- ਆਪਾਂ ਰੋਟੀ ਹੱਕ ਦੀ ਖਾਵਾਂਗੇ ।
ਬੀਬੀ-ਤੈਨੁੰ ਕੀ ਪਤਾ ਬੂਝੜਾ ,,
ਆਪਾਂ ਮੱਛੀ ਨੂੰ ਤੜਕਾ ਲਵਾਂਗੇ ,,
ਘੁੰਮਣ ਵਾਲੀ ਗੋਲ ਕੁਰਸੀ ਤੇ ,,
ਬੈਠ ਕੇ ਟੌਹਰ ਬਣਾਵਾਂਗੇ ।
ਬੀਬਾ- ਕੀ ਲੈਣਾ ਖੜਪੰਚੀ ਤੋਂ- ਕੋਈ ਪਾਪ ਪੱਲੇ ਪਾਵਾਂਗੇ ,
ਜਦੋਂ ਖੁੰਜ ਗਈ ਇਹ ਦੁਨਿਆਵੀ ਕੁਰਸੀ -ਫਿਰ ਬੈਠੇ ਪਛਤਾਵਾਂ ਗੇ ,,
ਕਲਮ ਦੀ ਤਾਕਤ ਨਾਲ- ਆਪਾਂ ਨਵੇਂ ਬਨੇਰੇ ਢਾਹਵਾਂ ਗੇ
ਜਾਨ ਦੇਣੀ ਆ ਰੱਬ ਨੂੰ-ਆਪਾਂ ਰੋਟੀ ਹੱਕ ਦੀ ਖਵਾਂਗੇ ।
ਬੀਬੀ- ਤੈਨੁੰ ਕੀ ਪਤਾ ਪਾਗਲਾ – ਸਰਪੰਚੀ ਨਾਲ ਆਪਾਂ ਵੀ ਸੂਝਵਾਨ ਅਖਵਾਂਗੇ ,
ਗਾਰਾ ਮੈਥੋ ਮਿੱਧ ਨਹੀਂ ਹੁੰਦਾ – ਇੰਟਰਲੌਕ ਵਿਹੜੇ ਲਾਵਾਂਗੇ ।
ਬੀਬਾ ਤੈਨੁੰ ਕੌਣ ਸਮਝਾਵੇ – ਰਾਤੀ ਨੀਂਦ ਨਾ ਆਵੇ ,
ਜਦੋਂ ਕੋਈ ਸ਼ਰਾਰਤੀ ਅਨਸਰ ,RTI ਪਾਵੇ ।
ਕੋਈ ਕੌਲੀ ਚੱਟ ਨਾਲ ਨਹੀਂ ਜਾਂਦਾ – ਜਦੋਂ ਵਿਜੀਂਲੈਸ ਦਫਤਰ ਆਪਣੇ ਬੁਲਾਵੇ —
ਸਰਪੰਚੀ ਮਹਿੰਗਾ ਸੌਦਾ – ਪੈਸ਼ੇ ਬਹੁਤੇ ਲਾਵਾਂਗੇ,,
ਕੀ ਲੈਣਾ ਖੜਪੰਚੀ ਤੋਂ -ਆਪਾਂ ਰੋਟੀ ਹੱਕ ਦੀ ਖਾਵਾਂਗੇ ।
ਬੀਬੀ- ਮੱਖਣ ਸ਼ਾਹਪੁਰ ਵਾਂਗੁੰ ਤੇਰੀ ਵੀ ਚੜਾਈ ਹੋਊ …
ਜਦੋਂ ਗੱਡੀਆਂ ਦੇ ਬੈਪਰਾਂ ਤੇ ਸਰਪੰਚੀ ਲਿਖਾਈ ਹੋਊ ।
ਡੱਬ ਚ ਟੰਗ ਰਿਵਾਲਵਰ – ਆਪਾਂ ਟੌਹਰ ਬਣਾਵਾਂ ਗੇ ,
ਤੂੰ ਲੈ ਲਾ ਸਰਪੰਚੀ ਵੇ – ਆਪਾਂ ਮੋਟਾ ਪੈਸ਼ਾ ਖਾਵਾਂਗੇ ।
ਬੀਬਾ – ਸਰਪੰਚੀ ਛੋਟੀ ਸ਼ੈਅ ਬਿਲੋ ,,
ਆਪਾਂ ਚੋਣ ਵੱਡੀ ਚ ਕਿਸ਼ਮਤ ਅਜਮਾਵਾਂਗੇ ,,,
ਬਣ ਕੇ ਸਰਕਾਰ ਚ ਮੰਤਰੀ ,,
ਬੱਤੀ ਲਾਲ ਗੱਡੀ ਤੇ ਲਾਵਾਂਗੇ ।
ਆਵਾਰਾ ਭੋਕਦੇ ਕੁੱਤੇ ਜਿਹੜੇ ,
ਸੰਗਲੀ ਇਹਨਾਂ ਦੇ ਪਵਾਂਗੇ ,,
ਕੀ ਲੈਣਾ ਸਰਪੰਚੀ ਤੋਂ ਆਪਾਂ ਰੋਟੀ ਹੱਕ ਦੀ ਖਵਾਂਗੇ।
ਮੱਖਣ ਸ਼ਾਹਪੁਰ(98632-40000
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly