(ਸਮਾਜ ਵੀਕਲੀ)
ਦੇਵ ਮੁਹਾਫਿਜ਼
ਲਗਾ ਕੇ ਹੌਸਲਿਆਂ ਦੇ ਪਰ ਤੁਸੀਂ ਤੇ ਉਡਾਨ ਭਰੋ
ਤਾਰਿਆਂ ਦੇ ਨਾਲ ਤੇ ਸਾਰਾ ਹੀ ਆਸਮਾਨ ਭਰੋ ।
ਚੁੱਕ ਕੇ ਬਾਹਰ ਕਰੋ ਅੰਧ ਵਿਸਵਾਸ ਦੇ ਕੂੜ ਨੂੰ
ਮਗ਼ਜ਼ ਵਿਚ ਤੇ ਹਮੇਸ਼ਾ ਹੀ ਆਪਣੇ ਗਿਆਨ ਭਰੋ।
ਕਮਜ਼ੋਰ ਸ਼ਿਅਰਾਂ ਨਾਲ ਤੇ ਨਹੀਓਂ ਜੇ ਗੱਲ ਬਣਨੀ
ਥੋੜ੍ਹੀ ਬਹੁਤੀ ਤਾਂ ਯਾਰੋ ਗ਼ਜ਼ਲ ਵਿੱਚ ਜਾਨ ਭਰੋ ।
ਗੁਲਸ਼ਨ ਜਿਉਂ ਮਹਿਕਦਾ ਹੈ ਫੁੱਲਾਂ ਦੀ ਸੁਗੰਧ ਸਦਕਾ
ਮਾਯੂਸ ਚਿਹਰਿਆਂ ਵਿੱਚ ਵੀ ਪਿਆਰੀ ਮੁਸਕਾਨ ਭਰੋ।
ਮੁਸੀਬਤਾਂ ਨਾਲ ਤੇ ਜਵਾਨੋ ਸਿੱਖੋ ਜੂਝ ਮਰਨਾਂ
ਜਿੱਤਾਂ ਦੇ ਹੀ ਹਮੇਸ਼ਾ ਦਿਲ ਵਿੱਚ ਅਰਮਾਨ ਭਰੋ।
ਉਜਾਲਾ ਈ – ਪੱਤ੍ਰਿਕਾ