(ਸਮਾਜ ਵੀਕਲੀ)
ਪੁੱਠਾ ਮੋੜ ਕੱਟਣ ਨੂੰ ਕਹਿੰਦੇ ਯੂ-ਟਰਨ, ਆਦਤ ਹੈ ਸਾਡੀਆਂ ਸਰਕਾਰਾਂ ਦੀ,
ਭਾਵੇਂ ਕਾਲਜ ਹੋਣ ਜਾਂ ਵਿਦਿਅਕ ਅਦਾਰੇ, ਲੀਡਰ ਮਾਰਦੇ ਟਾਹਰਾਂ ਜੀ।
ਕੇਂਦਰ ਹੋਵੇ ਭਾਵੇਂ ਰਾਜ ਹੋਵੇ, ਜਿਵੇਂ ਬੰਦੇ ਠੰਡੇ ਹੋ ਜਾਂਦੇ, ਖਤਰਾ ਪੈ ਜਾਂਦਾ ਵੋਟਾਂ ਦਾ,
ਲੀਡਰ ਅੱਗੇ ਨੂੰ ਵਧਣ ਦੀ ਕੋਸ਼ਿਸ਼ ‘ਚ, ਲੈਂਦੇ ਯੂ-ਟਰਨ ਜਦੋਂ ਦਬਾ ਪੈਂਦਾ ਲੋਕਾਂ ਦਾ।
ਪੁਰਾਣੇ ਸਮੇਂ ਬੀਤ ਗਏ, ਵੋਟਾਂ ਲੈ ਕੇ ਲੀਡਰ ਨਿਸ਼ਚਿੰਤ ਸੀ ਹੋ ਜਾਂਦੇ,
ਜਾਗਰੂਕ ਹੋ ਗਏ ਵੋਟਰ, ਪੈਰ ਪੈਰ ਤੇ ਗਲਤ ਆਗੂਆਂ ਨੂੰ ਪੁੱਠਾ ਲਟਕਾਂਦੇ।
ਸਿਹਤ ਸੇਵਾਵਾਂ ‘ਚ ਸੁਧਾਰ ਕਰਨ ਦੀ ਬਜਾਏ, ਸੇਲ ਤੇ ਲਾ ਦਿੰਦੀ,
ਜਨਤਾ ਜਦੋਂ ਕੱਢੇ ਜਲੂਸ, ਨਾਨਕੇ ਯਾਦ ਕਰਾ ਦਿੰਦੀ।
ਤਰਕ ਦੇ ਅਧਾਰ ਤੇ ਕਰੋ ਫੈਸਲੇ, ਕੁਰਸੀਆਂ ਨਾਲ ਚਿੰਬੜੋ ਨਾ,
ਪੁੱਠੇ ਬੰਦਿਆਂ ਨੂੰ ਸਿੱਧੇ ਕਰਨ ਦੇ ਢੰਗ ਲੱਭੋ, ਚਿਕੜ ‘ਚ ਲਿਬੜੋ ਨਾ।
ਸਰਬੱਤ ਦੇ ਭਲੇ ਵਾਲੇ ਕੰਮ ਕਰੋ, ਅਗਲੀ ਟਰਮ ਕਰੋ ਪੱਕੀ,
ਸੂਝ-ਬੂਝ ਨਾਲ ਲਵੋ ਫੈਸਲੇ,ਹੁੰਦੀ ਜਾਵੇ ਤਰੱਕੀ।
ਆਨੀਂ-ਬਹਾਨੀ ਆਪਣੇ ਥੱਲੇ ਵਾਲੇ, ਸਟਾਫ ਨੂੰ ਤੰਗ ਨਾ ਕਰੋ,
ਸਾਰੀ ਉਮਰ ਦੀ ਕੀਤੀ ਨੌਕਰੀ ਖਤਮ ਕਰਕੇ, ਸ਼ਾਂਤੀ ਉਹਨਾਂ ਦੀ ਭੰਗ ਨਾ ਕਰੋ।
ਆਪਣੀਆਂ ਗਲਤੀਆਂ ਦੀ ਤੌਹਮਤ, ਉਨ੍ਹਾਂ ਤੇ ਲਾਓ ਨਾ,
ਸਮਾਂ ਆਉਣ ਤੇ ਕਿੱਤੇ, ਬਦ-ਅਸੀਸਾਂ ਉਹਨਾਂ ਦੀਆਂ, ਤੁਸੀਂ ਪਛਤਾਓ ਨਾ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਹਾਲ ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ : 9878469639