ਟੀ-20: ਭਾਰਤ ਨੇ ਵੈਸਟ ਇੰਡੀਜ਼ ਨੂੰ 8 ਦੌੜਾਂ ਨਾਲ ਹਰਾਇਆ

ਕੋਲਕਾਤਾ (ਸਮਾਜ ਵੀਕਲੀ):  ਭਾਰਤ ਨੇ ਅੱਜ ਇਥੇ ਵੈਸਟ ਇੰਡੀਜ਼ ਨੂੰ ਦੂਜੇ ਟੀ-20 ਮੁਕਾਬਲੇ ਵਿੱਚ 8 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 2-0 ਨਾਲ ਲੀਡ ਲੈ ਲਈ ਹੈ। ਭਾਰਤ ਨੇ ਪਹਿਲਾਂ ਖੇਡਦਿਆਂ ਵਿਰਾਟ ਕੋਹਲੀ (52) ਤੇ ਰਿਸ਼ਭ ਪੰਤ (ਨਾਬਾਦ 52) ਦੇ ਨੀਮ ਸੈਂਕੜਿਆਂ ਤੇ ਵੈਂਕਟੇਸ਼ ਅੱਈਅਰ ਦੀਆਂ 33 ਦੌੜਾਂ ਦੀ ਬਦੌਲਤ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 186 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਨ ਉੱਤਰੀ ਵਿੰਡੀਜ਼ ਟੀਮ 3 ਵਿਕਟਾਂ ਗੁਆ ਕੇ 178 ਦੌੜਾਂ ਹੀ ਬਣਾ ਸਕੀ। ਮਹਿਮਾਨ ਟੀਮ ਲਈ ਰੋਵਮੈਨ ਪੋਵੈੱਲ ਨੇ 36 ਗੇਂਦਾਂ ’ਤੇ ਨਾਬਾਦ 68 ਦੌੜਾਂ ਦੀ ਪਾਰੀ ਖੇਡੀ ਜਦੋਂਕਿ ਨਿਕੋਲਸ ਪੂਰਨ ਨੇ 62 ਤੇ ਬਰੈਂਡਨ ਕਿੰਗ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਵੈਸਟ ਇੰਡੀਜ਼ ਲਈ ਰੋਸਟਨ ਚੇਜ਼ ਨੇ ਤਿੰਨ ਜਦੋਂਕਿ ਐੱਸ.ਕੋਟਰੈੱਲ ਤੇ ਆਰ.ਸ਼ੈਪਰਡ ਨੇ ਇਕ ਇਕ ਵਿਕਟ ਲਈ। ਲੜੀ ਦਾ ਤੀਜਾ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿਸਤਾਨ ’ਚ ਟੀਵੀ ਪ੍ਰੋਡਿਊਸਰ ਦੀ ਹੱਤਿਆ
Next articleਸਾਬਕਾ ਫੁਟਬਾਲਰ ਸੁਰਜੀਤ ਸੇਨਗੁਪਤਾ ਦਾ ਦੇਹਾਂਤ