ਟੀ-20: ਭਾਰਤ ਨੇ ਸ੍ਰੀਲੰਕਾ ਨੂੰ ਹਰਾ ਕੇ ਲੜੀ ’ਤੇ ਹੂੰਝਾ ਫੇਰਿਆ

ਧਰਮਸ਼ਾਲਾ (ਸਮਾਜ ਵੀਕਲੀ):  ਭਾਰਤ ਨੇ ਅੱਜ ਇੱਥੇ ਟੀ20 ਕ੍ਰਿਕਟ ਲੜੀ ਦੇ ਆਖ਼ਰੀ ਤੇ ਤੀਜੇ ਮੈਚ ਵਿਚ ਸ੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਇਸ ਲੜੀ ਵਿਚ ਭਾਰਤ ਨੇ ਪਹਿਲਾਂ ਹੀ 2-0 ਨਾਲ ਲੀਡ ਬਣਾਈ ਹੋਈ ਸੀ ਤੇ ਤੀਜਾ ਮੈਚ ਜਿੱਤ ਕੇ ਹੂੰਝਾ ਫੇਰ ਦਿੱਤਾ ਹੈ। ਭਾਰਤ ਵੱਲੋਂ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ ਨਾਬਾਦ 73 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਨੇ 22 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਨੇ ਮੈਚ 19 ਗੇਂਦਾਂ ਬਾਕੀ ਰਹਿੰਦਿਆਂ 16.5 ਓਵਰਾਂ ਵਿਚ ਜਿੱਤ ਲਿਆ। ਇਸ ਤੋਂ ਪਹਿਲਾਂ ਕਪਤਾਨ ਦਾਸੁਨ ਸ਼ਨਾਕਾ ਦੇ ਅਰਧ ਸੈਂਕੜੇ ਦੀ ਬਦੌਲਤ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਉਤੇ 146 ਦੌੜਾਂ ਬਣਾਈਆਂ। ਸ਼ਨਾਕਾ ਨੇ ਨਾਬਾਦ 74 ਦੌੜਾਂ ਬਣਾਈਆਂ ਜਦਕਿ ਦਿਨੇਸ਼ ਚਾਂਦੀਮਲ ਨੇ 25 ਤੇ ਚਾਮਿਕਾ ਕਰੁਣਾਰਤਨੇ ਨੇ ਨਾਬਾਦ 12 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤੀ ਗੇਂਦਬਾਜ਼ਾਂ ਵਿਚ ਆਵੇਸ਼ ਖਾਨ ਨੂੰ ਦੋ ਵਿਕਟ ਮਿਲੇ। ਮੁਹੰਮਦ ਸਿਰਾਜ, ਹਰਸ਼ਲ ਪਟੇਲ ਤੇ ਰਵੀ ਬਿਸ਼ਨੋਈ ਨੇ ਇਕ-ਇਕ ਵਿਕਟ ਹਾਸਲ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਸਦ ਤੋਂ ਪੰਚਾਇਤਾਂ ਤੱਕ ਔਰਤਾਂ ਨੇ ਮੁਕਾਮ ਹਾਸਲ ਕੀਤੇ: ਮੋਦੀ
Next articleਜਰਮਨੀ ਤੇ ਬ੍ਰਿਟੇਨ ’ਚ ਲੱਖਾਂ ਲੋਕਾਂ ਵੱਲੋਂ ਰੂਸ ਖ਼ਿਲਾਫ਼ ਪ੍ਰਦਰਸ਼ਨ