T 20 ਵਿਸ਼ਵ ਕੱਪ ਜੇਤੂ ਭਾਰਤ

ਅਸ਼ੋਕ ਭੰਡਾਰੀ

(ਸਮਾਜ ਵੀਕਲੀ)

ਟੀ ਟਵੈਂਟੀ ਵਿਸ਼ਵ ਕੱਪ ਦਾ ਜਿੱਤ ਲਿਆ ਫਾਈਨਲ ਮੈਚ।
ਜਦੋਂ ਸੂਰੀਆ ਨੇ ਕੀਤਾ ਸੀ ਸਭ ਤੋਂ ਮੁਸ਼ਕਲ ਸੁੰਦਰ ਕੈਚ ।
ਭਾਰਤ ਨੂੰ ਮਿਲਿਆ ਦੁਨੀਆਂ ਦਾ ਸਭ ਤੋਂ ਵੱਡਾ ਉਪਹਾਰ ।
ਜਦੋਂ ਸਾਊਥ ਅਫਰੀਕਾ ਟੀਮ ਨੇ ਮੰਨੀਂ ਆਪਣੀ ਹਾਰ ।
ਇੱਕ ਇੱਕ ਪਲ ਸੀ ਸਾਰੇ ਮੈਚ ਦਾ ਰੌਚਕ ਅਤੇ ਪਿਆਰਾ ।
ਹਰ ਮੈਂਬਰ ਦਾ ਕੈਪਟਨ ਨੂੰ ਸੀ‌ ਮਿਲਦਾ ਰਿਹਾ ਸਹਾਰਾ ।
ਜਿੱਤਣ ਦਾ ਅੰਦਾਜ਼ ਬੜਾ ਸੀ ਵੱਖਰਾ ਅਤੇ ਅਨੋਖਾ ।
ਹਰ ਬੰਦੇ ਨੂੰ ਡਰ ਸੀ ਕਿਸਮਤ ਦੇ ਜਾਵੇ ਨਾ ਧੋਖਾ ।
ਬੱਚਾ ਬੱਚਾ ਕਰਦਾ ਸੀ ਪੂਜਾ ਪਾਠ ਤੇ ਦਿਲੋਂ ਦੁਆਵਾਂ ।
ਦੇਸ਼ ਦੀਆਂ ਇਹ ਮੈਚ ਜਿੱਤਣ ਦੀਆਂ ਪੂਰੀਆਂ ਹੋਣ ਇਛਾਵਾਂ।
ਜਿੱਤ ਉਨ੍ਹਾਂ ਦੇ ਪੱਲੇ ਪੈਂਦੀ ਜਿਹੜੇ ਸੁਪਨੇ ਕਰਨ ਸਾਕਾਰ ।
ਜਦੋਂ ਕਰਨ ਭੰਡਾਰੀ ਹਿੰਮਤ ਮਿਹਨਤ ਅਤੇ ਖੇਡ ਨੂੰ ਪਿਆਰ ।

ਅਸ਼ੋਕ ਭੰਡਾਰੀ ਜਨਰਲ ਸਕੱਤਰ ,
ਵਿਉਪਾਰ ਮੰਡਲ ਤੇ ਰਿਟੇਲ ਕਰਿਆਣਾ ਐਸੋਸੀਏਸ਼ਨ , ਪੰਜਾਬੀ ਸਾਹਿਤ ਸਭਾ ਅਤੇ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ।
9877710996

Previous articleकर्मचारियों की मांगों का समर्थन करती है बसपा : एडवोकेट बलविंदर कुमार
Next articleਬੁੱਧ ਬਾਣ