ਸਰਵਾਇਕਲ ਦੇ ਲੱਛਣ

(ਸਮਾਜ ਵੀਕਲੀ)

ਸਰਵਾਈਕਲ ਸਪੌਂਡਿਓਲੋਸਿਸ, ਇਕ ਰੀੜ੍ਹ ਦੀ ਹੱਡੀ ਦੇ ਗਰਦਨ ਵਾਲੇ ਹਿੱਸੇ ਦੀ ਸੋਜ਼ ਕਾਰਨ ਹੋਣ ਵਾਲੀ ਅਤੇ ਹਰ ਘਰ ਵਿੱਚ ਪਾਈ ਜਾਣ ਵਾਲੀ ਇੱਕ ਆਮ ਜਿਹੀ ਬਿਮਾਰੀ ਹੈ। ਇਸ ਨੂੰ ਲੋਕ ਆਮ ਭਾਸ਼ਾ ਵਿਚ ਸਰਵਾਈਕਲ ਵੀ ਆਖਦੇ ਹਨ। ਕੁਝ ਦੇਰ ਸਿਰ ਝੁਕਾ ਕੇ ਕੰਮ ਕਰਨ ਨਾਲ ਕਈ ਲੋਕਾਂ ਨੂੰ ਸਿਰ ਥੱਲੇ ਬਾਹ ਰੱਖ ਕੇ ਸੋਣ ਨਾਲ ਮੋਡਿਆਂ ਅਤੇ ਗਰਦਨ ‘ਚ ਦਰਦ ਹੋਣ ਲੱਗਦਾ ਜਾਦਾ ਹੈ। ਕਈ ਵਾਰ ਤਾਂ ਇਸ ‘ਚ ਸਹਿਣ ਨਾ ਹੋਣ ਵਾਲਾ ਦਰਦ ਗਰਦਨ ਵਿੱਚ ਹੋਣ ਲੱਗਦਾ ਹੈ ਅਤੇ ਸੋਜ ਵੀ ਆ ਜਾਂਦੀ ਹੈ।

ਗਰਦਨ ‘ਚ ਹੋਣ ਵਾਲੇ ਇਸ ਦਰਦ ਕਾਰਨ ਸਰਕਵਾਈਕਲ ਡਿਸਕ ਰੋਗ ਵੀ ਹੋ ਸਕਦਾ ਹੈ। ਮਰਦਾਂ ਤੋਂ ਜ਼ਿਆਦਾ ਔਰਤਾਂ ਇਸ ਬੀਮਾਰੀ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ। ਸਰੀਰਕ ਕਮਜ਼ੋਰੀ, ਵਧਦੀ ਉਮਰ, ਮਾਹਵਾਰੀ, ਗੈਸ, ਤੇਜਾਬ, ਕਬਜ, ਗਰਭ ਅਵਸਥਾ ਅਤੇ ਹਾਰਮੋਨਲ ਬਦਲਾਅ, ਖਰਾਬ ਲਾਈਫ ਸਟਾਈਲ, ਉੱਠਣ-ਬੈਠਣ ਦਾ ਗਲਤ ਤਰੀਕਾ ਆਦਿ ਇਸ ਦੀ ਮੁੱਖ ਕਾਰਨ ਹੋ ਸਕਦੇ ਹਨ।

1. ਗਰਦਨ ਵਿਚ ਜਕੜਨ
ਇਸ ਦਰਦ ਦੀ ਸ਼ੁਰੂਆਤ ਵਿਚ ਗਰਦਨ ਨੂੰ ਝੁਕਾਉਣ ਵਿਚ ਪ੍ਰੇਸ਼ਾਨੀ ਹੁੰਦੀ ਹੈ, ਜਿਸ ਨਾਲ ਗਰਦਨ ਵਿਚ ਜਕੜਨ ਮਹਿਸੂਸ ਹੋਣ ਲਗਦੀ ਹੈ। ਕਈ ਵਾਰ ਤਾਂ ਗਰਦਨ ਝੁਕਾਉਣ ਨਾਲ ਅੱਖਾਂ ਵਿਚ ਵੀ ਦਰਦ ਹੋਣ ਲਗਦੀ ਹੈ।

2. ਗਰਦਨ ਵਿਚ ਦਰਦ
ਜਦੋਂ ਝੁਕਣ ਵਿਚ ਪ੍ਰੇਸ਼ਾਨੀ ਹੋਣ ਲੱਗੇ ਤਾਂ ਹੌਲੀ-ਹੌਲੀ ਇਸ ਨਾਲ ਦਰਦ ਵੀ ਹੋਣ ਲਗਦਾ ਹੈ। ਸੌਂਦੇ ਸਮੇਂ, ਛਿੱਕਦੇ, ਹੱਸਦੇ ਅਤੇ ਗਰਦਨ ਨੂੰ ਇਧਰ-ਉਧਰ ਘੁਮਾਉਣ ਨਾਲ ਵੀ ਦਰਦ ਮਹਿਸੂਸ ਹੁੰਦਾ ਹੈ।

3. ਸਿਰਦਰਦ
ਗਰਦਨ ਦੇ ਪਿਛਲੇ ਹਿੱਸੇ ਤੋਂ ਦਰਦ ਸ਼ੁਰੂ ਹੋ ਕੇ ਸਿਰ ‘ਚ ਵੀ ਜਾਂਦਾ ਹੈ। ਇਹ ਸਿਰਦਰਦ ਆਮ ਨਹੀਂ ਹੁੰਦਾ, ਸਿਰ ਵਿਚ ਭਾਰਾਪਨ ਮਹਿਸੂਸ ਹੁੰਦਾ ਹੈ। ਸਰਵਾਈਕਲ ਦਾ ਇਹ ਸ਼ੁਰੂਆਤੀ ਲੱਛਣ ਹੈ।

4. ਬਾਂਹ ਦਾ ਦਰਦ
ਸਰਵਾਈਕਲ ਦਰਦ ਦੇ ਸ਼ੁਰੂਆਤੀ ਲੱਛਣਾਂ ਵਿਚ ਇਹ ਦਰਦ ਬਾਂਹ ਵਿਚ ਜਾਂਦਾ ਹੈ, ਜਿਸ ਨਾਲ ਬਾਂਹ ਦਾ ਦਰਦ ਸਮਝ ਕੇ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ।

5. ਕਸਰਤ
ਗਰਦਨ ਨੂੰ ਹੌਲੀ-ਹੌਲੀ ਸੱਜੇ ਤੋਂ ਖੱਬੇ ਅਤੇ ਖੱਬੇ ਤੋਂ ਸੱਜੇ ਮੋਢੇ ਵੱਲ ਲੈ ਕੇ ਜਾਓ। ਇਸ ਤਰ੍ਹਾਂ 4-5 ਵਾਰ ਪ੍ਰਕਿਰਿਆ ਨੂੰ ਦੁਹਰਾਓ। ਗਰਦਨ ਦਰਦ ਹੋਣ ‘ਤੇ ਕਸਰਤ ਕਰਨਾ ਬੰਦ ਕਰ ਦਿਓ। ਰੋਜ਼ਾਨਾ ਕਸਰਤ ਨਾਲ ਗਰਦਨ ਦੇ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ। ਸਹੀ ਸਲਾਹ-ਵੈਦ ਮੇਰਾ ਕਿੱਤਾ ਹੈ ਪਰ ਮਰੀਜ਼ ਨੂੰ ਗ਼ਲਤ ਸਲਾਹ ਦੇਣਾ ਮੇਰੇ ਕਿਸੇ ਵੀ ਪੰਨੇ ਤੇ ਨਹੀਂ ਲਿਖਿਆ ਹੋਇਆ।ਕਿਸੇ ਵੀ ਪੈਥੀ ਵਿਚ ਇਸ ਬਿਮਾਰੀ ਦਾ ਸਾਰਥਕ ਤੇ ਸਹੀ ਇਲਾਜ ਨਹੀਂ।ਪੁਲੀਸ ਵਕੀਲ ਤੇ ਡਾਕਟਰੀ ਜੋ ਇੱਕ ਸੇਵਾ ਹੈ ਅੱਜਕੱਲ੍ਹ ਧੰਦੇ ਦਾ ਰੂਪ ਧਾਰਦਾ ਜਾ ਰਿਹਾ ਹੈ ਕਿਸੇ ਵੀ ਡਾਕਟਰ ਕੋਲ ਜਾਓ ਉਹ ਤੁਹਾਨੂੰ ਕੁਝ ਨਾ ਕੁਝ ਦਵਾਈਆਂ ਦੀ ਪੋਟਲੀ ਬੰਨ੍ਹ ਹੀ ਦੇਵੇਗਾ।

ਕੋਈ ਵਕੀਲ ਕੋਲ ਬਹੁਤ ਗੰਭੀਰ ਮਸਲਾ ਲੈ ਕੇ ਚਲੇ ਜਾਵੋ ਤੁਹਾਨੂੰ ਹਮੇਸ਼ਾ ਜਿੱਤ ਦਿਵਾਉਣ ਦਾ ਦਾਅਵਾ ਕਰਦਾ ਹੈ।ਇਹੋ ਕੁਝ ਹੁਣ ਧੰਦੇ ਨੇ ਜਨਤਾ ਨੂੰ ਲੁੱਟਣਾ ਚਾਲੂ ਕਰ ਦਿੱਤਾ ਹੈ।ਅਨੇਕਾਂ ਬਿਮਾਰੀਆਂ ਸਾਡੇ ਖਾਣ ਪੀਣ ਦੇ ਵਿਗੜੇ ਹਾਲਾਤਾਂ ਕਾਰਨ ਪੈਦਾ ਹੋ ਰਹੀਆਂ ਹਨ।ਹੱਥੀਂ ਕੰਮ ਕਸਰਤ ਸਾਥੋਂ ਦੂਰ ਹੁੰਦਾ ਜਾ ਰਿਹਾ ਹੈ।ਘੜੀ ਸਰੀਰਕ ਮਿਹਨਤ ਨਾਲ ਅਨੇਕਾਂ ਬਿਮਾਰੀਆਂ ਸਾਥੋਂ ਦੂਰ ਰਹਿੰਦੀਆਂ ਹਨ ਤੇ ਹੁਣ ਤਾਂ ਅਸੀਂ ਤੁਰਨਾ ਵੀ ਬੰਦ ਕਰ ਦਿੱਤਾ ਹੈ ਗੱਡੀਆਂ ਦਾ ਆਸਰਾ ਢੇਰ ਸਾਰੀਆਂ ਬੀਮਾਰੀਆਂ ਲੈ ਕੇ ਆਉਂਦਾ ਹੈ।ਇਸੇ ਤਰ੍ਹਾਂ ਇਸ ਬਿਮਾਰੀ ਵਿੱਚ ਕਸਰਤ ਤੇ ਸਹੀ ਖਾਣਾ ਹੀ ਉੱਤਮ ਇਲਾਜ ਹੈ।ਕੁਦਰਤੀ ਇਲਾਜ ਪ੍ਰਣਾਲੀ ਸਾਨੂੰ ਕਸਰਤਾਂ ਦਾ ਸੱਦਾ ਦਿੰਦੀ ਹੈ ਸਾਨੂੰ ਉਸ ਦਾ ਲੜ ਫੜ ਲੈਣਾ ਚਾਹੀਦਾ ਹੈ।ਇਸ ਬਿਮਾਰੀ ਲਈ ਕਿਸੇ ਆਯੁਰਵੈਦਿਕ ਡਾਕਟਰ ਕੋਲ ਜਾਓ ਜੋ ਤੁਹਾਨੂੰ ਯੋਗਾ ਤੇ ਹੋਰ ਅਨੇਕਾਂ ਐਕਸਰਸਾਈਜ਼ਾਂ ਦੱਸ ਦੇਵੇਗਾ ਜਿਸ ਨਾਲ ਤੁਸੀਂ ਖ਼ੁਦ ਹੀ ਆਪਣਾ ਇਲਾਜ ਕਰ ਸਕਦੇ ਹੋ।

ਵੈਦ ਅਮਨਦੀਪ ਸਿੰਘ ਬਾਪਲਾ

9914611496

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਵਣ
Next articleਦਿਨ ਆਏ ਵੋਟਾਂ ਦੇ