ਸਵ: ਰੁਪਿੰਦਰ ਸਿੰਘ ਗਾਂਧੀ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਰਸੂਲੜਾ ਵਿਖੇ ਖੂਨਦਾਨ ਕੈਂਪ

ਖੰਨਾ (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਰਸੂਲੜਾ ਪਿੰਡ ਦੀ ਸ਼ਾਨ ਸਾਬਕਾ ਸਰਪੰਚ ਸਵ: ਰੁਪਿੰਦਰ ਸਿੰਘ ਗਾਂਧੀ ਦੇ ਜਨਮਦਿਨ ਮੌਕੇ ਰੁਪਿੰਦਰ ਸਿੰਘ ਗਾਂਧੀ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਸਰਕਾਰੀ ਸਕੂਲ ਰਸੂਲੜਾ ਵਿਖੇ ਸਵੈ ਇੱਛਾ ਖੂਨਦਾਨ ਕੈਂਪ ਲਗਾਇਆ ਗਿਆ, ਇਸ ਕੈਂਪ ਵਿੱਚ ਵੱਖੋ ਵੱਖ ਰਾਜਨੀਤਿਕ ਆਗੂਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਹਾਜ਼ਰੀ ਭਰੀ ਤੇ ਰੁਪਿੰਦਰ ਸਿੰਘ ਗਾਂਧੀ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਵੱਡੇ ਭਰਾ ਮਨਮਿੰਦਰ ਸਿੰਘ ਮਿੰਦੀ ਨੂੰ ਵੀ ਉਹਨਾਂ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਸਦਕਾ ਯਾਦ ਕੀਤਾ ਗਿਆ।
  ਜ਼ਿਕਰਯੋਗ ਹੈ ਕਿ ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਇੰਡੀਅਨ ਐਮਰਜੈਂਸੀ ਬਲੱਡ ਡੋਨਰਸ ਐਸੋਸੀਏਸ਼ਨ ਅਤੇ ਇਲਾਕੇ ਦੇ ਨੌਜਵਾਨਾਂ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ।  ਪੂਰਨ ਨਿਰਪੱਖਤਾ ਨਾਲ ਕੀਤੇ ਗਏ ਇਸ ਨੇਕ ਉਪਰਾਲੇ ਵਿੱਚ ਪੰਜਾਬ ਦੇ ਵੱਖੋ-ਵੱਖ ਜ਼ਿਲਿਆਂ ਤੇ ਪਿੰਡਾਂ ਤੋਂ ਆਏ ਨੌਜਵਾਨਾਂ, ਮਹਿਲਾਵਾਂ ਅਤੇ ਕਿਸਾਨ ਭਰਾਵਾਂ ਨੇ ਖੂਨਦਾਨ ਕੀਤਾ।
 ਇਸ ਕੈਂਪ ਦੌਰਾਨ   ਦਿਆਨੰਦ ਮੈਡੀਕਲ ਹਸਪਤਾਲ, ਲੁਧਿਆਣਾ ਅਤੇ ਪਟਿਆਲਾ ਦੇ ਬਲੱਡ ਬੈਂਕ ਦੀਆਂ ਦੋ ਟੀਮਾਂ ਨੇ 100 ਯੂਨਿਟਾਂ ਸੁਰਖਿਅਤ ਕਰਕੇ ਆਪੋ ਆਪਣੇ ਹਸਪਤਾਲ ਭੇਜੀਆਂ।
ਰੁਪਿੰਦਰ ਸਿੰਘ ਗਾਂਧੀ ਦੇ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਦੂਰੋਂ ਨੇੜਿਉਂ ਆਏ ਪਤਵੰਤੇ ਸੱਜਣਾਂ ਤੇ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ।
 ਇਸ ਮੌਕੇ ਇੰਡੀਅਨ ਐਮਰਜੈਂਸੀ ਬਲੱਡ ਡੋਨਰਜ਼ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਛਿੰਦਰ ਪਾਲ ਸਿੰਘ ਵੱਲੋਂ ਲੋੜਵੰਦਾਂ ਨੂੰ ਖ਼ੂਨ ਦੀ ਲੋੜ੍ਹ ਪੈਣ ਤੇ  ਪੂਰਨ ਸਹਿਯੋਗ  ਦਾ ਭਰੋਸਾ ਵੀ ਦਿੱਤਾ ਗਿਆ। ਅੱਜ ਦੇ ਇਸ ਕੈਂਪ ਵਿੱਚ ਮਹਾਂਕਾਲ ਬਲੱਡ ਸੇਵਾ ਖੰਨਾ,ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਖੰਨਾ , ਫ਼ਿਜ਼ੀਕਲ ਹੈਡੀਂਕੈਪ ਵੈਲਫ਼ੇਅਰ ਸੇਵਾ ਸੋਸਾਇਟੀ,  ਹਰ ਮੈਦਾਨ ਫਤਿਹ ਸੇਵਾ ਦਲ,
ਗੋਬਿੰਦਗੜ੍ਹ ਐਨੀਮਲ ਏਡ ਆਦਿ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਲਗਵਾਈ।
   ਇਸ ਮੌਕੇ ਛਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ ਖਾਲਸਾ ,ਜਸਵੀਰ ਸਿੰਘ ਜੱਸੀ, ਵਿਜੇ ਸ਼ਰਮਾ, ਜਸਵੀਰ ਸੋਨੀ, ਸੁਰਿੰਦਰ ਪ੍ਰਧਾਨ (ਵਿੱਕੀ ) ਹਰਮੇਸ਼ ਬਾਵਾ,  ਕੁਲਵੀਰ ਸਿੰਘ ,ਅਵਤਾਰ ਚੌਹਾਨ ,ਗੌਰਵ ਕੁਮਾਰ ,
 ਰਾਹੁਲ ਗਰਗ ਬਾਵਾ, ਨਿਰਮਲ ਸਿੰਘ ਨਿੰਮਾ, ਰਾਹੁਲ ਰਮਨ ਸਾਲਦੀ,
ਕਰਮਪਾਲ, ਸੋਹਣ ਵਰਮਾ ਕੁਲਬੀਰ ਸਿੰਘ, ਅਮਰਜੀਤ ਰਸੂਲੜਾ ,ਸੋਢੀ ਸਰਹਿੰਦ, ਮਨੀਸ਼ ਸਰਹਿੰਦ ,ਜਸਕਰਨ ਸਿੰਘ , ਸੈਂਕੜੇ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਾਣੀਆਂ ਦੀ ਧਰਤੀ -ਕੈਨੇਡਾ
Next articleਐਸ.ਡੀ.ਕਾਲਜ ਫਾਰ ਵੂਮੈਨ ‘ਚ ਬਲੱਡ ਡੋਨੇਸ਼ਨ ਡੇ ਮਨਾਇਆ