ਸਵ ਰਤਨ ਸਿੰਘ ਕਾਕੜ ਕਲਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਸਵ ਰਤਨ ਸਿੰਘ ਕਾਕੜ ਕਲਾਂ ਦੁਆਰਾ ਅਰੰਭੇ ਪਵਿੱਤਰ ਕਾਰਜ ਨੂੰ ਅੱਗੇ ਤੋਰਿਆ ਜਾ ਰਿਹਾ – ਰਣਜੀਤ ਕੌਰ

100 ਤੋਂ ਵੱਧ ਮਰੀਜ਼ਾਂ ਦਾ ਚੈੱਕਅੱਪ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ 
ਧੀਰ ਫਿਜ਼ੀਓਥਰੈਪੀ ਹਸਪਤਾਲ ਲੋਹੀਆਂ ਖਾਸ ਦੇ ਡਾਕਟਰ ਦੀਪਕ ਧੀਰ ਨੇ ਮਰੀਜ਼ਾਂ ਦਾ ਕੀਤਾ ਚੈੱਕਅਪ 

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)– ਸਵ ਰਤਨ ਸਿੰਘ ਕਾਕੜ ਕਲਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਚੈੱਕਅਪ ਕੈਂਪ ਗੁਰਦੁਆਰਾ ਸਾਹਿਬ ਕਾਕੜ ਕਲਾਂ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ  ਸਵ ਰਤਨ ਸਿੰਘ ਕਾਕੜ ਕਲਾਂ ਦੀ ਪਤਨੀ ਰਣਜੀਤ ਕੌਰ ਵਾਈਸ ਪ੍ਰਧਾਨ ਵਿਮੈਨਵਿੰਗ ਪੰਜਾਬ ਡਾਇਰੈਕਟਰ ਇੰਨਫੋਟੈੱਕ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਨੇ ਰਿਬਨ ਕੱਟ ਕੇ ਕੀਤਾ । ਉਦਘਾਟਨ ਕਰਨ ਉਪਰੰਤ ਸ੍ਰੀ ਮਤੀ ਰਣਜੀਤ ਕੌਰ ਨੇ ਕਿਹਾ ਕਿ ਉਹਨਾਂ ਦੇ ਪਤੀ ਸਵ ਰਤਨ ਸਿੰਘ ਕਾਕੜ ਕਲਾਂ ਨੇ ਹਮੇਸ਼ਾ ਹੀ ਲੋੜਵੰਦ ਤੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਹੈ। ਉਸੇ ਪਵਿੱਤਰ ਕਾਰਜ ਨੂੰ ਉਹਨਾਂ ਤੋਂ ਬਾਅਦ ਅੱਗੇ ਤੋਰਦਿਆਂ ਹੋਇਆ, ਇਹ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਹੈ। ਉਹਨਾਂ ਇਸ ਕੈਂਪ ਤੋਂ ਇਲਾਕੇ ਦੇ ਜ਼ਰੂਰਤਮੰਦਾਂ ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ‌। ਇਸ ਕੈਂਪ ਦੌਰਾਨ ਧੀਰ ਫਿਜ਼ੀਓਥਰੈਪੀ ਹਸਪਤਾਲ ਲੋਹੀਆਂ ਖਾਸ ਦੇ ਪ੍ਰਸਿੱਧ ਡਾਕਟਰ ਤੇ ਫਿਜੀਓਥਰੈਪਿਸਟ ਦੀਪਕ ਧੀਰ ਵੱਲੋਂ 100 ਤੋਂ ਵੱਧ ਮਰੀਜ਼ਾਂ ਦਾ ਚੈੱਕਅੱਪ ਕਰ ਗੋਡਿਆਂ ਤੇ ਮੋਢਿਆਂ ਦਾ ਦਰਦ,ਅਧਰੰਗ, ਨਾੜਾਂ ਦੀ ਕਮਜ਼ੋਰੀ , ਅਪ੍ਰੇਸ਼ਨ ਤੋਂ ਬਾਅਦ ਜੋੜਾਂ ਵਿੱਚ ਆਈ ਖੜੋਤ , ਸਰਵਾਈਕਲ,ਕਮਰ ਦਰਦ ਆਦਿ ਦਾ ਅਤਿ ਅਧੁਨਿਕ ਮਸ਼ੀਨਾਂ ਨਾਲ ਇਲਾਜ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਲਛਮਣ ਸਿੰਘ ਪੂਨੀਆਂ, ਸੋਨੂੰ ਕਾਕੜ ਕਲਾਂ, ਤੇਜ਼ੀ ਕੰਗ, ਸੋਢੀ ਚੇਅਰਮੈਨ ਗੱਟੀ, ਗੁਰਮੁੱਖ ਸਿੰਘ ਚੱਕ ਬਡਾਲਾ,ਪਾਲਾ,ਬਬਲੂ ਕਾਕੜ ਕਲਾਂ, ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਾਲੀਵੁੱਡ ਐਕਟਰ ਧਰਮਿੰਦਰ ਮੁਸੀਬਤ ‘ਚ ਫਸ ਗਏ ਹਨ, ਇਸ ਮਾਮਲੇ ‘ਚ ਦਿੱਲੀ ਦੀ ਅਦਾਲਤ ਨੇ ਭੇਜਿਆ ਸੰਮਨ
Next articleਦੀਵਾਨ ਟੋਡਰ ਮੱਲ ਹੈਰੀਟੇਜ ਫਾਊਂਡੇਸ਼ਨ, ਸ਼੍ਰੋਮਣੀ ਕਮੇਟੀ ਅਤੇ ਪੰਜਾਬ ਟੂਰਿਜ਼ਮ ‘ਤੇ ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ