ਭੁਲੱਥ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕਬੱਡੀ ਪ੍ਰਮੋਟਰ ਸਵ: ਅਵਤਾਰ ਸਿੰਘ ਬੱਲ ਦੀ ਯਾਦ ਚ ਵਿਸਾਖੀ ਨੂੰ ਸਮਰਪਿਤ ਕਸਬਾ ਭੁਲੱਥ ਵਿਖੇ ਕਰਵਾਏ ਜਾਂਦੇ ਸਲਾਨਾਂ ਕਬੱਡੀ ਕੱਪ ਦੇ ਚਰਚੇ ਪੂਰੇ ਵਿਸ਼ਵ ਭਰ ਹੁੰਦੇ ਦਿਖਾਏ ਦਿੰਦੇ ਹਨ, ਜਿੱਥੇ ਵੱਡੇ ਇਨਾਮ ਕੇਵਲ ਖਿਡਾਰੀਆ ਨੂੰ ਨਹੀ ਬਲਕਿ ਦਰਸ਼ਕਾ ਨੂੰ ਵੀ ਦਿੱਤੇ ਜਾਂਦੇ ਹਨ। ਉਨ੍ਹਾਂ ਦੀ ਯਾਦ ਵਿਚ ਬਣਾਏ ਖੇਡ ਮੈਦਾਨ ਨੂੰ ਸਟੇਡੀਅਮ ਦਾ ਰੂਪ ਦੇਣ ਅਤੇ ਖੇਡ ਅਕੈਡਮੀ ਦਾ ਉਪਰਾਲਾ ਕੀਤਾ ਗਿਆ। ਜਿਸਦੇ ਸਬੰਧੀ ਵਿਚ ਅੱਜ ਬਹੁਤ ਸਤਿਕਾਰਯੋਗ ਸੰਤ ਬਾਬਾ ਸੁੱਚਾ ਸਿੰਘ ਜੀ (ਕਾਰ ਸੇਵਾ ਵਾਲੇ) ਕਿਲ੍ਹਾਂ ਆਨੰਦਗੜ੍ਹ ਸਾਹਿਬ ਤੋਂ ਸੇਵਕ ਬਾਬਾ ਸਤਨਾਮ ਸਿੰਘ ਜੀ (ਕਾਰ ਸੇਵਾ ਵਾਲੇ) ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਖੇਡ ਮੈਦਾਨ ਪੁੱਜੇ, ਉੱਥੇ ਉਨ੍ਹਾਂ ਵੱਲੋਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦੇ ਹੋਏ ਖੇਡ ਸਟੇਡੀਅਮ ਤੇ ਹੋਰ ਪ੍ਰਬੰਧਾ ਦਾ ਰਸਮੀ ਨੀਂਹ ਪੱਥਰ ਆਪਣੇ ਕਰ-ਕਮਲਾ ਰੱਖਿਆ, ਜਿਸ ਵਿਚ ਪ੍ਰਭਜੋਤ ਸਿੰਘ ਘੁੰਮਣ, ਮੋਹਨਬੀਰ ਸਿੰਘ ਬੱਲ ਤੇ ਹਲਕਾ ਇੰਚਾਰਜ ਵਕੀਲ ਹਰਸਿਮਰਨ ਘੁੰਮਣ ਨੇ ਵੀ ਹਿੱਸਾ ਪਾਇਆ। ਇਸ ਮੌਕੇ ਸੰਤਾ ਨੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਨੋਜਵਾਨੀ ਦੀ ਭਲਾਈ ਲਈ ਬਹਿਤਰ ਬਹੁਤ ਕਦਮ ਹੈ। ਇਸ ਤੋਂ ਪਹਿਲਾਂ ਉਹ ਸਾਥੀ ਸਿੰਘਾਂ ਨਾਲ ਗੁਰਦੁਆਰਾ ਸੰਤਸਰ ਸਾਹਿਬ ਭੁਲੱਥ ਸ਼ਰਕੀ ਵਿਖੇ ਨਤਮਸਤਕ ਹੋਏ ਅਤੇ ਉੱਥੇ ਦੀ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸੰਤਾ ਦੇ ਇੱਥੇ ਪੁੱਜਣ ਤੇ ਕਬੱਡੀ ਕੱਪ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਸੰਤਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਤਾ ਦਾ ਮਾਣ-ਸਨਮਾਨ ਵੀ ਕੀਤੇ ਗਏ। ਇਸ ਮੌਕੇ ਗੁਰਮਤਿ ਪ੍ਰਚਾਰਕ ਡਾ. ਮਾਨ ਸਿੰਘ ਨੇ ਸੰਬੋਧਨ ਕਰਦੇ ਪਹਿਲਾਂ ਸੰਤ ਮਹਾਪੁਰਸ਼ਾ ਦਾ ਇੱਥੇ ਪੁੱਜਣ ਤੇ ਸਮੂਹ ਸੰਗਤਾ ਵੱਲੋਂ ਜੀ ਆਇਆ ਨੂੰ ਆਖਿਆ ਅਤੇ ਕਿਹਾ ਅਸੀ ਧੰਨਵਾਦੀ ਹਾਂ ਕਿ ਉਹ ਆਪਣੀ ਕੀਮਤੀ ਸਮਾਂ ਕੱਢਕੇ ਇੱਥੇ ਸ਼ਾਮਲ ਹੋਏ ਹਨ। ਡਾ. ਮਾਨ ਸਿੰਘ ਨੇ ਕਿਹਾ ਕਿ ਖੇਡ ਅਕੈਡਮੀ ਤੇ ਸਟੇਡੀਅਮ ਬਹੁਤ ਨੇਕ ਉਪਰਾਲਾ ਹੈ। ਜਿਸਦਾ ਮੰਤਵ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਣਾ ਅਤੇ ਨਸ਼ੇ ਤੇ ਬੁਰੀ ਸੰਗਤ ਤੋ ਬਚਾਉਣਾ ਹੈ। ਉਨ੍ਹਾਂ ਬੱਲ ਪਰਿਵਾਰ ਤੇ ਘੁੰਮਣ ਪਰਿਵਾਰ ਦੀ ਦਰਿਆ ਦਿਲੀਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਗੁਰੂ ਸਾਹਿਬ ਦਾ ਇਨ੍ਹਾਂ ਪਰਿਵਾਰਾਂ ਤੇ ਬੜਾ ਆਸ਼ੀਰਵਾਦ ਹੈ ਤਾਂ ਜੋ ਇਹ ਨੇਕ ਕਾਰਜ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਭਜੋਤ ਸਿੰਘ ਘੁੰਮਣ ਨੇ ਆਪਣੀ ਨਿੱਜੀ ਮਾਲਕੀ ਜਮੀਨ ਖੇਡ ਮੈਦਾਨ ਨੂੰ ਸਮਰਪਿਤ ਕਰਕੇ ਅਨੋਖੀ ਤੇ ਮਹਾਨ ਸੇਵਾ ਨਿਭਾਈ ਹੈ। ਇਸ ਮੌਕੇ ਉੱਘੇ ਸਮਾਜ ਸੇਵਕ ਸੁਖਵੰਤ ਸਿੰਘ ਤੱਖਰ ਨੇ ਕਿਹਾ ਕਿ ਸਵ: ਅਵਤਾਰ ਸਿੰਘ ਬੱਲ ਨੇ ਆਪਣੀ ਜਿੰਦਗੀ ਵਿਚ ਕਬੱਡੀ ਵਾਸਤੇ ਬਹੁਤ ਸੰਘਰਸ਼ ਕੀਤਾ ਹੈ ਅਤੇ ਉਨ੍ਹਾਂ ਵੱਲੋਂ ਬਹੁਤ ਮਿਹਨਤ ਤੇ ਉਤਸ਼ਾਹ ਨਾਲ ਵਿਸਾਖੀ ਕਬੱਡੀ ਕੱਪ ਕਰਵਾਇਆ ਜਾਦਾ ਸੀ। ਜਿਸਦੀ ਲੜੀ ਹੁਣ ਉਨ੍ਹਾਂ ਦੇ ਪੁੱਤਰ ਬਹੁਤ ਜੁੰਮੇਵਾਰੀ ਨਾਲ ਅੱਗੇ ਤੋਰ ਰਹੇ ਹਨ ਅਤੇ ਭੁਲੱਥ ਕਬੱਡੀ ਕੱਪ ਦੀ ਦੁਨੀਆ ਭਰ ਵਿਚ ਵਿਲੱਖਣ ਪਹਿਚਾਣ ਹੈ। ਤੱਖਰ ਨੇ ਕਿਹਾ ਕਿ ਸਰਕਾਰਾਂ ਦੇ ਫਰਜ ਹਨ ਕਿ ਅਜਿਹੇ ਖੇਡ ਸਟੇਡੀਅਮ ਅਕੈਡਮੀਆ ਦਾ ਨੋਜਵਾਨੀ ਲਈ ਪ੍ਰਬੰਧ ਕਰਨੇ ਪਰ ਸਰਕਾਰਾਂ ਇਸ ਵਿਸ਼ੇ ਤੇ ਅਸਫਲ ਹਨ। ਅਗਰ ਵੱਡੇ ਸ਼ਹਿਰਾ ਵਿਚ ਸਟੇਡੀਅਮ ਬਣੇ ਵੀ ਹਨ ਉੱਥੇ ਉੱਲੂ ਕਬੂਤਰ ਬੋਲਦੇ ਹਨ, ਨਾ ਕੋਈ ਪ੍ਰਬੰਧ ਹਨ ਅਤੇ ਨਾ ਹੀ ਕੋਈ ਸੇਵਾਵਾਂ ਹਨ। ਪਰ ਜੋ ਬੱਲ ਤੇ ਘੁੰਮਣ ਪਰਿਵਾਰ ਵੱਲੋਂ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਉਪਰਾਲਾ ਕੀਤਾ ਜਾ ਰਿਹਾ ਇਸਤੋ ਸਰਕਾਰਾਂ ਨੂੰ ਸਿੱਖਿਆ ਲੈਣ ਦੀ ਲੋੜ ਹੈ। ਇਸ ਦੋਰਾਨ ਕਬੱਡੀ ਪ੍ਰਮੋਟਰ ਮੋਹਨਬੀਰ ਸਿੰਘ ਬੱਲ ਤੇ ਪ੍ਰਭਜੋਤ ਸਿੰਘ ਘੁੰਮਣ ਸਮੇਤ ਸਮੂਹ ਕਮੇਟੀ ਮੈਂਬਰਾਂ ਨੇ ਇਲਾਕੇ ਦੇ ਨੋਜਵਾਨ ਖਿਡਾਰੀਆ ਨੂੰ ਖੇਡ ਮੈਦਾਨ ਵਿਚ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਖਿਡਾਰੀਆ ਨੂੰ ਖੇਡਾਂ ਸਬੰਧਤ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਨੰਬਰਦਾਰ ਸਰਵਨ ਸਿੰਘ ਬੱਲ, ਸਵਰਨ ਸਿੰਘ ਫੋਜੀ ਕੌਚ, ਨੰਬਰਦਾਰ ਰਣਜੀਤ ਸਿੰਘ, ਗੁਰਮੇਲ ਸਿੰਘ, ਬਲਜਿੰਦਰ ਸਿੰਘ, ਚਰਨਜੀਤ ਸਿੰਘ, ਕੈ. ਸੁਖਵਿੰਦਰ ਸਿੰਘ, ਕਰਨੈਲ ਸਿੰਘ, ਸ਼ਰਨ ਸਿੰਘ, ਚਰਨ ਸਿੰਘ, ਮਾ. ਜਸਵੰਤ ਸਿੰਘ, ਹਰਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ ਘੋਤੜਾ, ਤਰੁਣ ਅਰੋੜਾ, ਟਿੱਕਾ, ਗੁਰਦੀਪ ਸਿੰਘ ਮਠਾੜੂ, ਜਗਦੀਪ ਸਿੰਘ ਹੁੰਦਲ, ਦੀਪਕ ਅਰੋੜਾ, ਜੱਸ ਨਾਗਰਾ, ਸੋਨੂੰ ਮੁਲਤਾਨੀ, ਨਿਸ਼ਾਨ ਸਿੰਘ ਤੇ ਹੋਰ ਹਾਜਰ ਸਨ। ਨੀਹ ਪੱਥਰ ਮੌਕੇ ਇਕੱਤਰ ਹੋਏ ਕਮੇਟੀ ਮੈਂਬਰ ਵਿਚਕਾਰ ਖੜੇ ਸੰਤ ਮਹਾਪੁਰਸ਼।
ਸਵ: ਅਵਤਾਰ ਸਿੰਘ ਬੱਲ ਯਾਦਗਾਰੀ ਖੇਡ ਅਕੈਡਮੀ ਤੇ ਸਟੇਡੀਅਮ ਦਾ ਸੰਤ ਬਾਬਾ ਸਤਨਾਮ ਸਿੰਘ ਜੀ ਵੱਲੋਂ ਰੱਖਿਆ ਗਿਆ ਨੀਂਹ ਪੱਥਰ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



