(ਸੰਤਾ ਨੇ ਰੱਖਿਆ ਖੇਡ ਅਕੈਡਮੀ ਤੇ ਸਟੇਡੀਅਮ ਦਾ ਨੀਹ ਪੱਥਰ)
ਭੁਲੱਥ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅਤਿ ਸਤਿਕਾਰਯੋਗ ਸੰਤ ਬਾਬਾ ਸੁੱਚਾ ਸਿੰਘ ਜੀ (ਕਾਰ ਸੇਵਾ ਵਾਲੇ) ਕਿਲ੍ਹਾਂ ਆਨੰਦਗੜ੍ਹ ਸਾਹਿਬ ਤੇ ਬਾਬਾ ਸਤਨਾਮ ਸਿੰਘ ਜੀ (ਕਾਰ ਸੇਵਾ ਵਾਲੇ) ਕਿਲ੍ਹਾ ਆਨੰਦਗੜ੍ਹ ਸਾਹਿਬ ਦਾ ਕਸਬਾ ਭੁਲੱਥ ਪੱਜਣ ਤੇ ਸੰਗਤਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸੰਤ ਬਾਬਾ ਸਤਨਾਮ ਸਿੰਘ ਜੀ ਭੁਲੱਥ ਵਿਖੇ ਸਵ: ਅਵਤਾਰ ਸਿੰਘ ਬੱਲ ਯਾਦਗਾਰੀ ਖੇਡ ਮੈਦਾਨ ਵਿਚ ਬਨਣ ਜਾ ਰਹੇ ਖੇਡ ਸਟੇਡੀਅਮ ਤੇ ਖੇਡ ਅਕੈਡਮੀ ਦਾ ਨੀਹ ਪੱਥਰ ਰੱਖਣ ਵਾਸਤੇ ਵਿਸ਼ੇਸ਼ ਤੋਰ ਤੇ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦੇ ਹੋਏ ਖੇਡ ਸਟੇਡੀਅਮ ਤੇ ਹੋਰ ਪ੍ਰਬੰਧਾ ਦਾ ਰਸਮੀ ਨੀਹ ਪੱਥਰ ਆਪਣੇ ਕਰ-ਕਮਲਾ ਰੱਖਿਆ, ਜਿਸ ਵਿਚ ਕਬੱਡੀ ਪ੍ਰਮੋਟਰ ਪ੍ਰਭਜੋਤ ਸਿੰਘ ਘੁੰਮਣ, ਕਬੱਡੀ ਪ੍ਰਮੋਟਰ ਮੋਹਨਬੀਰ ਸਿੰਘ ਬੱਲ ਤੇ ਹਲਕਾ ਇੰਚਾਰਜ ਵਕੀਲ ਹਰਸਿਮਰਨ ਘੁੰਮਣ ਵੀ ਸ਼ਾਮਲ ਸਨ। ਇਸ ਮੌਕੇ ਸੰਤਾ ਨੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਨੋਜਵਾਨੀ ਦੀ ਭਲਾਈ ਲਈ ਬਹਿਤਰ ਕਦਮ ਹੈ। ਜਦ ਕਿ ਨੀਹ ਪੱਥਰ ਤੋ ਪਹਿਲਾਂ ਉਹ ਗੁਰਦੁਆਰਾ ਸੰਤਸਰ ਸਾਹਿਬ ਭੁਲੱਥ ਸ਼ਰਕੀ ਵਿਖੇ ਨਤਮਸਤਕ ਹੋਏ ਅਤੇ ਉੱਥੇ ਕੀਰਤਣ ਸਰਵਣ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਬੱਲ ਪਰਿਵਾਰ ਦੇ ਕਰੀਬੀ ਉੱਘੇ ਸਮਾਜ ਸੇਵਕ ਸੁਖਵੰਤ ਸਿੰਘ ਤੱਖਰ ਨੇ ਸੰਬੋਧਨ ਕਰਦੇ ਪਹਿਲਾਂ ਸੰਤ ਮਹਾਪੁਰਸ਼ਾ ਦਾ ਇੱਥੇ ਪੁੱਜਣ ਤੇ ਸਮੂਹ ਸੰਗਤਾ ਵੱਲੋਂ ਜੀ ਆਇਆ ਨੂੰ ਆਖਿਆ ਅਤੇ ਕਿਹਾ ਅਸੀ ਧੰਨਵਾਦੀ ਹਾਂ ਕਿ ਉਹ ਆਪਣੀ ਕੀਮਤੀ ਸਮਾਂ ਕੱਢਕੇ ਇੱਥੇ ਸ਼ਾਮਲ ਹੋਏ ਹਨ। ਤੱਖਰ ਨੇ ਕਿਹਾ ਕਿ ਸਵ: ਅਵਤਾਰ ਸਿੰਘ ਬੱਲ ਨੇ ਆਪਣੀ ਜਿੰਦਗੀ ਵਿਚ ਕਬੱਡੀ ਵਾਸਤੇ ਬਹੁਤ ਸੰਘਰਸ਼ ਕੀਤਾ ਹੈ ਅਤੇ ਉਨ੍ਹਾਂ ਵੱਲੋਂ ਬਹੁਤ ਮਿਹਨਤ ਤੇ ਉਤਸ਼ਾਹ ਨਾਲ ਵਿਸਾਖੀ ਕਬੱਡੀ ਕੱਪ ਕਰਵਾਇਆ ਜਾਦਾ ਸੀ। ਜਿਸਦੀ ਲੜੀ ਹੁਣ ਉਨ੍ਹਾਂ ਦੇ ਪੁੱਤਰ ਬਹੁਤ ਜੁੰਮੇਵਾਰੀ ਨਾਲ ਅੱਗੇ ਤੋਰ ਰਹੇ ਹਨ ਅਤੇ ਭੁਲੱਥ ਕਬੱਡੀ ਕੱਪ ਦੀ ਦੁਨੀਆ ਭਰ ਵਿਚ ਵਿਲੱਖਣ ਪਹਿਚਾਣ ਹੈ। ਤੱਖਰ ਨੇ ਕਿਹਾ ਕਿ ਸਰਕਾਰਾਂ ਦੇ ਫਰਜ ਹਨ ਕਿ ਅਜਿਹੇ ਖੇਡ ਸਟੇਡੀਅਮ ਅਕੈਡਮੀਆ ਦਾ ਨੋਜਵਾਨੀ ਲਈ ਪ੍ਰਬੰਧ ਕਰਨੇ ਪਰ ਸਰਕਾਰਾਂ ਇਸ ਵਿਸ਼ੇ ਤੇ ਅਸਫਲ ਹਨ। ਅਗਰ ਵੱਡੇ ਸ਼ਹਿਰਾਂ ਵਿਚ ਸਟੇਡੀਅਮ ਬਣੇ ਵੀ ਹਨ ਉੱਥੇ ਉੱਲੂ ਕਬੂਤਰ ਬੋਲਦੇ ਹਨ, ਨਾ ਕੋਈ ਪ੍ਰਬੰਧ ਹਨ ਅਤੇ ਨਾ ਹੀ ਕੋਈ ਸੇਵਾਵਾਂ ਹਨ। ਪਰ ਜੋ ਬੱਲ ਤੇ ਘੁੰਮਣ ਪਰਿਵਾਰ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਉਪਰਾਲਾ ਕੀਤਾ ਜਾ ਰਿਹਾ ਇਸਤੋ ਸਰਕਾਰਾਂ ਨੂੰ ਸਿੱਖਿਆ ਲੈਣ ਦੀ ਲੋੜ ਹੈ। ਇਸ ਮੌਕੇ ਪ੍ਰਭਜੋਤ ਸਿੰਘ ਘੁੰਮਣ ਨੇ ਕਿਹਾ ਇਸ ਉਪਰਾਲੇ ਦਾ ਮੰਤਵ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਣਾ ਅਤੇ ਨਸ਼ੇ ਤੇ ਬੁਰੀ ਸੰਗਤ ਤੋ ਬਚਾਉਣਾ ਹੈ। ਉਨ੍ਹਾਂ ਸਮੂਹ ਕਮੇਟੀ ਮੈਂਬਰਾਂ ਵਲੋਂ ਇਲਾਕੇ ਦੇ ਨੋਜਵਾਨਾਂ ਖਿਡਾਰੀਆ ਨੂੰ ਖੇਡ ਮੈਦਾਨ ਵਿਚ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਖਿਡਾਰੀਆ ਨੂੰ ਖੇਡਾਂ ਸਬੰਧਤ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਨੰਬਰਦਾਰ ਗੁਰਮਤਿ ਪ੍ਰਚਾਰਕ ਡਾ. ਮਾਨ ਸਿੰਘ, ਸਰਵਨ ਸਿੰਘ ਬੱਲ, ਸਵਰਨ ਸਿੰਘ ਫੋਜੀ ਕੌਚ, ਨੰਬਰਦਾਰ ਰਣਜੀਤ ਸਿੰਘ, ਗੁਰਮੇਲ ਸਿੰਘ, ਬਲਜਿੰਦਰ ਸਿੰਘ, ਨਿਰਮਲ ਸਿੰਘ ਢਿੱਲੋਂ, ਬਲਵੀਰ ਸਿੰਘ, ਚਰਨਜੀਤ ਸਿੰਘ, ਕੈ. ਸੁਖਵਿੰਦਰ ਸਿੰਘ, ਬਲਜੀਤ ਸਿੰਘ ਮੱਲੀ, ਕਰਨੈਲ ਸਿੰਘ, ਸ਼ਰਨ ਸਿੰਘ, ਚਰਨ ਸਿੰਘ, ਮਾ. ਜਸਵੰਤ ਸਿੰਘ, ਹਰਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ ਘੋਤੜਾ, ਕਬੱਡੀ ਬੁਲਾਰੇ ਆਲਮਗੀਰ, ਸਰਬਜੀਤ ਸਿੰਘ ਮੁਲਤਾਨੀ, ਤਰੁਣ ਅਰੋੜਾ, ਟਿੱਕਾ, ਗੁਰਦੀਪ ਸਿੰਘ ਮਠਾੜੂ, ਜਗਦੀਪ ਸਿੰਘ ਹੁੰਦਲ, ਦੀਪਕ ਅਰੋੜਾ, ਜੱਸ ਨਾਗਰਾ, ਸੋਨੂੰ ਮੁਲਤਾਨੀ, ਨਿਸ਼ਾਨ ਸਿੰਘ ਤੇ ਹੋਰ ਹਾਜਰ ਸਨ। ਨੀਂਹ ਪੱਥਰ ਰੱਖਦੇ ਹੋਏ ਸੰਤ ਬਾਬਾ ਸਤਨਾਮ ਸਿੰਘ ਜੀ ਤੇ ਨਾਲ ਉਨ੍ਹਾਂ ਦਾ ਹੀ ਸਨਮਾਨ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ।



