ਰੁੱਖ ਨੇ ਸਾਡੇ ਯਾਰ

(ਸਮਾਜ ਵੀਕਲੀ)

ਰੁੱਖ ਨੇ ਸਾਡੇ ਯਾਰ ਬੱਚਿਉ,
ਕਰੋ ਇਨ੍ਹਾਂ ਨੂੰ ਪਿਆਰ ਬੱਚਿਉ।
ਇਹ ਸਭ ਨੂੰ ਆਕਸੀਜਨ ਦੇ ਕੇ,
ਜਿਉਂਦਾ ਰੱਖਣ ਸੰਸਾਰ ਬੱਚਿਉ।
ਜੋ ਇਨ੍ਹਾਂ ਦੀ ਠੰਢੀ ਛਾਵੇਂ ਬੈਠਣ,
ਉਹ ਭੁੱਲਣ ਗਰਮੀ ਦੀ ਮਾਰ ਬੱਚਿਉ।
ਅਸੀਂ ਬਣਾਏ ਮਕਾਨ ਆਪਣੇ ਲਈ,
ਇਹ ਪੰਛੀਆਂ ਦੇ ਘਰ, ਬਾਰ ਬੱਚਿਉ।
ਸਾਡੇ ਮਕਾਨ ਇਨ੍ਹਾਂ ਬਿਨਾਂ ਅਧੂਰੇ,
ਇਹ ਨੇ ਦਵਾਈਆਂ ਦੇ ਭੰਡਾਰ ਬੱਚਿਉ।
ਇਹ ਧਰਤੀ ਤੇ ਵਰਖਾ ਲਿਆਂਦੇ ਨੇ,
ਸਮਝੋ ਨਾ ਇਨ੍ਹਾਂ ਨੂੰ ਬੇਕਾਰ ਬੱਚਿਉ।
ਜੇਕਰ ਜਿਉਂਦੇ ਰਹਿਣਾ ਜੱਗ ਤੇ,
ਲਾਂਦੇ ਰਹੋ ਨਵੇਂ ਬੂਟੇ ਵਿੱਚ ਕਤਾਰ ਬੱਚਿਉ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFAO steps up emergency cash transfers for drought-hit Somalis
Next article*ਹਾਸ ਵਿਅੰਗ …..ਸੇਬਾਂ ਆਲੇ*