ਕਪੂਰਥਲਾ (ਕੌੜਾ)– ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਸਯੁੰਕਤ ਅਕਾਲੀ ਦਲ, ਭਾਜਪਾ ਅਤੇ ਪੰਜਾਬ ਲੋਕ ਕਾਮਰਸ ਦੇ ਸਾਂਝੇ ਉਮੀਦਵਾਰ ਜੁਗਰਾਜਪਾਲ ਸਿੰਘ ਸਾਹੀ ਨੇ ਚੋਣ ਅਧਿਕਾਰੀ ਕਮ ਐਸਡੀਐਮ ਰਣਦੀਪ ਸਿੰਘ ਕੋਲ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਮੁੱਚੇ ਹਲਕੇ ਦੇ ਲੋਕਾਂ ਅੰਦਰ ਭਾਜਪਾ, ਲੋਕ ਪੰਜਾਬ ਕਾਂਗਰਸ ਤੇ ਸਯੁੰਕਤ ਅਕਾਲੀ ਦਲ ਪ੍ਰਤੀ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਲੋਕਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਵਾਰ ਹਲਕਾ ਸੁਲਤਾਨਪੁਰ ਲੋਧੀ ਤੋਂ ਲੋਕ ਕਿਸੇ ਹੋਰ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਆਦਿ ਹਾਜ਼ਰ ਸਨ।ਇਸ ਮੌਕੇ ਤੇ ਬੀ ਜੇ ਪੀ ਦੇ ਪ੍ਰਧਾਨ ਰਕੇਸ਼ ਨੀਟੂ,ਸੂਬਾ ਸਿੰਘ ,ਜਤਿੰਦਰਪਾਲ ਸਿੰਘ ਸਾਹੀ,ਰਾਜਬੀਰ ਸਿੰਘ ਰਾਜੂ,ਧਰਮਬੀਰ ਸਿੰਘ ਵਿੱਕੀ, ਬਲਦੇਵ ਸਿੰਘ ਦੇਬਾ,ਗੁਰਨਾਮ ਸਿੰਘ ਗਾਮਾ, ਗੁਰਦਾਸ ਸਿੰਘ, ਕੰਵਲਜੀਤ ਸਿੰਘ ਸਾਬੀ,ਗੁਰਚਰਨ ਸਿੰਘ ਸਾਹੀ, ਜੋਗਿੰਦਰ ਸਿੰਘ ਰਾਏ ਸਿੱਖ, ਸ਼ਿੰਦਰਪਾਲ ਸਿੰਘ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly