HOME ਸਰੀ ਦੇ ਬਾਪੂਆਂ ਨੇ ਮਨਾਈ ਪਿਕਨਿਕ

ਸਰੀ ਦੇ ਬਾਪੂਆਂ ਨੇ ਮਨਾਈ ਪਿਕਨਿਕ

2
ਕੈਪਸ਼ਨ ਪਿਕਨਿਕ ਦੌਰਾਨ ਇਕੱਤਰ ਹੋਏ ਬਜ਼ੁਰਗਾਂ ਦਾ ਇੱਕ ਟੋਲਾ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)– ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ਦੇ ਵਸਨੀਕ ਪੰਜਾਬੀ ਮੂਲ ਦੇ ਕੁਝ ਬਜ਼ੁਰਗਾਂ ਨੇ ਆਪਸੀ ਸਹਿਯੋਗ ਨਾਲ ਸਰੀ ਬੈਂਡ ਰਿਵਰ ਪਾਰਕ ਵਿੱਚ ਇਕੱਠੇ ਹੋ ਕੇ ਪਿਕਨਿਕ ਮਨਾਈ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਮਨਾਈ ਗਈ ਇਸ ਪਿਕਨਿਕ ਦੌਰਾਨ ਜਿੱਥੇ ਕਿ ਉਹਨਾਂ ਵੱਲੋਂ ਇੱਕ ਦੂਜੇ ਨਾਲ ਗੱਲਾਂਬਾਤਾਂ ਕਰਦਿਆਂ ਪੁਰਾਣੀਆਂ ਯਾਦਾਂ ਦੀ ਸਾਂਝ ਪਾਈ ਗਈ, ਉੱਥੇ ਨਾਲ ਲਿਆਂਦੇ ਗਏ ਸਵਾਦਲੇ ਖਾਣਿਆਂ ਦਾ ਵੀ ਸਾਰਿਆਂ ਨੇ ਰਲ ਮਿਲ ਕੇ ਆਨੰਦ ਮਾਣਿਆ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਹਾਜ਼ਰ ਬਜ਼ੁਰਗਾਂ ਵਿੱਚ ਬਲਬੀਰ ਸਿੰਘ ਢਿੱਲੋਂ, ਗੁਰਦਿਆਲ ਸਿੰਘ ਜੌਹਲ,ਗੁਰਦਰਸ਼ਨ ਸਿੰਘ ਤਤਲਾ, ਸੁਰਿੰਦਰ ਅਟਵਾਲ, ਚਮਕੌਰ ਸਿੰਘ, ਔਜਲਾ ਸਾਹਿਬ,ਸੁਰਜੀਤ ਸਿੰਘ, ਗਰਚਾ ਜੀ ਅਤੇ ਸੂਰਜ ਮਲ ਆਦਿ ਦੇ ਨਾਮ ਜ਼ਿਕਰਯੋਗ ਹਨ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 

 

Previous articleਛੱਤ ਵਾਲੀ ਟੈਂਕੀ ਵਿੱਚ ਕਿੰਨਾ ਪਾਣੀ ਹੈ? ਆਪਣੇ ਮੋਬਾਈਲ ‘ਤੇ ਪਤਾ ਕਰੋ; ਇਹ ਗੈਜੇਟ ਮੋਟਰ ਨੂੰ ਆਪਣੇ ਆਪ ਕੰਟਰੋਲ ਕਰੇਗਾ।
Next articleਨੀਤੀ ਤਲਵਾੜ ਦੀ ਅਗਵਾਈ ਹੇਠ ਮਹਿਲਾ ਵਿੰਗ ਨੇ ਮਨਾਇਆ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਨਮ ਦਿਨ