HOME ਸੁਰਿੰਦਰ ਸਿੰਘ ਦੇ ਇੰਸਪੈਕਟਰ ਬਣਨ ਤੇ ਐਸਐਸਪੀ ਸੰਦੀਪ ਮਲਿਕ ਅਤੇ ਐਸਪੀਡੀ ਡਾ....

ਸੁਰਿੰਦਰ ਸਿੰਘ ਦੇ ਇੰਸਪੈਕਟਰ ਬਣਨ ਤੇ ਐਸਐਸਪੀ ਸੰਦੀਪ ਮਲਿਕ ਅਤੇ ਐਸਪੀਡੀ ਡਾ. ਮੁਕੇਸ਼ ਕੁਮਾਰ ਨੇ ਲਾਏ ਸਟਾਰ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ )  ਐਸ ਆਈ ਸੁਰਿੰਦਰ ਸਿੰਘ  ਨੂੰ ਉਹਨਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਪੁਲਿਸ ਵਿਭਾਗ ਵੱਲੋਂ ਪਦਉੱਨਤ ਕਰਕੇ ਇੰਸਪੈਕਟਰ ਬਣਾ ਦਿੱਤਾ ਗਿਆ ਹੈ। ਐਸ ਐਸ ਪੀ ਸੰਦੀਪ ਮਲਿਕ ਤੇ ਐਸ ਪੀ ਡੀ ਡਾ ਮੁਕੇਸ਼ ਕੁਮਾਰ  ਨੇ ਤਰੱਕੀ ਦੇ ਸਟਾਰ ਲਾਏ ਤੇ ਸੁਰਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੁਰਿੰਦਰ ਸਿੰਘ  ਵੱਲੋਂ ਪੁਲਿਸ ਵਿਭਾਗ ‘ਚ ਬਹੁਤ ਹੀ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ, ਜਿਸ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਸੁਰਿੰਦਰ ਸਿੰਘ ਨੂੰ ਤਰੱਕੀ ਦਿੱਤੀ ਗਈ ਹੈ। ਸਬ ਇੰਸਪੈਕਟਰ ਸੁਰਿੰਦਰ ਸਿੰਘ ਨੇ  ਜਿਲ੍ਹਾ ਹੁਸ਼ਿਆਰਪੁਰ ਦੇ ਵੱਖ ਵੱਖ ਥਾਣਿਆ ਅਤੇ ਚੌਕੀਆਂ ਵਿੱਚ ਡਿਊਟੀ ਨਿਭਾ ਚੁੱਕੇ ਹਨ। ਅੱਜ ਕੱਲ ਸੁਰਿੰਦਰ ਸਿੰਘ ਹੁਸ਼ਿਆਰਪੁਰ ਵਿਖੇ ਪੀਸੀਆਰ ਦੇ ਇੰਚਾਰਜ ਵਜੋਂ ਡਿਊਟੀ ਨਿਭਾ ਰਹੇ ਹਨ।  ਇਸ ਮੌਕੇ ਨਵੇਂ ਪਦਉੱਨਤ ਹੋਏ ਸੁਰਿੰਦਰ ਸਿੰਘ  ਨੇ ਐਸ ਐਸ ਪੀ ਸੰਦੀਪ ਮਲਿਕ  ਅਤੇ ਐਸਪੀਡੀ ਡਾਕਟਰ ਮੁਕੇਸ਼ ਕੁਮਾਰ  ਅਤੇ ਸਮੂਹ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleअमेरिकी संघीय न्यायालय ने जाति-उत्पीड़ितों के नागरिक अधिकारों की पुष्टि करते हुए ऐतिहासिक निर्णय सुनाया
Next articleਸੀਨੀਅਰ ਮਹਿਲਾ ਕ੍ਰਿਕਟ ਵਿੱਚ, ਹੁਸ਼ਿਆਰਪੁਰ ਨੇ ਕਪੂਰਥਲਾ ਟੀਮ ਨੂੰ 7 ਵਿਕਟਾਂ ਨਾਲ ਹਰਾਇਆ ਅਤੇ 4 ਅੰਕ ਹਾਸਲ ਕੀਤੇ: ਡਾ. ਰਮਨ ਘਈ