ਸੁਰਿੰਦਰ ਸ਼ਿੰਦੀ ਨੇ ਜਿੱਤ ਦਾ ਝੰਡਾ ਬੁਲੰਦ ਰੱਖਿਆ ਲੋਕਾਂ ਨੇ ਕਦਰ ਪਾਈ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਅੱਜ ਵੋਟਾਂ ਪਈਆਂ ਤੇ ਸਮੁੱਚੇ ਪੰਜਾਬ ਵਿੱਚ ਵੋਟਾਂ ਤੋਂ ਬਾਅਦ ਨਤੀਜੇ ਆਏ। ਜਿਸ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਆਪੋ ਆਪਣੇ ਵੋਟਰਾਂ ਤੋਂ ਹਮਾਇਤ ਪ੍ਰਾਪਤ ਕਰਦਿਆਂ ਹੋਇਆਂ ਜਿੱਤ ਪ੍ਰਾਪਤ ਕੀਤੀ। ਮਾਛੀਵਾੜਾ ਦੇ ਵਾਰਡ ਨੰਬਰ ਚਾਰ ਦੀ ਗੱਲ ਕਰੀਏ ਤਾਂ ਇਥੋਂ ਨੌਜਵਾਨ ਕਾਂਗਰਸੀ ਆਗੂ ਸੁਰਿੰਦਰ ਸ਼ਿੰਦੀ ਜਿੱਤ ਪ੍ਰਾਪਤ ਕਰਕੇ ਕਾਂਗਰਸ ਦਾ ਝੰਡਾ ਬੁਲੰਦ ਕਰਨ ਵਿੱਚ ਕਾਮਯਾਬ ਰਹੇ। ਜੇਕਰ ਗੱਲ ਕਰੀਏ ਸੁਰਿੰਦਰ ਸ਼ਿੰਦੀ ਮਿਹਨਤ ਕਰਦਾ ਹੋਇਆ ਜਿੱਥੇ ਆਪਣੀ ਕਾਂਗਰਸ ਪਾਰਟੀ ਲਈ ਸਦਾ ਹਾਜ਼ਰ ਰਹਿੰਦਾ ਹੈ ਉੱਥੇ ਹੀ ਮਿਹਨਤ ਮਸ਼ੱਕਤ ਦੇ ਨਾਲ ਆਪਣੇ ਕੰਮਾਂ ਕਾਰਾਂ ਦੇ ਵਿੱਚ ਵੀ ਦਿਲਚਸਪੀ ਦਿਖਾਉਂਦਾ ਹੋਇਆ ਕਾਮਯਾਬੀ ਹਾਸਿਲ ਕਰ ਰਿਹਾ ਹੈ।ਵਾਰਡ ਨੰਬਰ ਚਾਰ ਦੇ ਵਿੱਚ ਸੁਰਿੰਦਰ ਸ਼ਿੰਦੀ ਉਹ ਨੌਜਵਾਨ ਕਾਂਗਰਸ ਆਗੂ ਹੈ ਜੋ ਆਪਣੇ ਵਾਰਡ ਦੇ ਵਿੱਚ ਹੀ ਨਹੀਂ ਮਾਛੀਵਾੜਾ ਇਲਾਕੇ ਦੇ ਵਿੱਚ ਹਰ ਸਮੇਂ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦਾ ਹੈ ਇਹੀ ਕਾਰਨ ਹੋਇਆ ਕਿ ਲੋਕਾਂ ਨੇ ਸੁਰਿੰਦਰ ਸਿੰਦੀ ਦੇ ਕੰਮਾਂ ਕਾਰਾਂ ਨੂੰ ਦੇਖਦਿਆਂ ਹੋਇਆਂ ਵਾਰਡ ਨੰਬਰ ਚਾਰ ਦੇ ਵਿੱਚੋਂ ਸੁਰਿੰਦਰ ਸਿੰਦੀ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਹੈ। ਸੁਰਿੰਦਰ ਸ਼ਿੰਦੀ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਉਹਨਾਂ ਮਿਹਨਤੀ ਵਰਕਰਾਂ ਦਾ ਧੰਨਵਾਦ ਕਰਦਾ ਹੋਇਆ ਸਾਹਮਣੇ ਆਇਆ ਉਸ ਤੋਂ ਇਲਾਵਾ ਸਿੰਦੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰਪਿੰਦਰ ਸਿੰਘ ਰਾਜਾ ਗਿੱਲ ਜਿਨਾਂ ਨੇ ਮੇਰੇ ਚੋਣ ਪ੍ਰਚਾਰ ਵਿੱਚ ਵੀ ਵੱਧ ਚੜ ਕੇ ਹਿੱਸਾ ਪਾਇਆ ਤੇ ਇਹ ਸੀਟ ਕਾਂਗਰਸ ਦੇ ਵੱਡੇ ਛੋਟੇ ਆਗੂਆਂ ਦੇ ਸਹਿਯੋਗ ਨਾਲ ਜਿਤੀ ਹੈ। ਮੈਂ ਵਾਰਡ ਨੰਬਰ ਚਾਰ ਦੇ ਵਿੱਚ ਸਮੁੱਚੇ ਹੀ ਵਾਰਡ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਜਿਨਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ, ਪਰ ਮੈਂ ਸਮੁੱਚੇ ਵਾਰਡ ਦੇ ਵਿਕਾਸ ਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਹਾਜ਼ਰ ਰਹਿੰਦਾ ਸੀ ਉਸੇ ਤਰ੍ਹਾਂ ਹੀ ਹੁਣ ਵੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ। ਸਿੰਦੀ ਦੀ ਜਿੱਤ ਹੋਣ ਉੱਤੇ ਵਾਰਡ ਨੰਬਰ ਚਾਰ ਦੇ ਵਸਨੀਕਾਂ ਤੋਂ ਇਲਾਵਾ ਕਾਂਗਰਸ ਪਾਰਟੀ ਨਾਲ ਸੰਬੰਧਿਤ ਵੱਡੇ ਛੋਟੇ ਆਗੂਆਂ ਨੇ ਸ਼ਿੰਦੀ ਨੂੰ ਵਧਾਈ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੋਸ਼ਲ ਮੀਡੀਆ ਦੀ ਅਭਾਸੀ ਦੁਨੀਆਂ ‘ਚ ਗੁਵਾਚਦਾ ਬਚਪਨ
Next articleਪ੍ਰੋਫੈਸਰ (ਡਾ.) ਮੇਹਰ ਮਾਣਕ ਦੇ ਸਾਹਿਤਕ ਸਫਰ ‘ਤੇ ਇੱਕ ਛੋਟੀ ਜਿਹੀ ਝਾਤ