ਡਾ ਮੌਮਿਤਾ ਦੇਬਨਾਥ ਦੇ ਕਾਤਲਾਂ ਨੂੰ ਫਾਹੇ ਲਾਉ ਪ੍ਰਵੀਨ ਬੰਗਾ
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) 2 ਅਗਸਤ 2024 ਨੂੰ ਮਾਨਯੋਗ ਸੁਪਰੀਮ ਕੋਰਟ ਦੇ ਦਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਆਏ ਫੈਸਲੇ ਦੀ ਨਜ਼ਰਸਾਨੀ ਵਿੱਚ ਜੋ ਕਿ ਅਨੁਸੂਚਿਤ ਜਾਤੀਆਂ ਦੇ ਉੱਪ-ਵਰਗੀਕਰਨ ਸਬੰਧੀ ਹੈ, ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਬੰਗਾ ਵੱਲੋਂ ਬਸਪਾ ਪੰਜਾਬ ਦੇ ਆਗੂ ਪ੍ਰਵੀਨ ਬੰਗਾ ਇੰਚਾਰਜ ਲੋਕਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਐਸ ਡੀ ਐਮ ਨੂੰ ਮੈਮੋਰੰਡਮ ਭੇਜਕੇ ਨਿਮਨਲਿਖਤ ਬਿੰਦੂਆਂ ਤੇ ਜਾਣੂ ਕਰਵਾਇਆ ਜਾਂਦਾ ਹੈ ਅਤੇ ਕਾਰਵਾਈ ਦੀ ਅਪੀਲ ਕੀਤੀ ਜਾਂਦੀ ਹੈ ਕਿ
1. ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼੍ਰੀ ਡੀ.ਵਾਈ. ਚੰਦਰਚੂੜ ਜੀ ਦੀ ਅਗਵਾਈ ਵਿੱਚ ਸੱਤ ਜੱਜਾਂ ਦੀ ਬੈਂਚ ਵੱਲੋਂ ਅਨੁਸੂਚਿਤ ਜਾਤੀ ਸੂਚੀ ਦੀ ਉੱਪ-ਵਰਗੀਕਰਨ ਦਾ ਆਇਆ ਫੈਸਲਾ ਸੰਵਿਧਾਨ ਵਿਰੋਧੀ ਹੈ। ਸੁਪਰੀਮ ਕੋਰਟ ਦਾ ਇਹ ਫੈਸਲਾ ਆਰਟੀਕਲ 341 ਅਤੇ ਆਰਟੀਕਲ 342 ਦੀ ਉਲੰਘਣਾ ਹੈ। ਇਸ ਫੈਸਲੇ ਨਾਲ ਅਨੁਸੂਚਿਤ ਜਾਤੀ ਸੂਚੀ ਨੂੰ ਤੋੜਕੇ ਉੱਪ-ਵਰਗੀਕਰਨ ਦੇ ਨਾਲ ਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਵਾਲਾ ਫੈਸਲਾ ਹੈ।
2. ਅਨੁਸੂਚਿਤ ਜਾਤੀ ਵਰਗਾਂ ਤੇ ਕਰੀਮੀਲੇਅਰ ਲਗਾਉਣਾ ਜਿੱਥੇ ਸੰਵਿਧਾਨ ਵਿਰੋਧੀ ਫੈਸਲਾ ਹੈ, ਉੱਥੇ ਹੀ ਅਨੁਸੂਚਿਤ ਜਾਤੀ ਵਰਗਾਂ ਨੂੰ ਮਿਲ ਰਹੇ ਸੰਵਿਧਾਨਿਕ ਹੱਕਾਂ ਤੋਂ ਵਾਂਝਾ ਕਰਨ ਦੀ ਸਾਜਸ਼ ਹੈ।
3. ਅਨੁਸੂਚਿਤ ਜਾਤੀ ਦੇ ਉੱਪ-ਵਰਗੀਕਰਨ ਨੂੰ ਆਂਕੜਿਆਂ ਦੇ ਆਧਾਰ ਤੇ ਸੂਬਿਆਂ ਨੂੰ ਅਨੁਸੂਚਿਤ ਜਾਤੀ ਸੂਚੀ ਦੇ ਉੱਪ-ਵਰਗੀਕਰਨ ਲਈ ਅਧਿਕਾਰਿਤ ਕਰਨਾ ਸੰਵਿਧਾਨ ਦੇ ਆਰਟੀਕਲ 341 ਤੇ ਆਰਟੀਕਲ 342 ਉਲੰਘਣਾ ਹੈ।
ਉਪਰੋਕਤ ਬਿੰਦੂਆਂ ਦੇ ਅਧਾਰ ਤੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਰੱਦ ਕਰਨ ਸਬੰਧੀ ਭਾਰਤ ਸਰਕਾਰ ਅਤੇ ਦੇਸ਼ ਦੀ ਪਾਰਲੀਮੈਂਟ ਨੂੰ ਨਿਰਦੇਸ਼ਤ ਕੀਤਾ ਜਾਵੇ ਕਿ
1. ਸੰਵਿਧਾਨ ਦੇ ਆਰਟੀਕਲ 341 ਅਤੇ ਆਰਟੀਕਲ 342 ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼੍ਰੀ ਡੀ.ਵਾਈ. ਚੰਦਰਚੂਹੜ ਅਤੇ ਸਬੰਧਤ ਹੋਰ ਛੇ ਜੱਜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ।
2. ਸੁਪਰੀਮ ਕੋਰਟ ਦੇ ਬੈਂਚ ਵਿੱਚ ਸ਼ਾਮਿਲ ਜੱਜਾ ਤੇ ਦੇਸ਼ ਧਰੋਹ ਦਾ ਮੁਕਦਮਾ ਚਲਾਇਆ ਜਾਵੇ, ਕਿਉਂਕਿ ਜੱਜਾਂ ਦੇ ਦਿੱਤੇ ਫੈਸਲੇ ਨਾਲ ਭਾਰਤ ਬੰਦ ਦੀ ਨੌਬਤ, ਸੰਵਿਧਾਨ ਉਲੰਘਣਾ ਦੀ ਨੌਬਤ ਅਤੇ ਦੇਸ਼ ਦੇ ਭਾਈਚਾਰਕ ਜਾਤਾਂ ਵਿੱਚ ਆਪਸੀ ਟਕਰਾਓ ਦੇ ਹਾਲਾਤ ਪੈਦਾ ਹੋਏ ਹਨ।
3. ਅਜਿਹੇ ਹਾਲਾਤਾਂ ਵਿੱਚ ਨਿਰਦੇਸ਼ਿਤ ਕੀਤਾ ਜਾਵੇ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂ-ਮੋਟੋ ਲੈਂਦੇ ਹੋਏ ਨੌ ਜੱਜਾਂ ਦੇ ਬੈਂਚ ਨੂੰ ਇਹ ਫੈਸਲਾ ਸੌਂਪਿਆ ਜਾਵੇ ਅਤੇ ਪੁਨਰ-ਮੁਲਾਂਕਨ ਕੀਤਾ ਜਾਵੇ।
3. ਭਾਰਤ ਸਰਕਾਰ ਨੂੰ ਨਿਰਦੇਸ਼ਿਤ ਕੀਤਾ ਜਾਵੇ ਕਿ ਅਨੁਸੂਚਿਤ ਜਾਤੀਆਂ ਦੀ ਰਾਖਵਾਂਕਰਨ ਨੂੰ ਸੰਵਿਧਾਨ ਦੀ ਨੌਵੀਂ ਸੂਚੀ ਵਿੱਚ ਦਰਜ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਰਾਖਵਾਂਕਰਨ ਨਾਲ ਕਿਸੇ ਤਰ੍ਹਾਂ ਦੀ ਵੀ ਛੇੜਖਾਨੀ ਨਾ ਹੋ ਸਕੇ। ਇਸ ਮੌਕੇ ਤੇ ਬੀਤੇ ਦਿਨਾਂ ਅਣਮਨੁੱਖੀ ਢੰਗ ਨਾਲ ਬਲਾਤਕਾਰ ਕਰਨ ਤੋਂ ਬਾਅਦ ਡਾ ਮੌਮਿਤਾ ਦੇਬਨਾਥ ਦਾ ਕਤਲ ਕਰ ਦਿੱਤਾ ਅਜਿਹਾ ਘਿਨੋਣਾ ਕਾਰਨਾਮਾ ਕਰਨ ਵਾਲੇ ਦਰਿੰਦੇ ਕਾਤਲਾਂ ਨੂੰ ਫਾਸਟ ਟਰੈਕ ਰਾਹੀਂ ਫਾਂਸੀ ਦੇਣ ਦੀ ਮੰਗ ਕੀਤੀ ਇਸ ਮੌਕੇ ਤੇ ਬੰਗਾ ਹਲਕੇ ਦੇ ਪ੍ਰਧਾਨ ਰਾਮ ਲਭਾਇਆ ਜੀ ਜਨਰਲ ਸਕੱਤਰ ਹਰਮੇਸ਼ ਵਿਰਦੀ ਸੀਨੀਅਰ ਆਗੂ ਹਰਬਲਾਸ ਬਸਰਾ ਵਿਜੇ ਕੁਮਾਰ ਗੁਣਾਚੌਰ ਸੋਮ ਨਾਥ ਰਟੈਂਡਾ, ਮਹਿਲਾਂ ਆਗੂ ਰਵਿੰਦਰ ਮਹਿਮੀ ਹਲਕਾ ਉਪ ਪ੍ਰਧਾਨ ਸਰਪੰਚ ਅਸ਼ੋਕ ਕੁਮਾਰ, ਸ਼ਹਿਰੀ ਪ੍ਰਧਾਨ ਹਰਜਿੰਦਰ ਲਦੜ, ਧਰਮ ਪਾਲ ਤਲਵੰਡੀ, ਕੁਲਦੀਪ ਬਹਿਰਾਮ ਚਰਨਜੀਤ ਮੰਢਾਲੀ ਪਰਕਾਸ਼ ਫਰਾਲਾ ਮਿਸ਼ਨਰੀ ਗਾਇਬ ਰਾਜ ਦਦਰਾਲ, ਇੰਦਰਜੀਤ ਅਟਾਰੀ, ਮਨਜੀਤ ਸੋਨੂੰ ਪਰਕਾਸ਼ ਬੈਂਸ, ਮਲਕੀਤ ਮੁਕੰਦਪੁਰ ਕੁੰਦਨ ਰਾਜ ਦੇਸ ਰਾਜ ਬਸਰਾ ਜਸਵਿੰਦਰ ਖਮਾਚੋ, ਦੁਨੀ ਚੰਦ ਪਰਮਜੀਤ ਮਹਿਸਮਪੁਰ ਸੁਰਿੰਦਰ ਮੰਡੇਰਾਂ, ਚਰਨਜੀਤ ਖਾਨਖਾਨਾ, ਸੁਨੀਤਾ ਰਾਣੀ ਆਸਾ ਖਮਾਚੋ, ਬੰਟੀ ਪਠਲਾਵਾ, ਸੁਖਾ ਮੋਰਾਂਵਾਲੀ, ਬਲਵਿੰਦਰ ਕੁਮਾਰ ਗਗੂ, ਅਵਤਾਰ ਹੀਉ, ਦੀਪਾ ਹੀਉ, ਤੋ ਇਲਾਵਾ ਵੱਡੀ ਗਿਣਤੀ ਵਿੱਚ ਬਸਪਾ ਸਮਰਥਕ ਸ਼ਾਮਿਲ ਹੋਏ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly