(ਸਮਾਜ ਵੀਕਲੀ)
ਕਹਿੰਦੇ ਹਨ ਕਿ ਵਹਿਮ ਦਾ ਇਲਾਜ ਤਾਂ ਹਕੀਮ ਲੁਕਮਾਨ ਕੋਲ ਵੀ ਨਹੀਂ ਸੀ ।ਹੁਣ ਤੁਸੀਂ ਪੁਛੋਂਗੇ ਹਕੀਮ ਲੁਕਮਾਨ ਕੌਣ ਸੀ? ਕੁਰਾਣ ਸ਼ਰੀਫ਼ ਦੇ ਇਕੱਤੀਵੇਂ (ਚੈਪਟਰ ) ਸੁਰਾ ਵਿਚ ਉਸਦਾ ਜ਼ਿਕਰ ਆਉਂਦਾ ਹੈ ਕਿ ਉਹ ਅਫ਼ਰੀਕਾ ਦਾ ਰਹਿਣ ਵਾਲਾ ਬਸ਼ਿੰਦਾ ਸੀ ।ਕੁਰਾਣ ਸ਼ਰੀਫ਼ ਵਿਚ ਇਹ ਤਾਂ ਨਹੀਂ ਲਿਖਿਆਕਿ ਉਹ ਪਰੋਫ਼ਿਟ ਸੀ, ਪਰ ਇਕ ਤਾਂ ਉਹ ਰੁਹਾਨੀਅਤ ਅਤੇ ਬੜੇ ਗਿਆਨ ਧਿਆਨ ਦੀਆਂ ਗੱਲਾਂ ਕਰਦਾ ਸੀ, ਅਤੇ ਉਹ ਲੋਕਾਂ ਨੂੰ ਹਮੇਸ਼ਾਂ ਚੰਗੀ ਸਲਾਹ ਦਿੰਦਾ ਸੀ, ਇਸ ਕਰਕੇ ਲੋਕ ਉਸਨੂੰ ਪਰੋਫ਼ਿਟ ਕਹਿਣ ਲੱਗ ਗਏ ਸਨ। ਕਹਿੰਦੇ ਹਨ ਕਿ ਉਸਨੂੰ ਆਲੇ ਦੁਆਲੇ ਦੇ ਪੇੜ ਪੌਧੇ ਅਤੇ ਜਾਨਵਰ ਦੇਖਣ ਦਾ ਬਹੁਤ ਸਂLੌਕ ਸੀ ਉਹ ਰੱਬ ਦੀ ਕੁਦਰਤ ਨੂੰ ਬੜੀ ਨੀਝ ਨਾਲ ਦੇਖਦਾ ਹੁੰਦਾ ਸੀ ਅਤੇ ਸਮਝਣ ਦੀ ਕੋਸ਼ਿਸ਼ ਵਿਚ ਲiੱਗਆ ਰਹਿੰਦਾ ਸੀ। ਇਕ ਵਾਰੀ ਜਦੋਂ ਉਹ ਇਕ ਪੇੜ ਹੇਠ ਸੁੱਤਾ ਪਿਆ ਸੀ ਤਾਂ ਇਕ ਫ਼ਰਿਸ਼ਤੇ ਨੇ ਉਸਨੂੰ ਕਿਹਾ “ਖੁLਦਾ ਤੇਰੇ ਤੇ ਮੇਹਰਬਾਨ ਹੋਇਆ ਹੈ ਅਵਤਾਰ ਬਣਨਾ ਚਾਹੁੰਦਾ ਹੈਂ ਜਾਂ (ਵਿਜ਼ਡਮ ਜਾਂ ਪਰੋਫ਼ੇਸੀ ) ਬੁੱਧੀਮਾਨ।”
ਤੇ ਲੁਕਮਾਨ ਨੇ ਬੁੱਧੀ ਮੰਗ ਲਈ ਜਦੋਂ ਉਸਦੀ ਅੱਖ ਖੁੱਲੀ ਤਾਂ ਉਸਨੇ ਦੇਖਿਆ ਉਸਨੂੰ ਆਪਣੀਆਂ ਗਿਆਨ ਇੰਦਰੀਆਂ ਦੀ ਸੋਝੀ ਹੋ ਗਈ ਸੀ, ਤੇ ਉਹ ਬਹੁਤ ਬੁੱਧੀਮਾਨ ਹੋ ਗਿਆ ਸੀ । ਇਕ ਵਾਰੀ ਉਹ ਗੁਲਾਮ ਦੇ ਤੋਰ ਤੇ ਵੀ ਵੇਚਿਆ ਗਿਆ ਸੀ। ਖ਼ੈਰ ਹਕੀਮ ਲੁਕਮਾਨ ਬਾਰੇ ਲਿਖਣਾ ਇਸ ਲੇਖ ਦਾ ਵਿਸ਼ਾ ਨਹੀਂ ਹੈ, ਪਰ ਵਹਿਮ ਦਾ ਇਲਾਜ ਜਰੂਰ ਹੋਣਾ ਚਾਹੀਦਾ ਹੈ। ਮੈਡੀਕਲ ਸਾਈਂਸ ਨੇ ਹੋਰ ਬਿਮਾਰੀਆਂ ਦਾ ਇਲਾਜ ਕਰਨ ਵਾਸਤੇ ਬਹੁਤ ਖੋਜ ਕੀਤੀ ਹੈ ਅਤੇ ਹੋਰ ਵੀ ਖੋਜ ਹੋ ਰਹੀ ਹੈ ਜਿਸ ਦਿਨ ਤੋਂ ਡਾਕਟਰਾਂ ਨੂੰ ਬੰਦੇ ਦੇ ਸ਼ਰੀਰ ਵਿਚ ਬਹੁਤ ਸਾਰੀਆਂ ਜੀਨਜ਼ ਦਾ ਪਤਾ ਲਗਿਆ ਹੈ ਡਾਕਟਰਾਂ ਦਾ ਕੰਮ ਹੋਰ ਵੀ ਸੌਖਾ ਹੋ ਗਿਆ ਹੈ,ਇਕ ਦਿਨ ਇਹੋ ਜਿਹਾ ਆਵੇਗਾ ਡਾਕਟਰ ਬੰਦੇ ਦੇ ਸ਼ਰੀਰ ਚੋਂ ਵਹਿਮ ਵਾਲੀ ਜੀਨ ਕੱਢਕੇ ਵਹਿਮ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰ ਦੇਣਗੇ ਪਰ ਜਦੋਂ ਤੱਕ ਵਹਿਮਦੀ ਬਿਮਾਰੀ ਖਤਮ ਨਹੀਂ ਹੁੰਦੀ ਉਦੋਂ ਤੱਕ ਬੰਦੇ ਵਹਿਮ ਤੋਂ ਛੁਟਕਾਰਾ ਨਹੀਂ ਪਾ ਸਕਦੇ।ਜਿਸ ਬੰਦੇ ਨੂੰ ਵਹਿਮ ਹੋ ਜਾਂਦਾ ਹੈ, ਅੱਵਲ ਤਾਂ ਛੇਤੀ ਕੀਤੇ ਵਹਿਮ ਉਸਦੇ ਦਿਮਾਗ ਚੋਂ ਨਿਕਲਦਾ ਨਹੀਂ, ਜੇ ਬਹੁਤ ਸਮਝਾਉਣ ਤੋਂ ਬਾਅਦ ਕੁਝ ਹੱਦ ਤੱਕ ਵਹਿਮ ਨਿਕਲ ਵੀ ਜਾਂਦਾ ਹੈ ਤਾਂਫੇਰ ਵੀ ਵਹਿਮ ਦੇ ਕੀੜੇ ਬੱਦੇ ਦੇ ਦਿਮਾਗ ਵਿਚ ਰਹਿ ਹੀ ਜਾਂਦੇ ਹਨ।
ਜਿਸਨੂੰ ਵਹਿਮ ਦੀ ਬਿਮਾਰੀ ਚੰਬੜ ਜਾਦੀ ਹੈ ਉਹ ਆਪ ਤਾਂ ਬਰਬਾਦ ਹੁੰਦਾ ਹੀ ਹੈ ਘਰਦਿਆਂ ਨੂੰ ਵੀ ਸੂਲੀ ਤੇ ਟੰਗ ਦਿੰਦਾ ਹੈ, ਪੈਸੇ ਦੀ ਅੱਡ ਬਰਬਾਦੀ ਹੁੰਦੀ ਹੈ। ਸ਼ੱਕ,ਤੇ ਵਹਿਮ ਇਹ ਦੋਨੋ ਚਾਚੇ ਤਾਏ ਦੇ ਪੁੱਤ ਭਰਾ ਹਨ ।ਲਉ ਤੁਸੀਂ ਉਨ੍ਹਾਂ ਬੰਦਿਆਂ ਦੀ ਹੱਡ ਬੀਤੀ ਸੁਣੋ ਜਿਨ੍ਹਾਂ ਨੂੰ ਵਹਿਮ ਦੀ ਬਿਮਾਰੀ ਹੋ ਗਈ ਸੀ। ਸਾਡਾ ਪੜੋਸੀ ਮੂੰਜੀ ਲਾਲ ਜਿੰਨਾ ਵਹਿਮੀ ਬੰਦਾ ਮੈਂ ਅੱਜਤੱਕ ਨਹੀਂ ਦੇਖਿਆ ਅਤੇ ਉਸਦੀ ਘਰਵਾਲੀ ਸਵਿਤਰੀ ਉਸਤੋਂ ਵੀ ਚਾਰ ਰੱਤੀਆਂ ਉੱਤੇ ਹੈ ਤੇ ਹੈ ਵੀ ਬੜਾ ਕੰਜੂਸ। ਉਹ ਵਿਆਹ ਅਤੇ ਹੋਰ ਸਮਾਗਮਾਂ ਵਿਚ ਟੈਂਟ ,ਕਨਾਤਾਂ ਲਗਾਉਣ ਅਤੇ ਕੇਟਰਿੰਗ ਦਾ ਵਪਾਰ ਕਰਦਾ ਹੈ । ਕੱਲ ਮੈਨੂੰਮੂੰਜੀ ਲਾਲ ਕਹਿਣ ਲiੱਗਆ, “ ਯਾਰ ਦਲਿੱਦਰ ਸਿਹਾਂ ਸਾਡੇ ਘਰ ਤੇ ਕਿਸੇ ਨੇ ਕੁਝ ਕਰ ਦਿੱਤਾ ਹੈ।ਸਾਡੇ ਘਰ ਦੇ ਦਰਵਾਜੇ ਕੋਲ ਕੋਈ ਚਾਵਲ,ਲਾਲ ਰੰਗ, ਨੀਂਬੂ,ਅਤੇ ਲਾਲ ਧਾਗਾ ਰੱਖ ਗਿਆ ਹੈ, ਮੈਨੂੰ ਲਗਦਾ ਹੈ ਸਾਡੇ ਘਰ ਤੇ ਕੋਈ ਟੂਣਾ ਕਰ ਗਿਆ ਹੈ, ਜਰੂਰ ਕੋਈ ਅਨਰਥ ਹੋਣ ਵਾਲਾ ਹੈ ,ਅਸੀਂ ਤਾਂ ਸਾਰੀ ਰਾਤ ਸੁੱਤੇ ਨਹੀਂ ਪਿਛਲੀ ਵਾਰੀ ਦੀ ਤੈਨੂੰ ਗੱਲ ਯਾਦ ਹੈ ਨਾ ਜਦੋਂ ਮੈਂ ਪੰਡਤ ਤੋਂ ਬਗੈਰ ਪੁੱਛੇ ਤੈਨੂੰ ਵਿਆਹ ਵਿਚ ਟੈਂਟ ਲਗਾਉਣ ਵਾਸਤੇ ਘੱਲਿਆ ਸੀ ਤਾਂ ਕਿੰਨਾ ਨੁਕਸਾਨ ਹੋ ਗਿਆ ਸੀ ।”
“ ਮੈਂ ਕਿਹਾ,ਮੂੰਜੀ ਲਾਲ, ਇਹ ਤੇਰਾ ਨਿਰਾ ਵਹਿਮ ਹੈ ਤੁਸੀਂ ਦਰਵਾਜੇ ਕੋਲ ਚਾਵਲ ਪਏ ਦੇਖ ਲਏ ਤਾਂ ਇਸਦਾ ਮਤਲਬ ਇਹ ਤਾਂ ਨਹੀਂ ਕਿ ਕੁਝ ਬੁਰਾ ਵਾਪਰਨ ਵਾਲਾ ਹੈ ਭਾਵੇਂ ਕਿਸੇ ਦੇ ਚਾਵਲ ਡੁੱਲ ਗਏ ਹੋਣ ਤੁਹਾਨੂੰ ਏਵੇਂਵਹਿਮ ਪੈ ਗਿਆ ਹੈ। ਮੈਨੂੰ ਤੇਰੀ ਗੱਲ ਚੰਗੀ ਤਰ੍ਹਾਂ ਯਾਦ ਹੈ ਜੇ ਤੇਰਾ ਨੁਕਸਾਨ ਹੋਇਆ ਸੀ ਤਾਂ ਥਾਣੇਦਾਰ ਦੌਲਤ ਸਿੰਘ ਬੇਰਹਿਮ ਨੇ ਤੇਰੇ ਨੁਕਸਾਨ ਦੇ ਪੂਰੇ ਪੈਸੇ ਹੀ ਨਹੀਂ ਸਨ ਦੁਆਏ ਬਲਕਿ ਸਾਨੂੰ ਹੋਰ ਵੀ ਪੈਸੇ ਮਿਲ ਗਏ ਸਨ।”“ ਵਹਿਮ ਪੈਣ ਵਾਲੀ ਤਾਂ ਗੱਲ ਹੀ ਹੈ ਦਲਿੱਦਰ ਸਿਹਾਂ ਜੇ ਗਲੀ ਵਿਚ ਪਏ ਹੁੰਦੇ ਤਾਂ ਮੰਨ ਵੀ ਲੈਂਦੇ, ਪਰ ਚਾਵਲ ਤਾਂ ਬਿਲਕੁਲ ਦਰਵਾਜੇ ਦੇ ਕੋਲ ਪਏ ਸੀ, ਹੇ ਰਾਮ ਪਤਾ ਨਹੀਂ ਕੀ ਹੋਵੇਗਾ। “ “ ਮੈਂ ਕਿਹਾ ਮੂੰਜੀ ਲਾਲ ਜੀ ਘਬਰਾਉ ਨਾ ਹੌਸਲਾ ਰੱਖੋ ਤੁਸੀਂ ਤਾਂ ਪਾਠ ਪੂਜਾ ਕਰਨ ਵਾਲੇ ਬੰਦੇ ਹੋ ਫੇਰ ਵੀ ਚਾਰ ਚਾਵਲ ਦੇ ਦਾਣਿਆਂ ਤੋਂ ਡਰ ਗਏ ਹੋ। “
“ਮੈਨੂੰ ਕਹਿਂਦਾ ਮੈਨੂੰ ਲਗਦਾ ਹੈ ਮੈਨੂੰ ਘਰ ਵਿਚ ਪੂਜਾ ਕਰਵਾਉਣੀ ਪਵੇਗੀ ਜਾਂ ਫੇਰ ਘਰ ਹੀ ਬਦਲਨਾ ਪਵੇਗਾ। ਮੇਰੇ ਸਮਝਾਉਣ ਦਾ ਵੀ ਉਨ੍ਹਾਂ ਤੇ ਕੋਈ ਅਸਰ ਨਾ ਹੋਇਆ ਦੋਨੋਂ ਪਤੀ ਪਤਨੀ ਵਹਿਮ ਦੇ ਏਨੇ ਸ਼ਿਕਾਰ ਹੋਏ ਉਹ ਉਦਾਸ ਰਹਿਣ ਲੱਗ ਪਏ। ਉਨ੍ਹਾਂ ਨੇਪੰਡਤਾਂ ਨੂੰ ਬੁਲਾਕੇ ਸੱਤ ਦਿਨ ਤੱਕ ਹਵਨ ਕਰਵਾਇਆ ਤੇ ਪੰਡਤਾਂ ਨੇ ਸੱਤ ਦਿਨ ਤੱਕ ਰੱਜਕੇ ਖੀਰ ਅਤੇ ਮਾਹਲ ਪੂੜੇ ਸ਼ਕੇ, ਜਿਉਤਿਸ਼ੀ ਬੁਲਾਏ ਗਏ ਮੂੰਜੀ ਲਾਲ ਅਤੇ ਸਵਿਤਰੀ ਦੇਵੀ ਤੀਰਥਾਂ ਤੇ ਜਾਕੇ ਪੁੱਨ ਦਾਨ ਵੀ ਕਰ ਆਏ ਉਹ ਤਾਂ ਇਹੋ ਜਿਹੀਆਂ ਗੱਲਾਂ ਕਰਦੇ ਸੀ ਜਿਵੇਂ ਘਰ ਸਣੇ ਪਰਿਵਾਰ ਦੇ ਗਰਕ ਹੋ ਜਾਵੇਗਾ। ਏਨਾ ਕੁਝ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਦਿਮਾਗ ਚੋਂ ਵਹਿਮ ਦਾ ਕੀੜਾ ਨਾ ਨਿਕਲਿਆ, ਅਤੇ ਵਹਿਮ ਦੀ ਬਿਮਾਰੀ ਵਧਦੀ ਗਈ ਇਕ ਦਿਨ ਕਾਲਜ ਤੋਂ ਆਉਣ ਤੋਂ ਬਾਅਦ ਜਦੋਂ ਮੈਂ ਆਪਦੇ ਲੜਕੇ ਨੂੰ ਇਹ ਗੱਲ ਦੱਸੀ ਤਾਂ ਪਹਿਲਾਂ ਤਾਂ ਉਹ ਬੜਾ ਹੱਸਿਆ, ਫੇਰ ਕਹਿਣ ਲiੱਗਆ, “ਬਾਪੂ ਜੀ ਹੁਣੇ ਚੱਲੋ ਅੰਕਲ ਦਾ ਵਹਿਮ ਦੂਰ ਕਰ ਦਿੰਦਾ ਹਾਂ ।”
ਤੇ ਮੇਰੇ ਲੜਕੇ ਨੇਮੂੰਜੀ ਲਾਲ ਦੇ ਘਰ ਜਾਕੇ ਕਿਹਾ, “ ਅੰਕਲ ਜਦੋਂ ਮੈਂ ਪਿਛਲੀ ਵਾਰੀ ਕਾਲਜ ਦੀਆਂ ਛੁੱਟਿਆਂ ਵਿਚ ਘਰ ਆਇਆ ਸੀ ਤਾਂ ਇਕ ਦਿਨ ਬਜਾਰੋਂ ਬਿਰਆਨੀ ਲਿਆ ਰਿਹਾ ਸੀ ਤੇ ਬਿਰਆਨੀ ਵਾਲਾ ਪੈਕਟ ਮੇਰੇ ਹੱਥੋਂ ਤੁਹਾਡੇ ਦਰਵਾਜੇ ਦੇ ਮੁਹਰੇ ਡਿੱਗ ਪਿਆ ਸੀ, ਮੈਨੂੰ ਕੀ ਪਤਾ ਸੀ ਡਿੱਗੇ ਹੋਏ ਚਾਵਲਾਂ ਦੀ ਏਨੀ ਵੱਡੀ ਗੱਲ ਬਣ ਜਾਵੇਗੀ , ਮੇਰੀ ਗਲਤੀ ਸੀ ਮੈਨੂੰ ਚਾਵਲ ਚੁੱਕ ਲੈਣੇ ਚਾਹੀਦੇ ਸਨ ਸੌਰੀ ਅੰਕਲ।”ਮੇਰੇ ਲੜਕੇ ਦੀ ਇਹ ਗੱਲ ਸੁਣਕੇ ਅਸੀਂ ਸਾਰੇ ਜਣੇ ਬਹੂਤ ਹੱਸੇ ।ਮੂੰਜੀ ਲਾਲ ਕਹਿਣ ਲiੱਗਆ,“ਸਰਦਾਰ ਦਲਿੱਦਰ ਸਿਹਾਂ ਹਵਨ ਅਤੇ ਟੀਰਥਾਂ ਤੇ ਏਨੇਪੈਸੇ ਖਰਚ ਹੋਗਏ ਮੇਰਾ ਤਾਂ ਕੂੰਡਾ ਕਰਾ ਦਿੱਤਾ, ਕਾਕਾ ਜੇ ਪਹਿਲਾਂ ਦੱਸ ਦਿੰਦਾ ਤਾਂ ਪੈਸੇ ਬਚ ਜਾਂਦੇ।” ਸਵਿਤਰੀ ਦੇਵੀ ਕਹਿਣ ਲੱਗੀ, “ਨਾ ਜੀ ਇਸ ਤਰ੍ਹਾਂ ਨਾ ਕਹੋ ਪਾਠ ਪੂਜਾ ਕਰਕੇ ਰਾਮ ਜੀ ਦਾ ਨਾਂ ਹੀ ਤਾਂ ਲਿਆ ਹੈਕੋਈ ਮਾੜਾ ਕੰਮ ਤਾਂ ਨਹੀਂ ਕੀਤਾ ।”ਲਉ ਹੁਣ ਦੂਸਰੇ ਮਿੱਤਰ ਦੀ ਗੱਲ ਸੁਣੋ ਇਕ ਦਿਨ ਅਚਾਨਕ ਬਜਾਰ ਵਿਚ ਮਿਲ ਗਿਆ ਅਤੇ ਮੈਂ ਪੁiੱਛਆ, “ ਤੁਹਾਨੂੰ ਕੀ ਹੋ ਗਿਆ ਲਾਲਾ ਲਪੇਟਕਰ ਬੇਤੁਕੀ ਜੀ, ਭਰਜਾਈ ਤੁਹਾਨੂੰ ਖਾਣ ਨੂੰ ਨਹੀਂ ਦਿੰਦੀ।”
ਕਹਿਣ ਲੱਗਿਆ, “ਇਹੋ ਜਿਹੀ ਤਾਂ ਕੋਈ ਗੱਲ ਨਹੀਂ।” ਮੈ ਕਿਹਾ, “ ਤੇ ਫੇਰ ਕੀ ਗੱਲ ਹੈ। ਲਾਂਲਾ ਲਪੇਟਕਰ ਬੇਤੁਕੀ ਮੈਨੂੰ ਕਹਿਣ ਲੱਗਿਆ, “ ਯਾਰ ਇਕ ਦਿਨ ਕਵੀ ਦਰਬਾਰ ਤੋਂ ਵਾਹਵਾ ਪੈਸੇ ਮਿਲ ਗਏ ਸਨ, ਮੈਂ ਤੇਰੀ ਭਰਜਾਈ ਤੇ ਬੱਚੇ ਰੇਸਟੋਰੈਂਟ ਵਿਚ ਖਾਣ ਚਲੇ ਗਏ ਮੈਨੂੰ ਇਉਂ ਲੱਗਿਆ ਦਾਲ ਅਤੇ ਸਬਜੀ ਵਿਚ ਕੁਝ ਸੀਗਾਖਾਂਦੇ ਸਾਰ ਹੀ ਤਬੀਅਤ ਖ਼ਰਾਬ ਹੋ ਗਈਦਿਲ ਘਬਰਾਉਣ ਲੱਗ ਗਿਆ ਅਵੱਤ ਜਿਹੇ ਆਉਣ ਲੱਗ ਪਏ, ਕੀ ਦੱਸਾਂ ਯਾਰ ਪਸੀਨਾ ਹੀ ਨਹੀਂ ਆਉਣੋ ਹਟਦਾ ।” “ਡਾਕਟਰ ਕੋਲ ਨਹੀਂ ਗਿਆ ਮੈਂ ਉਸਤੋਂ ਪੁੱਛਿਆ?” ਕਹਿਣ ਲੱਗਿਆ, “ ਐਲੋਪੈਥੀ ਤੋਂ ਲੈਕੇ ਹੋਮੋਪੈਥੀ ਤੱਕ ਸਾਰੀਆਂ ਪਾਥੀਆਂ(ਪੈਥੀਆਂ) ਵਰਤ ਕੇ ਦੇਖ ਲਈਆਂ ਕੋਈ ਫਰਕ ਨਹੀਂ ਪਿਆਡਾਕਟਰ ਕਹਿੰਦੇ ਹਨ ਲਾਲਾ ਜੀ ਤੁਸੀਂ ਚੰਗੇ ਭਲੇ ਹੋ, ਤੁਹਾਨੂੰ ਵਹਿਮ ਹੋ ਗਿਆ ਹੈ, ਜਾਉ ਜਾਕੇ ਕੂਝ ਦਿਨ ਅਰਾਮ ਕਰੋ ਸਭ ਕੁਝ ਠੀਕ ਹੋ ਜਾਵੇਗਾ। ਹੁਣ ਤਾਂ ਬਜਾਰੋਂ ਚੀਜ਼ਾਂ ਲਿਆਕੇ ਖਾਣ ਨੂੰ ਵੀ ਦਿਲ ਨਹੀਂ ਕਰਦਾ ਬਜਾਰ ਵਿਚ ਚੀਜ਼ਾਂ ਖੁੱਲੀਆਂ ਪਈਆਂ ਰਹਿੰਦੀਆਂ ਹਨ ਵਹਿਮ ਜਿਹਾ ਹੀ ਪਿਆ ਰਹਿੰਦਾ ਹੈ ਕਿਤੇ ਬਿੱਲੀ ਕੁੱਤਾ ਨਾ ਮੁੰਹ ਮਾਰ ਗਿਆ ਹੋਵੇ, ਜਾਂ ਦੁੱਧ ਵਿਚ ਕਿਰਲੀ ਨਾ ਡਿੱਗ ਪਈ ਹੋਵੇ, ਹੁਣ ਤਾਂ ਨੌਬਤ ਇੱਥੇ ਤੱਕ ਆ ਗਈ ਹੈ ਘਰ ਵਿਚ ਬਣਾਈਆਂ ਹੋਈਆ ਦਾਲਾਂ ਅਤੇ ਸਬਜੀਆਂ ਕਈ ਵਾਰੀ ਸੁੱਟੀਆਂ ਹਨ , ਤੇਰੀ ਭਰਜਾਈ ਵੀ ਕਹਿੰਦੀ ਹੈ ਕਿ ਮੈਨੂੰ ਵਹਿਮ ਹੋ ਗਿਆ ਹੈ ਇਸ ਗੱਲ ਤੇ ਉਹਦੇ ਨਾਲ ਕਈ ਵਾਰੀ ਲੜਾਈ ਹੋ ਚੁੱਕੀ ਹੈ।”
“ਉਹ ਠੀਕ ਹੀ ਕਹਿੰਦੀ ਹੈ ਮੈਂ ਉਸਨੂੰ ਕਿਹਾ, ਇਉਂ ਕਰ ਇਕ ਹਫ਼ਤਾ ਮੇਰੇ ਕੋਲ ਆਕੇ ਰਹਿ ਇੱਕਠੇ ਖਾਵਾਂਗੇ ਪੀਵਾਂਗੇ ਇਕ ਦੁਜੇ ਨੂੰ ਕਵਿਤਾਵਾਂ ਸੁਣਾਵਾਂਗੇ ਨਾਲੇ ਤੇਰਾ ਵਹਿਮ ਦੂਰ ਕਰਾਂਗੇ।” ਲਾਲਾ ਲਪੇਟਕਰ ਬੇਤੁਕੀ ਤਾਂ ਮੇਰੇ ਘਰ ਨਹੀਂ ਆਇਆ ਪਰ ਬਾਅਦ ਵਿਚ ਪਤਾ ਲiੱਗਆ ਰੈਸਟੋਰੈਂਟ ਦੇ ਖਾਣੇ ਨਾਲ ਫੂਡ ਪੋਆਈਜ਼ਿਨਿੰਗ ਹੋ ਗਈ ਸੀ ਤੇ ਡਾਕਟਰ ਦੀ ਦਵਾਈ ਨਾਲ ਲਾਲਾ ਲਪੇਟਕਰ ਬੇਤੁਕੀ ਠੀਕ ਹੋ ਗਿਆ।ਲਉ ਹੁਣ ਮੇਰੇ ਤੀਜੇ ਮਿੱਤਰ ਦੀ ਗੱਲ ਸੁਣੋ ਇਕ ਦਿਨ ਮੇਰਾ ਬੌਸ ਮੈਨੂੰ ਕਹਿਣਲiੱਗਆ,” ਯਾਰ ਦਲਿੱਦਰ ਸਿਹਾਂ ਮੈਂ ਤਾ ਮੁਸੀਬਤ ਵਿਚ ਫਸ ਗਿਆ ਹਾਂ।” ਮੈਂ ਕਿਹਾ ਸਾਹਬ ਜੀ ਏਸੀ ਕੀ ਗੱਲ ਹੋ ਗਈ ਮੈਨੂੰ ਦੱਸੋ ਜੇ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਹੋਇਆ ਤਾਂ ਜਰੂਰ ਕਰਾਂਗਾ ਮੈਂ ਬੌਸ ਨੂੰ ਹੋਸਲਾ ਦਿੰਦੇ ਹੋਏ ਕਿਹਾ।”ਬੌਸ ਕਹਿਣ ਲਗਿੱਆ, “ ਮੈਨੂੰ ਇੰਜ ਲਗਦਾ ਹੈ ਮੇਰੇ ਦਫਤਰ ਜਾਣ ਤੋਂ ਬਾਅਦ ਮੇਰੀ ਘਰਵਾਲੀ ਕਿਸੇ ਕੋਲ ਜਾਂਦੀ ਹੈ।” ਮੈਂ ਕਿਹਾ, “ ਸਾਹਬ ਜੀ ਕਮਲੀਆਂ ਗੱਲਾਂ ਨਾ ਕਰੋ ਭਰਜਾਈ ਜੀ ਤੇ ਏਡੀ ਵੱਡੀ ਤੋਹਮਤ ਨਾ ਲਗਾਉ, ਭਰਜਾਈ ਜੀ ਤਾਂ ਚੰਗੇ ਹੀ ਬੜੇ ਹਨ ਹੁਣ ਅੱਧਖੜ ਉਮਰ ਵਿਚ ਉਨ੍ਹਾਂ ਨੇ ਕਿੱਥੇ ਜਾਣਾ ਹੈ ਤੂਹਾਨੂੰ ਵਹਿਮ ਹੋ ਗਿਆ ਹੈ ਰੱਬ ਦਾ ਹੀ ਵਾਸਤਾ ਇਹ ਗੱਲ ਭਰਜਾਈ ਜੀ ਨੂੰ ਨਾ ਕਹਿ ਦਿਉ, ਨਾਲੇ ਸ਼ੱਕ ਕਰਨਾ ਛੱਡ ਦਿਉ ਕਿਉਂ ਆਪਦੀਬਣੀ ਬਣਾਈਗ੍ਰਹਿਸਥੀ ਨੂੰ ਉਜਾੜਣ ਲੱਗੇ ਹੋ। “ ਮੈਂ ਆਪਦੇ ਬੌਸ ਨੂੰ ਬਹੁਤ ਸਮਝਾਇਆ ਪਰ ਇਕ ਵਾਰੀ ਬੌਸ ਦੇ ਦਿਮਾਗ ਵਿਚ ਵਹਿਮ ਪੈ ਗਿਆ ਤਾਂ ਕੌਣ ਕੱਢੇ।
“ਮੇਰਾ ਬੌਸ ਆਪਦੀ ਘਰਵਾਲੀ ਦੀ ਜਸੂਸੀਕਰਨ ਵਾਸਤੇਕਈ ਤਰ੍ਹਾਂ ਦੇ ਬਹਾਨੇ ਬਣਾਕੇ ਦਫਤਰੋਂ ਘਰ ਆਉਣ ਲੱਗ ਪਿਆ ਜਿਵੇਂ ਅੱਜ ਮੇਰੀ ਤਬੀਅਤ ਖ਼ਰਾਬ ਸੀ ਤੇ ਜਾਂ ਫੇਰ ਅੱਜ ਮੇਰੀ ਮੀਟਿੰਗ ਸੀ ਉਹ ਕੈਂਸਲ ਹੋ ਗਈ । ਇਕ ਦਿਨ ਘਰਵਾਲੀ ਦਾ ਪਿੱਛਾ ਕਰਦੇ ਹੋਏ ਜਿਸ ਜਗ੍ਹਾ ਤੇ ਪਹੂੰਚਿਆ ਦੇਖਕੇ ਹੈਰਾਨ ਹੀ ਰਹਿ ਗਿਆ, ਬੌਸ ਦੀ ਪਤਨੀ ਬਾਬਾ ਜੀ ਦੀ ਕਥਾ ਸੁਣ ਰਹੀ ਸੀ। ਬੌਸ ਨੂੰ ਦੇਖਕੇ ਹੱਸਕੇ ਕਹਿਣ ਲੱਗੀ, “ ਤੁਸੀਂ ਇੱਥੇ ਕਿਵੇਂ ਕਿਤੇ ਮੇਰੀ ਜਸੂਸੀ ਤਾਂ ਨਹੀਂ ਕਰਨ ਆਏ।” ਬੌਸ ਨੇ ਬਹਾਨਾ ਬਣਾਉਂਦੇ ਹੋਏ ਕਿਹਾ, “ ਮੈਂ ਦਫਤਰ ਦੇ ਕੰਮ ਵਜੋਂ ਇੱਥੋਂ ਲੰਘ ਰਿਹਾ ਸੀ ਤੁਹਾਨੂੰ ਬੈਠਿਆਂ ਦੇਖਕੇ ਇੱਥੇ ਆ ਗਿਆ ਦੱਸ ਤਾਂ ਦੇਣਾ ਸੀ, ਮੈਂ ਕਿਹੜਾ ਤੈਨੂੰ ਰੋਕਣਾ ਸੀ।” “ ਬੌਸ ਦੀ ਪਤਨੀ ਕਹਿਣ ਲੱਗੀ ਮੈਂ ਡਰ ਗਈ ਸੀ ਤੁਸੀਂ ਬਾਬਿਆਂ ਦੇ ਜਾਣਾ ਪਸੰਦ ਨਹੀਂ ਨਾ ਕਰਦੇ। “ ਮੇਰਾ ਬੌਸ ਬੜਾ ਚਲਾਕ ਨਿਕਲਿਆ ਆਪਣਾ ਵਹਿਮ ਵੀ ਦੂਰ ਕਰ ਲਿਆ ਨਾਲੇ ਆਪਣੀ ਘਰ ਗ੍ਰਹਿਸਥੀ ਵੀ ਬਚਾ ਲਈਪਰ ਅੰਦਰੋਂ ਉਹ ਪਛਤਾ ਵੀ ਰਿਹਾ ਸੀ ਕਿ ਉਸਨੇ ਏਵੇਂਂ ਆਪਣੀ ਪਤਨੀ ਤੇ ਸੱLਕ ਕੀਤਾ।ਦੋਸਤੋ ਮੇਰੀ ਤਾਂ ਇੱਕੋ ਸਲਾਹ ਹੈ ਕਿ ਜਿਸਨੂੰ ਵਹਿਮ ਦਾ ਰੋਗ ਹੋ ਜਾਵੇ ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਗੱਲ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਜਦੋਂ ਸਾਰੀ ਗੱਲ ਸਾਫ਼ ਹੋ ਜਾਦੀ ਹੈ ਤਾਂ ਵਹਿਮ ਆਪੇ ਹੀ ਦੂਰ ਹੋ ਜਾਂਦਾ ਹੈ, ਵਹਿਮ ਦਾ ਇਲਾਜ ਤਾਂ ਕੋਈ ਨਹੀਂ ਪਰ ਸਾਥੀਉ ਵਹਿਮ ਤੋਂ ਬਚਕੇ ਰਹੋ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly