ਸੁਪਾਰੀ( ਮਿੰਨੀ ਕਹਾਣੀ)

ਜੇ.ਐੱਸ.ਮਹਿਰਾ,
         (ਸਮਾਜ ਵੀਕਲੀ)
 ਦੀਵਾਲੀ ਦੇ ਦਿਨਾਂ ਕਰਕੇ ਕੰਪਨੀ ਵਿੱਚ ਸਫਾਈ ਅਭਿਆਨ ਚੱਲਿਆ ਹੋਇਆ ਸੀ ਸਾਰੇ ਮਜ਼ਦੂਰ ਸਫਾਈ ਕਰਨ ਲੱਗੇ ਹੋਏ ਸੀ ਮਜ਼ਦੂਰਾਂ ਨੇ ਬਰਸਾਤ ਕਾਰਨ ਜੰਮੇ ਹੋਏ ਘਾਹ ਨੂੰ ਪੱਟ ਦਿੱਤਾ ਸੀ ਬਿਲਕੁਲ ਸਾਫ ਸੁਥਰਾ ਬਣਾ ਦਿੱਤਾ ਸੀ.. ਬਸ ਹੁਣ ਮੇਨ ਗੇਟ ਦੇ ਅੱਗੇ ਇੱਕ ਪਿੱਪਲ ਦਾ ਛੋਟਾ ਜਿਹਾ ਬੂਟਾ ਉੱਗਿਆ ਹੋਇਆ ਸੀ…ਉਹ ਹੀ ਪੁੱਟਣ ਤੋਂ ਰਹਿ ਗਿਆ ਸੀ…. ਅੱਜ ਸਵੇਰੇ ਕੰਪਨੀ ਦਾ ਮਾਲਕ ਰੇਡ ਕਰਨ ਆਇਆ ਤਾਂ ਪਿੱਪਲ ਦੇ ਬੂਟੇ ਨੂੰ ਦੇਖ ਕੇ ਮੈਨੂੰ ਕਹਿਣ ਲੱਗਾ “ਮਹਿਰਾ ਸਾਹਿਬ! ਜੇ ਹੈ ਤੋ ਹਮਾਰੇ ਭਗਵਾਨ ਹੈ ਪਰ ਇਹਨੇ ਕਟਵਾ ਦੋ”| “ਪਰ ਸਾਹਿਬ ਇਸ ਨੂੰ ਕੱਟੂ ਕੌਣ ਮੈਂ ਕਈ ਮਜ਼ਦੂਰਾਂ ਨੂੰ ਇਸ ਬੂਟੇ ਨੂੰ ਕੱਟਣ ਲਈ ਕਿਹਾ ਪਰ ਕੋਈ ਵੀ ਬੂਟਾ ਕੱਟਣ ਲਈ ਤਿਆਰ ਨਹੀਂ ਹੈ, ਉਹ ਕਹਿੰਦੇ ਨੇ ਨਾ! ਜੀ ਨਾ!ਇਹ ਤਾਂ ਪੁੱਠਾ ਕਰ ਦਊ” ਮੈਂ ਜਵਾਬ ਦਿੰਦਿਆਂ ਕਿਹਾ| “ਫਿਰ ਅਬ ਕਿਆ ਕਰੇ ਯਹ ਤੋ ਬਹੁਤ ਬੁਰਾ ਲੱਗ ਰਹਾ ਹੈ ਯਹਾਂ, ਅਬ ਇਸੇ ਕੌਨ ਕਾਂਟੇਗਾ..? ਜਨਾਬ ਤੁਸੀਂ ਟੈਨਸ਼ਨ ਲਾ ਲਓ, ਇਸ ਨੂੰ ਕਟਵਾਉਣ ਲਈ ਕਿਸੇ ਨੂੰ ਪਊਆ ਪਿਲਾਉਣਾ ਪਊ, ਪਊਆ ਪੀ ਕੇ ਤਾਂ ਲੋਕ ਇੱਥੇ ਬੰਦਾ ਵੱਢ ਦਿੰਦੇ ਨੇ ਇਹ ਤਾਂ ਹੈ ਹੀ ਪਿੱਪਲ,  ਮੈਂ ਜਵਾਬ ਦਿੰਦਿਆਂ ਕਿਹਾ| “ਅਰੇ ਯਾਰ ਪੀਪਲ ਮਤ ਬੋਲੋ ਭਗਵਾਨ ਹੈ! ਜੇ ਪਕੜੋ 200 ਰੁਪਏ ਆਜ ਸ਼ਾਮ ਕੋ ਇਸਕੋ ਕਟਵਾ ਦੋ”! ਇੰਨਾ ਕਹਿੰਦਾ ਹੋਇਆ ਉਹ ਲੰਘ ਗਿਆ|
ਜੇ.ਐੱਸ.ਮਹਿਰਾ,
ਮੋਬਾਇਲ ਨੰਬਰ 9592430420

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯਾਦਾਂ
Next articleਰਾਜ਼ ਦੀ ਗੱਲ