ਸਮਰ ਕੈਂਪ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਨਦਾਮਪੁਰ ਵਿਖੇ ਮਨਾਇਆ ਗਿਆ ਵਿਸ਼ਵ ਯੋਗ ਦਿਵਸ

(ਸਮਾਜ ਵੀਕਲੀ)  ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਨਦਾਮਪੁਰ ਵਿਖੇ ਡੀ ਪੀ ਅਧਿਆਪਕ ਤੇ ਪ੍ਰੋਗਰਾਮ ਅਫ਼ਸਰ ਕੌਮੀ ਸੇਵਾ ਯੋਜਨਾ ਰਸ਼ਪਾਲ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਇੱਕ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਹੈ । ਜਿਸ ਵਿੱਚ 60 ਦੇ ਲੱਗਭਗ ਵਿਦਿਆਰਥੀਆਂ ਹਨ। ਇਸ ਕੈਂਪ ਦੇ ਸਾਰੇ ਵਿਦਿਆਰਥੀਆਂ ਨੇ 21 ਜੂਨ 2024 ਨੂੰ ਵਿਸ਼ਵ ਯੋਗ ਦਿਵਸ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਅਨੁਸ਼ਾਸਿਤ ਢੰਗ ਦੇ ਵਿੱਚ ਯੋਗ ਆਸਣ ਕੀਤੇ ਅਤੇ ਯੋਗ ਦੇ ਮਹੱਤਵ ਨੂੰ ਸਮਝਿਆ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡੀ.ਪੀ ਅਧਿਆਪਕ ਰਸ਼ਪਾਲ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਯੋਗ ਦਾ ਮਨੁੱਖੀ ਸਰੀਰ ਲਈ ਡੂੰਘਾ ਮਹੱਤਵ ਸਮਝਾਇਆ ਗਿਆ ਅਤੇ ਵਿਦਿਆਰਥੀਆਂ ਨਾਲ ਰਲ਼ ਕੇ ਯੋਗ ਦੇ ਵੱਖ-ਵੱਖ ਆਸਨ ਕੀਤੇ, ਯੋਗਾ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਕਿੰਝ ਮਹੱਤਵਪੂਰਨ ਹੈ ।ਇਸ ਵਿਸ਼ੇ ਉੱਤੇ ਵਿਦਿਆਰਥੀਆਂ ਨਾਲ ਵਿਸ਼ੇਸ਼ ਵਿਚਾਰ ਚਰਚਾ ਕੀਤੀ ਗਈ, ਅਤੇ ਵਿਦਿਆਰਥੀਆਂ ਨੂੰ ਨਿਯਮਿਤ ਰੂਪ ਵਿੱਚ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਗਿਆ ,ਦੇਸ਼ ਵਾਸੀਆਂ ਦੇ ਨਾਂ ਵਿਦਿਆਰਥੀਆਂ ਨੇ ਵੀ ਆਪੋ ਆਪਣੇ ਸੰਦੇਸ਼ ਸਾਂਝੇ ਕੀਤੇ। ਅਤੇ ਰੋਜ਼ਾਨਾ ਜੀਵਨ ਵਿੱਚ ਯੋਗ ਕਰਨ ਦਾ ਪ੍ਰਣ ਲਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਆਓ ਇੱਕ ਇੱਕ ਰੁੱਖ ਲਗਾਈਏ “
Next articleਬੁੱਧ ਬਾਣ