ਸਮਰ ਕੈਂਪ ਦੌਰਾਨ ਫੁੱਟਬਾਲ ਕਲੱਬ ਬਖੋਪੀਰ ਜੇ ਨੌਜਵਾਨ ਖਿਡਾਰੀਆਂ ਵੱਲੋਂ ਪਿੰਡ ਦੀ ਸੜਕ ਉੱਪਰ ਲਗਾਏ ਗਏ ਬੂਟੇ।

(ਸਮਾਜ ਵੀਕਲੀ) 25 ਜੂਨ 2024 ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਿਛਲੀ 15/06/2024 ਤੋਂ ਲਗਾਤਾਰ ਫੁੱਟਬਾਲ ਕਲੱਬ ਪਿੰਡ ਬਖੋਪੀਰ ਵੱਲੋਂ ਇੱਕ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਕੋਚ ਕੁਲਵੰਤ ਸਿੰਘ ਸੰਦੀਪ ਸਿੰਘ, ਗੁਰਦੀਪ ਸਿੰਘ,ਅੰਮ੍ਰਿਤ ਸਿੰਘ,ਪੁਸ਼ਪਿੰਦਰ ਸਿੰਘ,ਸੁਰਿੰਦਰ ਸਿੰਘ,ਪ੍ਰਦੀਪ ਸਿੰਘ,ਗੁਰਦੀਪ ਸਿੰਘ,ਮਨਪ੍ਰੀਤ ਸਿੰਘ, ਲਖਪ੍ਰੀਤ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਸੀਨੀਅਰ ਅਤੇ ਜੂਨੀਅਰ ਖਿਡਾਰੀਆਂ ਨੂੰ ਫੁੱਟਬਾਲ ਖੇਡ ਦੇ ਵੱਖੋ-ਵੱਖਰੇ ਗੁਰ ਸਿਖਾਏ ਜਾਂਦੇ ਹਨ, ਸਵੇਰੇ ਸ਼ਾਮ ਖਿਡਾਰੀਆਂ ਨੂੰ ਚੰਗੀ ਤਰ੍ਹਾਂ ਵਾਰਮ-ਅੱਪ ਕਰਵਾ ਕੇ ਫੁੱਟਬਾਲ ਖੇਡਣ ਦੀਆਂ ਵੱਖੋ ਵੱਖਰੀਆਂ ਤਕਨੀਕਾਂ ਤੇ ਐਕਸਰਸਾਈਜਾਂ ਸਿੱਖਾਈਆਂ ਜਾਂਦੀਆਂ ਹਨ, ਇਸੇ ਫੁੱਟਬਾਲ ਕਲੱਬ ਵੱਲੋਂ ਬੀਤੇ ਦਿਨ ਛੰਨਾ ਪਿੰਡ ਦੀ ਟੀਮ ਨਾਲ ਦੂਸਰਾ ਫਰੈਂਡਲੀ ਮੈਚ ਖੇਡਿਆ ਗਿਆ ਜਿਸ ਵਿੱਚ ਪਿੰਡ ਬਖੋਪੀਰ ਦੀ ਟੀਮ 3/1 ਨਾਲ ਜੇਤੂ ਰਹੀ, ਉਸ ਤੋਂ ਬਾਅਦ 21 ਜੂਨ ਨੂੰ ਕੈਂਪ ਦੇ ਸਾਰੇ ਹੀ ਖਿਡਾਰੀਆਂ ਨੇ ਸਮੂਹਿਕ ਰੂਪ ਵਿੱਚ ਯੋਗਾ ਦੇ ਵੱਖ-ਵੱਖ ਆਸਣ ਕੀਤੇ ਤੇ ਵਿਸ਼ਵ ਯੋਗ ਦਿਵਸ ਮਨਾਇਆ, ਅੱਜ ਪਿੰਡ ਬਖੋਪੀਰ ਦੇ ਇਹ ਸਾਰੇ ਹੀ ਸੂਝਵਾਨ ਖਿਡਾਰੀਆਂ ਦੁਆਰਾ ਵੱਧ ਰਹੀ ਤਪਸ ਨੂੰ ਘੱਟ ਕਰਨ ਲਈ ਅਤੇ ਵਾਤਾਵਰਨ ਅਤੇ ਆਪਣੇ ਪਿੰਡ ਪ੍ਰਤੀ ਆਪਣਾ ਪਿਆਰ ਦਿਖਾਉਂਦੇ ਹੋਏ ਆਪਣੇ ਨਗਰ ਦੇ ਸਕੂਲ ਵਿੱਚ ਅਤੇ ਬਖੋਪੀਰ-ਭਵਾਨੀਗੜ੍ਹ ਰੋਡ ਉੱਪਰ ਤਕਰੀਬਨ 100 ਬੂਟਾ ਲਗਾਕੇ ਰੋਡ ਨੂੰ ਹਰਿਆ ਭਰਿਆ ਕਰਨ ਲਈ ਇੱਕ ਉਪਰਾਲਾ ਕੀਤਾ, ਕਲੱਬ ਦੇ ਮੈਂਬਰ ਸਾਹਿਬਾਨਾਂ ਨੇ ਗੁਆਂਢੀ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਇੱਕ ਸੁਨੇਹਾ ਦਿੱਤਾ ਕਿ ਆਓ ਰਲ਼ਕੇ ਆਪੋ ਆਪਣੇ ਪਿੰਡਾਂ ਦੀ ਨੁਹਾਰ ਬਦਲੀਏ ਤੇ ਆਪੋ ਆਪਣੇ ਪਿੰਡਾਂ ਦੀ ਅਬਾਦੀ ਦੇ ਹਿਸਾਬ ਨਾਲ ਘੱਟੋ-ਘੱਟ ਇੱਕ-ਇੱਕ ਬੂਟਾ ਲਗਾਕੇ ਹਰੇਕ ਇਨਸਾਨ ਪੰਜਾਬ ਨੂੰ ਹਰਿਆ ਭਰਿਆ ਕਰਨ‌ ਵਿੱਚ ਆਪਣਾ ਯੋਗਦਾਨ ਪਾਵੇ, ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਪਾਣੀ ਅਤੇ ਹਰਿਆਲੀ ਨੂੰ ਬਚਾਉਣ ਵਿੱਚ ਆਪੋ ਆਪਣਾ ਯੋਗਦਾਨ ਪਾਵੇ, ਬੂਟੇ ਲਗਾਉਣ ਸਮੇਂ ਮੌਕੇ ਉੱਤੇ,ਵਿੱਕੀ ਮਹਿਰਾ, ਲਖਪ੍ਰੀਤ ਸਿੰਘ,ਲਖਵੀਰ ਸਿੰਘ, ਗੁਰਜੰਟ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਦੀਪ ਸਿੰਘ , ਕੁਲਵੰਤ ਸਿੰਘ, ਅੰਮ੍ਰਿਤਪਾਲ ਸਿੰਘ,ਦਲਵੀਰ ਸਿੰਘ,ਬੱਲੀ,ਤੇ ਮਨਵੀਰ ਸਿੰਘ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਮਿਸ਼ਨ “ਨਿੰਮ ਕਾ ਪੇੜ” ਨਿੰਮ ਦੇ ਪੌਦੇ ਲਗਾਏ ਗਏ
Next articleਪੰਜਾਬ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਸਖਤ ਹੋਈ, ਸਮੁੱਚੇ ਡੀ ਸੀਜ਼ ਨੂੰ ਜਾਇਦਾਦ ਅਟੈਚਮੈਂਟ ਸਬੰਧੀ ਹੁਕਮ