ਫਰੀਦਕੋਟ (ਸਮਾਜ ਵੀਕਲੀ) ਅੱਜ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਫ਼ਰੀਦਕੋਟ ਦੇ ਜ਼ਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ, ਆਪਣੇ ਸਾਥੀਆਂ ਸਮੇਤ ਪਿੰਡ ਪਿਪਲੀ ਪਹੁੰਚੇ। ਜਿਥੇ ਓਨਾਂ ਨਰੇਗਾ ਮਜ਼ਦੂਰਾਂ ਦੀ ਦੁਖ ਭਰੀ ਦਾਸਤਾਨ ਸੁਣੀ। ਨਰੇਗਾ ਮਜਦੂਰਾਂ ਨੇ ਦੱਸਿਆਂ ਕਿ ਓਨਾਂ ਦੇ ਚਾਰ ਮਹੀਨੇ ਦੇ ਪੈਸੇ ਹਾਲੇ ਤੱਕ ਨਹੀ ਖਾਤਿਆਂ ਵਿਚ ਨਹੀ ਆਏ, ਓਹ ਮੰਗ ਮੰਗ ਕੇ ਮੁਸ਼ਕਿਲ ਨਾਲ ਗੁਜਾਰਾ ਕਰ ਰਹੇ ਹਨ। ਸਾਨੂੰ ਤਿੰਨ ਮਹੀਨੇ ਬਾਦ ਪੰਜ ਕਿਲੋ ਇਕ ਜੀਅ ਮਗਰ ਇਕ ਮਹੀਨੇ ਦੀ ਕਣਕ ਮਿਲਦੀ , ਓਹ ਵੀ ਨਸ਼ੇ ਵਿਚ ਲੱਗੇ ਸਾਡੇ ਬੱਚੇ ਵੇਚ ਦਿੰਦੇ ਨੇ , ਸਾਡੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਅੱਗੇ ਬੇਨਤੀ ਹੈ ਕਿ ਨਸ਼ੇ ਬੰਦ ਕੀਤੇ ਜਾਣ । ਸਾਡੇ ਨਰੇਗਾ ਦੇ ਪੈਸੇ ਜਲਦ ਖਾਤਿਆਂ ਵਿਚ ਪਾਏ ਜਾਣ । ਕਾਮਰੇਡ ਵੀਰ ਸਿੰਘ ਕੰਮੇਅਣਾ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਨਰੇਗਾ ਮਜ਼ਦੂਰ ਜਿਥੇ ਕੰਮ ਕਰਦੇ ਹਨ, ਉਥੇ ਹੀ ਹਾਜਰੀ ਲਗਵਾਈ ਜਾਵੇ, ਕਈ ਬਜੁਰਗ ਔਰਤਾ ਤੇ ਬੰਦਿਆਂ ਨੂੰ ਹਾਜਰੀ ਲਗਵਾਉਣ ਲਈ ਤਿੰਨ ਚਾਰ ਕਿਲੋਮੀਟਰ ਤੋ ਤੁਰ ਕੇ ਹਾਜਰੀ ਲਗਵਾਉਣ ਲਈ ਜਾਣਾ ਪੈਦਾ। ਅਸੀ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਸਰਕਾਰ ਏਨਾਂ ਦੀ ਘੱਟ ਤੋ ਘੱਟ ਸੱਤ ਸੌ ਦਿਹਾੜੀ ਕਰੇ ਅਤੇ 200 ਦਿਨ ਦੀ ਗਰੰਟੀ ਰੋਜ਼ਗਾਰ ਦੇਵੇ। ਇਸ ਤੋ ਬਾਅਦ ਏਨਾਂ ਦੇ ਸਾਥੀ ਬਲਕਾਰ ਸਿੰਘ ਸਹੋਤਾ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਏਨਾਂ ਦੇ ਬਣਦੇ ਹੱਕ ਪੱਕਾ ਰੁਜ਼ਗਾਰ, ਮਕਾਨ ਬਣਾ ਕੇ ਦਿੱਤੇ ਜਾਣ ਤਾਂ ਕਿ ਸਹੀ ਜਿੰਦਗੀ ਜੀਣ ਦੇ ਕਾਬਿਲ ਹੋਣ ਤੇ ਆਪਣੇ ਬੱਚਿਆਂ ਨੂੰ ਸਹੀ ਢੰਗ ਨਾਲ ਪੜ੍ਹਾ ਸਕਣ ਅਤੇ ਚੰਗੇ ਨਾਗਰਿਕ ਬਣਾਉਣ ਵਿਚ ਸਹਾਈ ਹੋ ਸਕਣ। ਇਸ ਸਮੇ ਕੁਲਦੀਪ ਕੌਰ,ਕੁਲਵਿੰਦਰ ਕੌਰ, ਗੁਰਵਿੰਦਰ ਕੌਰ, ਗੁਰਦੀਪ ਸਿੰਘ,ਵੀਰਪਾਲ ਕੌਰ, ਲਵਪ੍ਰੀਤ ਕੌਰ, ਪਰਮਜੀਤ ਪੰਮਾ ਤੇ ਚਮਕੌਰ ਸਿੰਘ ਆਦਿ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



