HOME ਦੇਸ਼ ਪੰਜਾਬ ਦੇ ਬੱਚੇ

ਦੇਸ਼ ਪੰਜਾਬ ਦੇ ਬੱਚੇ

5
ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ) 
ਦੇਸ਼ ਪੰਜਾਬ ਦੇ ਬੱਚੇ/ਕਵਿਤਾ
ਅਸੀਂ ਦੇਸ਼ ਪੰਜਾਬ ਦੇ ਬੱਚੇ ਹਾਂ,
ਭਾਵੇਂ ਨਿੱਕੇ ਹਾਂ, ਪਰ ਮਨ ਦੇ ਸੱਚੇ ਹਾਂ।
ਸਾਡੇ ਮਨਾਂ ‘ਚ ਕਿਸੇ ਲਈ ਨਫਰਤ ਨਹੀਂ,
ਕਿਸੇ ਨੂੰ ਕੌੜਾ ਬੋਲਣਾ ਸਾਡੀ ਫਿਤਰਤ ਨਹੀਂ।
ਰਤਾ ਵੀ ਝੂਠ ਬੋਲਣਾ ਸਾਨੂੰ ਆਉਂਦਾ ਨਹੀਂ,
ਸੱਚ ਬੋਲਣ ਤੋਂ ਸਾਡਾ ਜੀ ਘਬਰਾਉਂਦਾ ਨਹੀਂ।
ਇਕ ਪਲ ਇਕ, ਦੂਜੇ ਨਾਲ ਲੜ ਪੈਂਦੇ ਹਾਂ,
ਦੂਜੇ ਪਲ ਹੀ ਕੋਲ ਹੋ, ਹੋ ਬਹਿੰਦੇ ਹਾਂ।
ਪੜ੍ਹਦੇ ਹਾਂ ਮਹਾਨ ਮਨੁੱਖਾਂ ਦੇ ਕਾਰਨਾਮੇ,
ਬਣਾਂਗੇ ਮਹਾਨ ਅਸੀਂ, ਹਾਲੇ ਛੋਟੇ ਹਾਂ ਭਾਵੇਂ।
ਪਿਆਰ ਦਾ ਚਾਨਣ ਫੈਲਾਵਾਂਗੇ ਚਾਰੇ ਪਾਸੇ,
ਦਿੱਸਣੇ ਨਾ ਇੱਥੇ ਫਿਰ ਚਿਹਰੇ ਉਦਾਸੇ।
ਸਿਰਜਾਂਗੇ ਅਸੀਂ ਇਕ ਐਸਾ ਸਮਾਜ,
ਜਿੱਥੇ ਵੱਡੇ, ਛੋਟੇ ਨੂੰ ਮਿਲੇਗਾ ਸਤਿਕਾਰ।
ਅਸੀਂ ਦੇਸ਼ ਪੰਜਾਬ ਦੇ ਬੱਚੇ ਹਾਂ,
ਭਾਵੇਂ ਨਿੱਕੇ ਹਾਂ, ਪਰ ਮਨ ਦੇ ਸੱਚੇ ਹਾਂ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ  -9915803554
Previous articleਪਿੰਡ ਪਿਪਲੀ ਦੇ ਲੋਕਾਂ ਦੀ ਸਾਰ ਲਵੇ ਪੰਜਾਬ ਸਰਕਾਰ:- ਕਾਮਰੇਡ ਵੀਰ ਸਿੰਘ ਕੰਮੇਅਣਾ
Next articleਬਲ ਬਲ ਸੇਵਾ ਸੁਸਾਇਟੀ ਵਲੋਂ ਸਚਦੇਵਾ ਸਟਾਕਸ ਡਾਇਮੰਡ ਆਫ ਨਾਲਜ ਸੀਜ਼ਨ-4 ਦੀ ਸ਼ੁਰੂਆਤ ਕਰਦੇ ਹੋਏ ਫਾਰਮ ਲਾਂਚ ਕੀਤਾ ਗਿਆ ।