ਗੱਤਕਾ ਕੋਚ ਗੁਰਵਿੰਦਰ ਕੌਰ ਵੱਲੋਂ ਦਿਖਾਏ ਸਿਰੜ ਦੀ ਗਾਥਾ ਦਾ ਬਾਖੂਬੀ ਜ਼ਿਕਰ ਹੈ ਕਿਤਾਬ ਵਿੱਚ
ਸੁਲਤਾਨਪੁਰ ਲੋਧੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬ “ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ” ਵਿੱਚ ਗੱਤਕਾ ਕੋਚ ਗੁਰਵਿੰਦਰ ਕੌਰ ਦਾ ਨਾਂਅ ਸ਼ਾਮਿਲ ਹੋਣ ਨਾਲ ਇਲਾਕੇ ਦਾ ਹੀ ਨਹੀਂ ਸਗੋਂ ਪੰਜਾਬ ਦਾ ਸਿਰ ਉਚਾ ਹੋਇਆ ਹੈ।ਦੇਸ਼ ਦੁਨੀਆਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਗੱਤਕੇ ਦੇ ਜੌਹਰ ਸਿਖਾ ਕੇ ਅਤੇ ਸਿੱਖੀ ਨਾਲ ਜੋੜਕੇ ਉਨ੍ਹਾ ਦਾ ਜੀਵਨ ਬਦਲ ਕੇ ਰੱਖ ਦਿੱਤਾ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੈਫਲਾਬਾਦ ਦੇ ਗੁਰਦੁਆਰਾ ਗੁਰਸਰ ਸਾਹਿਬ ਵਿੱਚ ਹੋਏ ਸਮਾਗਮ ਵਿੱਚ ਹਾਜ਼ਰ ਸੰਤਾਂ ਮਹਾਂਪੁਰਸ਼ਾਂ ਨੇ ਕੀਤਾ ਜਦੋਂ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ.ਪ੍ਰਭਲੀਨ ਸਿੰਘ ਵੱਲੋਂ ਲਿਖੀ ਕਿਤਾਬ “ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ” ਨੂੰ ਸਿੱਖ ਸੰਗਤਾਂ ਨੂੰ ਸਰਪਿਤ ਕੀਤਾ।
ਇਸ ਕਿਤਾਬ ਵਿੱਚ ਦੇਸ਼ ਦੇ 200 ਚੋਟੀ ਦੇ ਨੌਜਵਾਨ ਸਿੱਖ ਨਾਇਕਾਂ ਦੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਹੱਡੀ ਬੀਤੀਆਂ ਹਨ ਕਿ ਕਿਵੇਂ ਉਨ੍ਹਾ ਨੇ ਸਿਦਕ ਤੇ ਸਿਰੜ ਨਾਲ ਮਿਹਨਤਾਂ ਨਾਲ ਕਾਮਜਾਬੀ ਦੀ ਪੌੜੀ ਚੜ੍ਹੀ ਹੈ। ਜਿੰਨ੍ਹਾਂ ਵਿਦਿਆ, ਖੇਡਾਂ, ਕਾਰੋਬਾਰ, ਮੈਡੀਕਲ, ਮਨੋਰੰਜਨ, ਕਾਰਜਪਾਲਿਕਾ, ਨਿਆਂਪਾਲਿਕਾ, ਮੀਡੀਆ, ਸਮਾਜ ਸੇਵਾ, ਆਈ ਏ ਐਸ, ਆਈ ਪੀ ਐਸ, ਆਈ ਐਫ ਐਸ, ਆਈ ਆਰ ਐਸ ਆਦਿ ਖੇਤਰਾਂ ਵਿੱਚ ਬੁਲੰਦੀਆਂ ਛੂਹ ਕੇ ਸਿੱਖ ਧਰਮ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਕਿਤਾਬ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਅਤੇ ਸੰਤ ਲੀਡਰ ਸਿੰਘ ਜੀ ਸੈਫਲਾਬਾਦ ਦੇ ਅਖਾੜਿਆਂ ਵਿੱਚ ਗੱਤਕੇ ਦੀ ਕੋਚਿੰਗ ਦਿੰਦੀ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੀ ਗੱਤਕਾ ਕੋਚ ਗੁਰਵਿੰਦਰ ਕੌਰ ਦਾ ਨਾਮ ਸ਼ਾਮਿਲ ਹੋਣਾ ਇਲਾਕੇ ਲਈ ਮਾਣ ਵਾਲੀ ਗੱਲ ਹੈ। ਗੱਤਕਾ ਕੋਚ ਗੁਰਵਿੰਦਰ ਕੌਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਪ੍ਰੇਰਨਾ ਸਦਕਾ ਦੇਸ਼-ਵਿਦੇਸ਼ ਵਿਚ ਕਈ ਰਿਕਾਰਡ ਦਰਜ਼ ਕਰ ਚੁੱਕੇ ਹਨ।ਵਿਰਾਸਤੀ ਖੇਡ ਗੱਤਕਾ ਵਿੱਚ ਲੜਕੀਆਂ ਨੂੰ ਆਤਮ ਰੱਖਿਆ ਲਈ ਨਿਪੁੰਨ ਕਰਨ ਲਈ ਕੀਤੇ ਉਪਰਾਲਿਆ ਨੂੰ ਵੇਖਦਿਆਂ ਉਹਨਾਂ ਦਾ ਨਾਮ ਇਸ ਕਿਤਾਬ ਵਿਚ ਸ਼ਾਮਿਲ ਕੀਤਾ ਗਿਆ।
ਇਹ ਕਿਤਾਬ ਮੀਰੀ ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਿਖੇ ਮਨਾਏ ਗਏ ਸਲਾਨਾ ਜੋੜ ਮੇਲੇ ਦੌਰਾਨ ਸੰਗਤਾਂ ਨੂੰ ਸਮਰਪਿਤ ਕੀਤੀ ਗਈ। ਇਹ ਕਿਤਾਬ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਲੀਡਰ ਸਿੰਘ ਜੀ ਸੈਫਲਾਬਾਦ, ਸੰਤ ਅਮਰੀਕ ਸਿੰਘ ਜੀ ਖੁਖਰੈਣ, ਸੰਤ ਬਾਬਾ ਗੁਰਮੇਜ਼ ਸਿੰਘ ਜੀ ਸੈਦਰਾਣਾ ਸਾਹਿਬ, ਸੰਤ ਸੁਖਜੀਤ ਸਿੰਘ ਜੀ ਸੀਚੇਵਾਲ, ਬਾਬਾ ਛਿੰਦਾ ਜੀ ਅਤੇ ਇਲਾਕੇ ਦੇ ਹੋਰ ਮਹਾਂਪੁਰਸ਼ਾਂ ਤੋਂ ਇਲਾਵਾ ਮਾਤਾ ਸੁਰਿੰਦਰ ਕੌਰ ਜੀ ਵੱਲੋਂ ਰਸਮੀ ਕੁੰਡ ਚੁਕਾਈ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਸਰਮਾਇਆ ਹਨ।ਨੌਜਵਾਨ ਬੱਚਿਆਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰ ਸਿੱਖ ਭਾਈਚਾਰੇ ਦੀ ਇੱਜਤ ਦੁਨੀਆਂ ਵਿੱਚ ਵਧਾਈ ਹੈ।ਉਨ੍ਹਾਂ ਕਿਹਾ ਕਿ ਅਯੋਕੇ ਸਮੇਂ ਸਾਡੇ ਨੌਜਵਾਨ ਨਾਇਕਾਂ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਪਰੇਰਨਾਂ ਸਰੋਤ ਹਨ ਜਿੰਨ੍ਹਾਂ ਚੌਟੀ ਉਮਰੇ ਸਿੱਖ ਕੌਮ ਦੀ ਅਗਵਾਈ ਕਰਕੇ ਸਿੱਖੀ ਦੇ ਰਾਹ ਦਸੇਰਾ ਬਣੇ। ਚਾਰ ਸਾਹਿਬਜਾਦਿਆਂ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਪੁੱਤਰ ਅਜੇ ਸਿੰਘ ਨੇ ਛੋਟੀ ਉਮਰੇ ਦੇਸ਼, ਕੌਮ ਦੀ ਰੱਖਿਆ ਲਈ ਸ਼ਹਾਦਤ ਦੇ ਅਦੁੱਤੀ ਮਿਸਾਲ ਕਾਇਮ ਕੀਤੀ।
ਮਹਾਰਾਜਾ ਰਣਜੀਤ ਸਿੰਘ ਜੀ ਨੇ 10 ਸਾਲ ਦੀ ਛੋਟੀ ਉਮਰ ਵਿੱਚ ਪਹਿਲੀ ਜੰਗ ਲੜ ਲਈ ਸੀ ਤੇ 21 ਸਾਲ ਦੀ ਉਮਰ ਵਿੱਚ ਉਹ ਖਾਲਸਾ ਰਾਜ ਦੇ ਮਹਾਰਾਜਾ ਬਣ ਗਏ ਸਨ।ਸਹੀਦ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਹੁਣਾ ਭਰ ਜਵਾਨੀ ਵਿੱਚ ਦੇਸ਼ ਦੀ ਆਜਾਦੀ ਲਈ ਸ਼ਹਾਦਤ ਦਾ ਜਾਮ ਪੀ ਲਿਆ।ਇਹ ਸਾਡੇ ਕੌਮ ਦੇ ਰਾਹ ਦਸੇਰਾ ਹਨ ਜਿੰਨ੍ਹਾਂ ਦੇ ਜੀਵਨ ਤੋਂ ਅਯੋਕੀ ਪੀੜੀ ਨੂੰ ਪ੍ਰੇਰਨਾਂ ਲੈ ਕੇ ਕਿਸੇ ਵੀ ਖੇਤਰ ਵਿੱਚ ਪੰਜਾਬ ਦੇ ਭਲੇ ਦੀ ਸੋਚ ਲੈ ਕੇ ਬੁਲੰਦੀਆਂ ਛੂਹਣੀਆਂ ਚਾਹੀਦੀਆਂ ਹਨ। ਇਹ ਕਿਤਾਬ ਖਾਲਸਾਈ ਸ਼ਾਨੋ-ਸ਼ੋਕਤ ਨਾਲ ਨਗਾਰਿਆਂ ਤੇ ਨਰਸੰਗੇ ਦੀ ਗੂੰਜ ਵਿਚ ਜੈਕਾਰਿਆਂ ਨਾਲ ਰਿਲੀਜ਼ ਕੀਤੀ ਗਈ। ਇਸ ਕਿਤਾਬ ਦੀ ਰਸਮੀ ਰਿਲੀਜ਼ ਮੌਕੇ ਨਿਹੰਗ ਸਿੰਘ ਜੱਥੇਬੰਦੀਆਂ ਤੇ ਇਲਾਕੇ ਦੇ ਹੋਰ ਮੋਹਤਬਾਰ ਸੱਜਣ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly