ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )-ਯੂਐਸ ਬੀਟਸ ਡਿਵੋਸ਼ਨਲ ਅਤੇ ਸ੍ਰੀ ਕੁੰਦਨ ਲਾਲ ਪਾਲ ਜੀ ਪੇਸ਼ਕਸ਼ ਵਿੱਚ ਪ੍ਰਸਿੱਧ ਸੂਫੀ ਗਾਇਕਾ ਸੁਲਤਾਨਾਂ ਨੂਰਾਂ ਦਾ ਨਵਾਂ ਸਿੰਗਲ ਟਰੈਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਨੂੰ ਸਜਿਦਾ ਸਲਾਮ ਕਰਦਿਆਂ “ਦਰਦਮੰਦਾਂ ਦਾ ਦਰਦੀ” ਟਾਈਟਲ ਹੇਠ ਸੋਸ਼ਲ ਮੀਡੀਆ ਤੇ ਲਾਂਚ ਕੀਤਾ ਗਿਆ । ਰਿੱਕੀ ਪੌਲ ਦੇ ਇਸ ਪ੍ਰੋਜੈਕਟ ਨੂੰ ਬੋਲਾਂ ਦੇ ਬਾਦਸ਼ਾਹ ਹਰਫ਼ਨਮੌਲਾ ਕਲਾਕਾਰ ਗੀਤਕਾਰ ਗੋਲਡੀ ਦਰਦੀ ਇਟਲੀ ਨੇ ਕਲਮਬੱਧ ਕੀਤਾ ਹੈ। ਜਿਸ ਨੂੰ ਆਪਣੀ ਸੁਰੀਲੀ ਸੁਰ ਨਾਲ ਸੁਲਤਾਨਾਂ ਨੂਰਾਂ ਨੇ ਸ਼ਿੰਗਾਰ ਕੇ ਸੰਗਤ ਦੀ ਝੋਲੀ ਪਾਇਆ ਹੈ । ਇਸ ਸਿੰਗਲ ਟ੍ਰੈਕ ਦਾ ਮਿਊਜਿਕ ਅਮਰ ਦਾ ਮਿਊਜਿਕ ਮਿਰਰ ਵਲੋਂ ਦਿੱਤਾ ਗਿਆ ਹੈ ਤੇ ਡੀ ਬੀ ਸਟੂਡੀਓ ਵਿੱਚ ਇਸ ਦਾ ਮਿਕਸ ਮਾਸਟਰ ਤਿਆਰ ਕੀਤਾ ਗਿਆ ਹੈ। ਗੋਲਡੀ ਦਰਦੀ ਨੇ ਦੱਸਿਆ ਕਿ ਇਸ ਟ੍ਰੈਕ ਦੇ ਕੰਪੋਜ਼ਰ ਸਾਂਝ ਸ਼ਾਮੀ ਹਨ ਅਤੇ ਇਸ ਦਾ ਵੀਡੀਓ ਰਮਨ ਰਜਕ ਨੇ ਤਿਆਰ ਕੀਤਾ ਹੈ ,ਐਡੀਟਰ ਦਿਨੇਸ਼ ਪਰਜਾਪਤੀ ਹਨ । ਸੁਲਤਾਨਾ ਨੂਰਾਂ ਸਟੇਜ ਤੇ ਮੰਝੀ ਹੋਈ ਸੁਰ ਹੈ, ਜਿਸ ਨੇ ਆਪਣੀ ਸੁਰੀਲੀ ਗਾਇਕੀ ਨਾਲ ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਰੱਖੀ ਹੋਈ ਹੈ । ਆਸ ਹੈ ਉਸਦੇ ਇਸ ਟ੍ਰੈਕ ਨੂੰ ਸੰਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਪ੍ਰਵਾਨ ਕਰੇਗੀ ਅਤੇ ਉਸਨੂੰ ਆਪਣਾ ਆਸ਼ੀਰਵਾਦ ਦੇ ਕੇ ਨਿਵਾਜੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj