
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਜਿਲਾ ਲੁਧਿਆਣਾ ਦੇ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਕੀਤਾ ਗਿਆ ਸੀ। ਜਿਸ ਵਿੱਚ ਮਾਛੀਵਾੜਾ ਸਾਹਿਬ ਤੋਂ ਆਪ ਆਗੂ ਸੁਖਵਿੰਦਰ ਸਿੰਘ ਗਿੱਲ ਦੇ ਚੇਅਰਮੈਨ ਦੇ ਨਾਮ ਦਾ ਐਲਾਨ ਹੋਇਆ ਸੀ। ਅੱਜ ਮਾਰਕੀਟ ਕਮੇਟੀ ਮਾਛੀਵਾੜਾ ਦੇ ਮੰਡੀ ਵਿੱਚ ਸਥਿਤ ਦਫ਼ਤਰ ਵਿੱਚ ਸੁਖਵਿੰਦਰ ਸਿੰਘ ਗਿੱਲ ਨੇ ਚੇਅਰਮੈਨ ਦਾ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਦੇ ਮੌਕੇ ਉੱਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਉਚੇਚੇ ਤੌਰ ਉਤੇ ਇਸ ਪ੍ਰੋਗਰਾਮ ਵਿੱਚ ਪੁੱਜੇ। ਵਿਧਾਨ ਸਭਾ ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਤਰੁਨਪ੍ਰੀਤ ਸਿੰਘ ਸੌਂਦ ਦਾ ਸਵਾਗਤ ਆਪਣੇ ਸਾਥੀਆਂ ਦੇ ਨਾਲ ਗੁਲਦਸਤੇ ਦੇ ਕੇ ਕੀਤਾ। ਉਸ ਤੋਂ ਬਾਅਦ ਸੁਖਵਿੰਦਰ ਸਿੰਘ ਗਿੱਲ ਨੂੰ ਚੇਅਰਮੈਨ ਦੀ ਕੁਰਸੀ ਉੱਤੇ ਤਰੁਨਪ੍ਰੀਤ ਸਿੰਘ ਸੌਂਦ, ਜਗਤਾਰ ਸਿੰਘ ਦਿਆਲਪੁਰਾ, ਨਗਰ ਕੌਂਸਲ ਪ੍ਰਧਾਨ ਸੋਨੂ ਕੁੰਦਰਾ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਐਮ ਐਲ ਏ, ਮਾਰਕੀਟ ਕਮੇਟੀ ਸਮਰਾਲਾ ਦੇ ਚੇਅਰਮੈਨ ਮੇਜਰ ਸਿੰਘ ਬਾਲਿਓਂ ਤੇ ਹੋਰ ਪਤਵੰਤਿਆਂ ਨੇ ਬਿਠਾਇਆ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨਵਨੀਤ ਸਿੰਘ ਪੀ ਏ ਨੇ ਸੁਖਵਿੰਦਰ ਸਿੰਘ ਗਿੱਲ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਉੱਤੇ ਵਿਸ਼ੇਸ਼ ਤੌਰ ਉੱਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ਤੋਂ ਇਲਾਵਾ ਕਾਂਗਰਸ ਤੇ ਅਕਾਲੀ ਦਲ ਦੇ ਆਗੂ ਵੀ ਹਾਜ਼ਰ ਸਨ। ਜਿਨਾਂ ਵਿੱਚ ਨਗਿੰਦਰ ਸਿੰਘ ਮੱਕੜ, ਜਗਮੀਤ ਸਿੰਘ ਮੱਕੜ, ਕਸ਼ਮੀਰੀ ਲਾਲ, ਮਲਕੀਤ ਸਿੰਘ ਬਾਲਿਓ, ਪ੍ਰੀਤਮ ਸਿੰਘ ਫੌਜੀ, ਜਗਤਾਰ ਬਿੱਟੂ ਹਰਬੰਸਪੁਰਾ, ਬਲਜਿੰਦਰ ਬੱਲ, ਮਨਜੀਤ ਬਗਲੀ, ਜਸਬੀਰ ਰਿੰਕੂ, ਨਰਿੰਦਰ ਨਿੰਦੀ, ਬਲਵਿੰਦਰ ਸਿੰਘ, ਜਸਵੀਰ ਸਿੰਘ ਗਿੱਲ, ਹਰਜਿੰਦਰ ਸਿੰਘ ਖੇੜਾ, ਰੁਪਿੰਦਰ ਸਿੰਘ ਬੈਨੀਪਾਲ, ਦਵਿੰਦਰ ਪਾਲ ਸਿੰਘ ਬਵੇਜਾ ਗੁਰਨਾਮ ਸਿੰਘ ਨਾਗਰਾ, ਅਰਵਿੰਦਰ ਪਾਲ ਸਿੰਘ ਵਿੱਕੀ, ਪਰਮਿੰਦਰ ਤਿਵਾੜੀ, ਹਰਿਮੰਦਰ ਸਿੰਘ ਗਿੱਲ ਲੰਬੜਦਾਰ,ਸੁਸ਼ੀਲ ਲੂਥਰਾ, ਉਪਿੰਦਰ ਸਿੰਘ ਔਜਲਾ, ਨਰਿੰਦਰ ਪਾਲ ਸਿੰਘ ਧਨੋਆ, ਕਸ਼ਮੀਰ ਸਿੰਘ ਸਰਪੰਚ ਮਾਣੇਵਾਲ, ਰਣਜੀਤ ਸਿੰਘ ਜੀਤੀ, ਪ੍ਰਵੀਨ ਮੱਕੜ, ਨਿਰੰਜਨ ਸਿੰਘ ਨੂਰ, ਅਸ਼ੋਕ ਸੂਦ, ਡਾਕਟਰ ਸੁਨੀਲ ਦੱਤ, ਹੰਸ ਰਾਜ ਕਾਲੜਾ, ਗੁਰਨਾਮ ਸਿੰਘ ਖਾਲਸਾ, ਨੀਰਜ ਸਿੰਘ, ਸਦ ਬਲਿਹਾਰ ਕੰਗ, ਸਵਰਨ ਸਿੰਘ ਲੈਕਚਰਾਰ, ਨਿਰਮਲ ਰਾਜੂ, ਨਾਹਣਾ ਗਿੱਲ, ਅਰਸ਼ ਗਿੱਲ, ਸੁਖਦੇਵ ਸਿੰਘ ਬਿੱਟੂ, ਇੰਸਪੈਕਟਰ ਤੋਂ ਇਲਾਵਾ ਸੁਖਵਿੰਦਰ ਸਿੰਘ ਗਿੱਲ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਇਸ ਪ੍ਰੋਗਰਾਮ ਵਿੱਚ ਪੁੱਜੀਆਂ ਹੋਈਆਂ ਸਨ। ਮਾਰਕੀਟ ਕਮੇਟੀ ਮਾਛੀਵਾੜਾ ਸਾਹਿਬ ਦੇ ਸੈਕਟਰੀ ਕਮਲਦੀਪ ਸਿੰਘ ਮਾਨ, ਪੁਸ਼ਪਿੰਦਰ ਕੁਮਾਰ ਦੇ ਲੇਖਾ ਕਾਰ, ਫੂਲ ਚੰਦ ਤਿਵਾੜੀ ਸੁਪਰਵਾਈਜ਼ਰ, ਗੁਰ ਕੰਵਲ ਸਿੰਘ, ਅਵਤਾਰ ਸਿੰਘ, ਧਰਮਿੰਦਰ ਕੁਮਾਰ, ਦਵਿੰਦਰ ਸਿੰਘ, ਜਗਦੀਸ਼ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਮਾਛੀਵਾੜਾ ਸਾਹਿਬ ਦੇ ਉੱਘੇ ਸਾਹਿਤਕਾਰ ਮਾਸਟਰ ਰਘਵੀਰ ਸਿੰਘ ਭਰਤ ਨੇ ਮਾਛੀਵਾੜਾ ਸਾਹਿਬ ਨਾਲ ਸੰਬੰਧਿਤ ਲਿਖੀ ਹੋਈ ਆਪਣੀ ਕਿਤਾਬ ਤਰੁਣਪ੍ਰੀਤ ਸਿੰਘ ਸੌਂਦ, ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਸੋਨੂ ਕੁੰਦਰਾ ਨੂੰ ਭੇਟ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj