ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ )– ਤਰਕਸ਼ੀਲ ਸੁਸਾਇਟੀ ਇਕਾਈ ਬੰਗਾ ਦੇ ਮਾਨਸਿਕ ਸਿਹਤ ਚੇਤਨਾ ਮਸ਼ਵਰਾ ਵਿਭਾਗ ਦੇ ਮੁਖੀ ਸੁਖਵਿੰਦਰ ਲੰਗੇਰੀ ਵਲੋਂ ਮੇਲਿਆਂ, ਤਿਉਹਾਰਾਂ, ਰੈਲੀਆਂ ਧਰਨਿਆਂ, ਸਾਹਿਤਕ ਸਭਾਵਾਂ ਅਤੇ ਹੋਰ ਜਨਤਕ ਇਕੱਠਾਂ ਮੌਕੇ ਵਿਗਿਆਨਕ ਸੋਚ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਗਾਂਹਵਧੂ ਤਰਕਸ਼ੀਲ ਸਾਹਿਤ ਦੇ ਸਟਾਲ ਨਿਰੰਤਰ ਲਗਾਏ ਜਾ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਮਜਾਰਾ ਨੌਂ ਆਬਾਦ ਵਿਖੇ ਮੇਲੇ ਦੌਰਾਨ ਤਿੰਨ ਦਿਨ ਤਰਕਸ਼ੀਲ ਸਾਹਿਤ ਅਤੇ ਮੈਜਿਕ ਟ੍ਰਿੱਕਾਂ ਦਾ ਸਟਾਲ ਲਗਾਇਆ। ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਸਾਹਿਤ ਖ੍ਰੀਦਿਆ ਅਤੇ ਜਾਦੂ ਦੇ ਟਰਿੱਕਾਂ ਬਾਬਤ ਜਾਣਕਾਰੀ ਪ੍ਰਾਪਤ ਕੀਤੀ। ਸੁਖਵਿੰਦਰ ਲੰਗੇਰੀ ਨੇ ਦਰਸ਼ਕਾਂ ਨੂੰ ਹਿਪਨੋਟਿਜ਼ਮ ਅਤੇ ਕਾਲੇ ਜਾਦੂ ਬਾਰੇ ਦੱਸਦਿਆ ਕਿਹਾ ਕਿ ਇਹ ਪ੍ਰੈਕਟਿਸ ਹੈ, ਤਜ਼ਰਬਾ ਹੈ ਅਤੇ ਹੱਥ ਦੀ ਸਫਾਈ ਹੈ ਇਸ ਨੂੰ ਅਭਿਆਸ ਨਾਲ ਕੋਈ ਵੀ ਵਿਅਕਤੀ ਸਿੱਖ ਸਕਦਾ ਹੈ। ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦਿਆਂ ਮਾਸਟਰ ਜਗਦੀਸ਼ ਰਾਏਪੁਰ ਡੱਬਾ ਨੇ ਦੱਸਿਆ ਕਿ ਦਰਪਣ ਸਾਹਿਤ ਸਭਾ ਸੈਲਾ ਖ਼ੁਰਦ ਵਲੋਂ ਕਰਵਾਏ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ ਸਮਾਗਮ ਮੌਕੇ ਵੀ ਸੁਖਵਿੰਦਰ ਲੰਗੇਰੀ ਨੇ ਬੁੱਕ ਸਟਾਲ ਲਗਾਇਆ ਗਿਆ।ਇਸ ਮੌਕੇ ਤਰਕਸ਼ੀਲ ਸੁਸਾਇਟੀ ਇਕਾਈ ਬੰਗਾ ਦੇ ਜਥੇਬੰਦਕ ਮੁਖੀ ਹਰਜਿੰਦਰ ਸੂੰਨੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਸਮਾਗਮ ਦੇ ਅੰਤ ਵਿੱਚ ਦਰਪਣ ਸਾਹਿਤ ਸਭਾ ਸੈਲਾ ਖ਼ੁਰਦ ਦੇ ਪ੍ਰਧਾਨ ਰੇਸ਼ਮ ਸਿੰਘ ਚਿੱਤਰਕਾਰ ਜੀ , ਸੋਹਣ ਸਿੰਘ ਸੂੰਨੀ ਜੀ, ਸ਼ਾਮ ਸੁੰਦਰ ਕਪੂਰ ਜੀ, ਤਰਨਜੀਤ ਸਿੰਘ ਜੀ ਅਤੇ ਮਨਜੀਤ ਅਰਮਾਨ ਜੀ ਵਲੋਂ ਸੁਖਵਿੰਦਰ ਲੰਗੇਰੀ ਦਾ ਸਨਮਾਨ ਕੀਤਾ ਗਿਆ
ਮਾ ਜਗਦੀਸ਼ ਰਾਏਪੁਰ ਡੱਬਾ
ਫੋਨ 9417434038



