HOME ਸੁਖਪਾਲ ਖਹਿਰਾ ਦੀ ਮਹਿਲਾਵਾਂ ਤੇ ਕੀਤੀ ਟਿੱਪਣੀ ਨਿੰਦਣਯੋਗ – ਵਿਧਾਇਕ ਸੰਤੋਸ਼ ਕਟਾਰੀਆ

ਸੁਖਪਾਲ ਖਹਿਰਾ ਦੀ ਮਹਿਲਾਵਾਂ ਤੇ ਕੀਤੀ ਟਿੱਪਣੀ ਨਿੰਦਣਯੋਗ – ਵਿਧਾਇਕ ਸੰਤੋਸ਼ ਕਟਾਰੀਆ

2
ਵਿਧਾਇਕ ਸੰਤੋਸ਼ ਕਟਾਰੀਆ
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )- ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਨੇ ਕਿਹਾ ਕਿ ਸੀਨੀਅਰ ਕਾਂਗਰਸ ਨੇਤਾ ਅਤੇ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਪੰਜਾਬ ਦੀਆਂ ਔਰਤਾਂ ਦੇ ਬਾਰੇ  ਕੀਤੀ ਟਿੱਪਣੀ ਉਨ੍ਹਾਂ ਦੀ ਘਟੀਆਂ   ਮਾਨਸਿਕਤਾ ਦਾ ਪ੍ਰਗਟਾਵਾ ਹੈ | ਜਿਸਦੀ ਉਹ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਬੱਚੇ ਦੇ ਜਨਮ ਮੌਕੇ ਲੋਹੜੀ ਤੇ ਪਿੰਡਾਂ ਦੀ ਭੈਣਾ ਧੀਆ ਨੂੰ  ਬੁਲਾਇਆ ਜਾਂਦਾ ਹੈ ਤਾ ਪਿੰਡਾਂ ਦੀਆਂ ਧੀਆਂ ਨੂੰ  ਸ਼ਗੁਨ ਦਿੱਤਾ ਜਾਦਾ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ  ਸਾਰੀਆ ਗਰੰਟੀਆ ਪੂਰੀ ਕੀਤੇ ਜਾਣ ਤੇ ਸੁਖਪਾਲ ਖਹਿਰਾ ਆਪਣਾ ਦਿਮਾਗੀ ਸਤੁੰਲਨ ਗੁਆ ਚੁੱਕੇ ਹਨ ਅਤੇ ਉਹ ਪੰਜਾਬ ਦੀਆਂ ਮਹਿਲਾਵਾਂ ਦੀ ਕੁੱਖ ਤੇ ਟਿੱਪਣੀ ਕਰਨ ਲੱਗੇ | ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਸ਼ਾਇਦ ਇਹ ਨਹੀ ਜਾਣਦੇ ਕਿ ਪੰਜਾਬ ਦੀਆ ਮਹਿਲਾਵਾਂ ਜੰਗ ਵਿੱਚ ਮਾਈ ਭਾਗੋ ਦੀ ਤਰ੍ਹਾਂ ਪਹਿਲੀ ਲਾਈਨ ਵਿੱਚ ਆਪਣੇ ਭਰਾਵਾਂ ਦਾ ਸਾਥ ਦਿੰਦੀਆਂ ਹਨ | ਪੰਜਾਬ ਦੀਆਂ ਮਹਿਲਾਵਾਂ ਪੰਜਾਬ ਦਾ ਮਾਣ ਤੇ ਸ਼ਾਨ ਹਨ | ਉਨ੍ਹਾਂ ਨੇ ਮੰਗ ਕੀਤੀ ਕਿ ਸੁਖਪਾਲ ਖਹਿਰਾ ਦੇ ਖਿਲਾਫ਼  ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਤੇਲਬੀਜ ਫਸਲਾਂ ਸਬੰਧੀ ਦੋ ਰੋਜ਼ਾ ਕਿਸਾਨ ਟ੍ਰੇਨਿੰਗ ਕੈਂਪ ਲਗਾਇਆ – ਬਲਾਕ ਖੇਤੀਬਾੜੀ ਅਫਸਰ
Next articleਪਿੰਡ ਨਿਊ ਕਲੋਨੀ ਰੱਕੜਾ ਬੇਟ ਦੇ ਵਿਕਾਸ ਲਈ 5 ਲੱਖ ਦੀ ਗਰਾਂਟ ਜਾਰੀ, ਵਿਧਾਇਕਾ ਕਟਾਰੀਆ ਨੇ ਪੰਚਾਇਤ ਨੂੰ ਸੌਂਪਿਆ ਚੈੱਕ