ਕਪੂਰਥਲਾ (ਸਮਾਜ ਵੀਕਲੀ) (ਕੌੜਾ )– ਗਲੋਬਲ ਕੰਬੋਜ਼ ਵੈਲਫੇਅਰ ਸੰਸਥਾ ਦੀ ਮੀਟਿੰਗ ਵਿੱਚ ਪੰਜਾਬ ਅਤੇ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਪਹੁੰਚੇ ਕੰਬੋਜ਼ ਭਾਈਚਾਰੇ ਦੇ ਨੁਮਾਂਇਦਿਆਂ ਨੇ ਆਪਸੀ ਸਹਿਮਤੀ ਨਾਲ ਹਲਕਾ ਸੁਲਤਾਨਪੁਰ ਲੋਧੀ ਦੇ ਅਕਾਲੀ ਆਗੂ ਤੇ ਉੱਘੇ ਕਾਰੋਬਾਰੀ ਸੁਖਦੇਵ ਸਿੰਘ ਨਾਨਕਪੁਰ ਨੂੰ ਸੰਸਥਾ ਦਾ ਚੇਅਰਮੈਨ ਨਿਯੁਕਤ ਕੀਤਾ |ਇਸ ਨਿਯੁਕਤੀ ਤੇ ਸੁਖਦੇਵ ਸਿੰਘ ਨਾਨਕ ਪੁਰ ਨੇ ਕੰਬੋਜ਼ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ |ਉਹਨਾਂ ਦੱਸਿਆ ਕਿ ਇਸ ਸੰਸਥਾ ਦਾ ਮੁੱਖ ਮਕਸਦ ਕੰਬੋਜ਼ ਅਤੇ ਹੋਰ ਪੱਛੜੇ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ |ਉਹਨਾਂ ਦੱਸਿਆ ਕਿ ਸੰਸਥਾ ਵਲੋਂ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਬੱਚਿਆਂ ਲਈ ਸਿਵਲ ਸਰਵਿਸਿਜ਼ ਅਤੇ ਹੋਰ ਇਮਤਿਹਾਨਾਂ ਲਈ ਕੋਚਿੰਗ ਸੈਂਟਰ ਖੋਲੇ ਜਾਣਗੇ ਅਤੇ ਉਹਨਾਂ ਨੂੰ ਇਹਨਾਂ ਇਮਤਿਹਾਨਾਂ ਲਈ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ |ਇਸ ਤੋਂ ਇਲਾਵਾ ਇਹਨਾਂ ਵਰਗਾਂ ਦੀ ਭਲਾਈ ਲਈ ਭਾਰਤ ਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਤੋਂ ਇਹਨਾਂ ਨੂੰ ਜਾਣੂ ਕਰਵਾ ਕੇ ਉਹਨਾਂ ਦਾ ਫਾਇਦਾ ਲੈਣ ਲਈ ਮਦਦ ਕੀਤੀ ਜਾਵੇਗੀ |ਤੇ ਬੱਚਿਆਂ ਨੂੰ ਵਧੀਆ ਸਿੱਖਿਆ ਤੇ ਸਿਹਤ ਸੇਵਾਵਾਂ ਦੇਣ ਲਈ ਨਵੇਂ ਕੇਂਦਰ ਖੋਲ੍ਹੇ ਜਾਣਗੇ |ਸੁਖਦੇਵ ਸਿੰਘ ਨਾਨਕ ਪੁਰ ਨੇ ਵਿਦੇਸ਼ਾਂ ਵਿੱਚ ਵਸੇ ਭਾਈਚਾਰੇ ਦੇ ਲੋਕਾਂ ਨੂੰ ਇਹਨਾਂ ਕਾਰਜਾਂ ਲਈ ਅੱਗੇ ਆਉਣ ਦੀ ਬੇਨਤੀ ਕੀਤੀ |ਇਸ ਮੌਕੇ ਭੁਪਿੰਦਰ ਸਿੰਘ ਢੋਟ,ਪਲਵਿੰਦਰ ਸਿੰਘ ਜੰਮੂ,ਮਨਿੰਦਰਪਾਲ ਸਿੰਘ,ਨਿਰਮਲਜੀਤ ਸਿੰਘ ਚਤਰਥ ,ਪਰਮਜੀਤ ਸਿੰਘ ਦੋਆਬਾ,ਤਜਿੰਦਰ ਕੌਰ ਥਿੰਦ,ਅਰੁਣਦੀਪ ਸਿੰਘ ਮੋਮੀ ਸੈਦਪੁਰ ਆਦਿ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



