ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਚਰਚਾਵਾਂ ਛਿੜੀਆਂ  ਇਹ ਭਗੌੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ- ਗਿਆਨੀ ਹਰਪ੍ਰੀਤ ਸਿੰਘ

ਗਿਆਨੀ ਹਰਪ੍ਰੀਤ ਸਿੰਘ

 (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰਧਾਨਗੀ ਦੀ ਚੋਣ ਦੇ ਲਈ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਡੈਲੀਗੇਟ ਇਜਲਾਸ ਹੋਇਆ ਜਿਸ ਦੇ ਵਿੱਚ ਜਿਆਦਾਤਰ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਸ਼ਾਮਿਲ ਹੋਏ ਸਮੁੱਚੇ ਪੰਜਾਬ ਵਿੱਚੋਂ ਡੈਲੀਗੇਟ ਚੋਣ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੀ ਮੁੜ ਪ੍ਰਧਾਨਗੀ ਦੇ ਦਿੱਤੀ ਗਈ ਹੈ ਤੇ ਹੁਣ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਉੱਤੇ ਕਾਬਜ਼ ਰਹਿਣਗੇ। ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣੇ ਜਾਣ ਉੱਤੇ ਅਨੇਕਾਂ ਤਰ੍ਹਾਂ ਦੀਆਂ ਚਰਚਾਵਾਂ ਵੀ ਸਾਹਮਣੇ ਆਈਆਂ ਹਨ। ਇਹ ਚੋਣ ਅਕਾਲ ਤਖਤ ਵੱਲੋਂ ਭਗੌੜੇ ਦਲ ਦੇ ਪ੍ਰਧਾਨ ਦੀ ਹੋਈ ਹੈ-ਗਿਆਨੀ ਹਰਪ੍ਰੀਤ ਸਿੰਘ  ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਣ ਤੋਂ ਬਾਅਦ ਪ੍ਰਧਾਨਗੀ ਮੁੜ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਉੱਤੇ ਵਿਰੋਧੀ ਆਣੇ ਅਨੇਕਾਂ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਹਨ ਸੋਸ਼ਲ ਮੀਡੀਆ ਉੱਪਰ ਤੇ ਨਿਊ ਚੈਨਲਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਵੀ ਆ ਰਹੀ ਹੈ। ਇਸ ਚੋਣ ਵਿੱਚ ਚੁਣੇ ਗਏ ਪ੍ਰਧਾਨ ਸਬੰਧੀ ਗੱਲਬਾਤ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਚੋਣ ਅਸਲੀ ਅਕਾਲੀ ਦਲ ਦੀ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋਏ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ ਜਿਸ ਨੇ ਸਿੱਖ ਸਿਧਾਂਤਾਂ ਨੂੰ ਨਹੀਂ ਮੰਨਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਸਭ ਕੁਝ ਲੋਕਾਂ ਨੇ ਆਪਣੀ ਅੱਖੀ ਦੇਖਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਗੌੜੇ ਅਕਾਲੀ ਦਲ ਨੂੰ ਜਵਾਬ ਵੀ ਲੋਕਾਂ ਨੇ ਹੀ ਦੇਣਾ ਹੈ।  ਅਕਾਲੀ ਦਲ ਦਾ ਪ੍ਰਧਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਹੀ ਨਹੀਂ ਮੰਨਦਾ- ਗੁਰ ਪ੍ਰਤਾਪ ਸਿੰਘ ਵਡਾਲਾ  ਪ੍ਰਮੁੱਖ ਤੌਰ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਭਰਤੀ ਕਮੇਟੀ ਜੋ ਇਸ ਵੇਲੇ ਪੰਜਾਬ ਵਿੱਚ ਚਲ ਰਹੀ ਹੈ ਉਸਦੇ ਪ੍ਰਮੁੱਖ ਆਗੂਆਂ ਵਿੱਚੋਂ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਇੱਕ ਧੜੇ ਦੇ ਪ੍ਰਧਾਨ ਚੁਣੇ ਗਏ ਹਨ ਸਮੁੱਚੇ ਪੰਥ ਦੇ ਪ੍ਰਧਾਨ ਨਹੀਂ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮ ਹੋਇਆ ਸੀ ਉਸ ਨੂੰ ਨਾ ਮੰਨਣ ਵਾਲਾ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣ ਸਕਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਚੱਲਣ ਵਾਲੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਥੇਬੰਦੀ ਹੈ। ਦੋ ਦਸੰਬਰ ਦਾ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਆਇਆ ਸੀ ਦੇਸ਼ ਵਿਦੇਸ਼ ਵਿੱਚ ਵੱਸਦੀ ਸਮੁੱਚੀ ਸਿੱਖ ਸੰਗਤ ਉਸ ਹੁਕਮਨਾਮੇ ਤੋਂ ਚੰਗੀ ਤਰ੍ਹਾਂ ਜਾਣੂ ਹੈ ਤੇ ਅਸੀਂ ਉਸ ਹੁਕਮਨਾਮੇ ਅਧੀਨ ਹੀ ਪੰਜਾਬ ਵਿੱਚ ਜਾ ਕੇ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਕੇ ਅਕਾਲੀ ਦਲ ਦੀ ਭਰਤੀ ਮੁਹਿੰਮ ਸਹੀ ਤਰੀਕੇ ਨਾਲ ਕਰ ਰਹੇ ਹਾਂ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਭਰਤੀ ਸਬੰਧੀ ਕਿੱਥੇ ਪਰਚੀਆਂ ਵੰਡੀਆਂ ਗਈਆਂ ਕਿਵੇਂ ਮੈਂਬਰਸ਼ਿਪ ਹੋਈ ਸਾਨੂੰ ਖੁਦ ਹੀ ਪਤਾ ਨਹੀਂ ਲੋਕਾਂ ਨੂੰ ਕੀ ਪਤਾ ਹੋਵੇਗਾ। ਅਸੀਂ ਅਕਾਲੀ ਦਲ ਨੂੰ ਇੱਕ ਕਰਨ ਦਾ ਯਤਨ ਨਾਲ ਤੁਰੇ ਹੋਏ ਸੀ ਪਰ ਅੱਜ ਜੋ ਕੁਝ ਹੋਇਆ ਹੈ ਇਹ ਸਭ ਦੇ ਸਾਹਮਣੇ ਹੈ ਇਸ ਦਾ ਜਵਾਬ ਪੰਜਾਬ ਵਾਸੀ ਹੀ ਦੇਣਗੇ। ਆਪਣੇ ਬੰਦਿਆਂ ਨੂੰ ਅੱਗੇ ਕਰਕੇ ਆਪੇ ਹੀ ਪ੍ਰਧਾਨ ਬਣੇ- ਚੰਦੂ ਮਾਜਰਾ  ਅਕਾਲੀ ਦਲ ਦੇ ਬਾਗੀ ਦਲ ਵਿੱਚ ਸ਼ਾਮਿਲ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਸ ਪ੍ਰਧਾਨਗੀ ਦੀ ਚੋਣ ਨੂੰ ਹਾਸੋਹੀਣੀ ਕਿਹਾ ਉਨਾਂ ਕਿਹਾ ਕਿ ਸਭ ਨੂੰ ਹੀ ਪਤਾ ਹੈ ਕਿਵੇਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੀ ਬੰਦਿਆਂ ਰਾਹੀਂ ਜਾਅਲੀ ਭਰਤੀ ਕੀਤੀ ਹੈ ਤੇ ਹੁਣ ਉਹਨਾਂ ਹੀ ਬੰਦਿਆਂ ਦੇ ਰਾਹੀਂ ਆਪਣੀ ਪ੍ਰਧਾਨਗੀ ਲੈ ਲਈ ਹੈ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਥੋੜੇ ਹੀ ਆਗੂ ਬਾਗ਼ੀ ਸਨ ਤੇ ਹੁਣ ਬਾਗ਼ੀਆਂ ਦਾ ਗਰੁੱਪ ਬਣ ਗਿਆ ਹੈ ਜਿਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਤੌਹੀਨ ਕੀਤੀ ਹੈ।  ਅਕਾਲੀ ਦਲ ਨੂੰ ਬਚਾ ਕੇ ਮੁੜ ਸੁਰਜੀਤ ਕਰਾਂਗੇ- ਬੀਬੀ ਜਗੀਰ ਕੌਰ ਅੱਜ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਉੱਤੇ ਸਵਾਲ ਚੁੱਕਦਿਆ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਹੁਣ ਤਾਂ ਸਭ ਨੂੰ ਭਲੀ ਭਾਂਤ ਪਤਾ ਲੱਗ ਹੀ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੇ ਹੀ ਆਗੂਆਂ ਰਾਹੀਂ ਆਪ ਹੀ ਪ੍ਰਧਾਨ ਚੁਣੇ ਗਏ ਹਨ ਜਿੰਨੇ ਕ ਅਕਾਲੀ ਉਥੇ ਹਾਜ਼ਰ ਸਨ ਉਹ ਵੀ ਮਜਬੂਰੀ ਵੱਸ ਉਥੇ ਪੁੱਜੇ ਜਿਨਾਂ ਦੀ ਜ਼ਮੀਰ ਹਾਲੇ ਤੱਕ ਨਹੀਂ ਜਾਗੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਹੈ ਇਹ ਉਹ ਆਗੂ ਮੁੜ ਪ੍ਰਧਾਨ ਬਣੇ ਹਨ ਜਿਨਾਂ ਨੇ ਪਹਿਲਾਂ ਪੰਜਾਬ ਦੇ ਨਾਲ ਧੋਖਾ ਕੀਤਾ ਤੇ ਨਾਲ ਹੀ ਅਕਾਲੀ ਦਲ ਜਿਹੀ ਰਾਜਨੀਤਿਕ ਪਾਰਟੀ ਨੂੰ ਖਤਮ ਕੀਤਾ ਲੋਕਾਂ ਦੇ ਮਨ ਵਿੱਚ  ਬਹੁਤ ਰੋਸਾ ਹੈ ਸੁਖਬੀਰ ਸਿੰਘ ਬਾਦਲ ਗਲਤੀਆਂ ਉੱਤੇ ਗਲਤੀਆਂ ਕਰੀ ਜਾ ਰਿਹਾ ਹੈ ਤੇ ਇਸ ਤਰ੍ਹਾਂ ਆਪੇ ਬਣੇ ਪ੍ਰਧਾਨ ਨੂੰ ਪੰਜਾਬ ਦੇ ਲੋਕ ਪ੍ਰਵਾਨ ਨਹੀਂ ਕਰਨਗੇ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੀ ਕਮੇਟੀ ਦੀ ਜਲਦੀ ਹੀ ਮੀਟਿੰਗ ਬੁਲਾ ਰਹੇ ਹਾਂ ਉਸ ਵਿੱਚ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਗਲਾ ਪ੍ਰੋਗਰਾਮ ਦੱਸਿਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਗੜ੍ਹਸ਼ੰਕਰ ਪੁਲਿਸ ਵੱਲੋਂ ਫਰਾਰ ਪਤੀ ਪਤਨੀ ਗ੍ਰਿਫਤਾਰ
Next articleਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਵਲੋਂ 14 ਅਪ੍ਰੈਲ ਨੂੰ ਕੱਢੇ ਜਾ ਰਹੇ ‘ਸੰਵਿਧਾਨ ਬਚਾਓ ਚੇਤਨਾ ਮਾਰਚ’ ਦੀਆਂ ਤਿਆਰੀਆਂ ਮੁਕੰਮਲ