(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਰਹੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਕੱਲ ਹੀ ਸ਼੍ਰੋਮਣੀ ਕਮੇਟੀ ਨੇ ਖਤਮ ਕਰ ਦਿੱਤੀਆਂ ਹਨ ਸ਼੍ਰੋਮਣੀ ਕਮੇਟੀ ਤੋਂ ਬਾਹਰ ਹੋਣ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਹੁਣ ਸੁਖਬੀਰ ਬਾਦਲ ਨੂੰ ਆੜੇ ਹੱਥੀ ਲੈਣ ਲੱਗ ਪਿਆ ਹੈ। ਜਥੇਦਾਰ ਹਰਪ੍ਰੀਤ ਸਿੰਘ ਅੱਜ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਰੱਖੇ ਇੱਕ ਧਾਰਮਿਕ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਜਿੱਥੇ ਉਹਨਾਂ ਨੇ ਬਿਨਾਂ ਕਿਸੇ ਵਿੰਗ ਵਲ ਪਾਉਣ ਤੋਂ ਸਿੱਧੇ ਤੌਰ ਉੱਤੇ ਕਿਹਾ ਕਿ ਸੁਖਬੀਰ ਬਾਦਲ ਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੈ। ਜਥੇਦਾਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਦੋ ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਤੇ ਉਹਦੇ ਸਾਥੀਆਂ ਨੂੰ ਤਲਬ ਕੀਤਾ ਸੀ ਤਾਂ ਇਹ ਵੱਡੀ ਗਿਣਤੀ ਵਿੱਚ ਗੁੰਡਾਗਰਦੀ ਕਰਨ ਲਈ ਉੱਥੇ ਆਪਣੇ ਗੁੰਡਿਆਂ ਦੀ ਫੌਜ ਵੀ ਲੈ ਕੇ ਆਇਆ ਸੀ ਜਿਸ ਬਾਰੇ ਸਾਨੂੰ ਪਹਿਲਾਂ ਪਤਾ ਲੱਗ ਗਿਆ ਸੀ। ਜਥੇਦਾਰ ਨੇ ਸੁਖਬੀਰ ਬਾਦਲ ਨੂੰ ਵੰਗਾਰਦਿਆਂ ਕਿਹਾ ਕਿ ਤੇਰੇ ਉੱਤੇ ਤੇਰੇ ਚੇਲੇ ਚਾਟੜਿਆ ਚਾਪਲੂਸਾਂ ਨੇ ਹੰਕਾਰ ਰੂਪੀ ਸੱਤ ਤਵੀਆਂ ਬੰਨ ਦਿੱਤੀਆਂ ਹਨ ਜਲਦੀ ਹੀ ਕੋਈ ਭਾਈ ਬਚਿੱਤਰ ਸਿੰਘ ਪੈਦਾ ਹੋਵੇਗਾ ਨਾਗਣੀ ਦੇ ਨਾਲ ਤੈਨੂੰ ਤੇ ਤੇਰੇ ਨਾਲ ਜੋ ਤੇਰੇ ਲਲੇ ਛੱਲੇ ਫਿਰਦੇ ਹਨ ਇਹਨਾਂ ਨੂੰ ਸੋਧਣ ਦਾ ਸਮਾਂ ਵੀ ਆਵੇਗਾ। ਜਥੇਦਾਰ ਨੇ ਧਾਰਮਿਕ ਸਮਾਗਮ ਦੇ ਵਿੱਚ ਸਿੱਧੇ ਤੌਰ ਤੇ ਅਜਿਹੀਆਂ ਤੱਤੀਆਂ ਗੱਲਾਂ ਕੀਤੀਆਂ ਸੰਗਤ ਜੈਕਾਰੇ ਛੱਡਦੀ ਰਹੀ ਹੁਣ ਇਸ ਸਾਰੇ ਘਟਨਾਕਰਮ ਤੋਂ ਬਾਅਦ ਸੁਖਬੀਰ ਬਾਦਲ ਜਾਂ ਹੋਰ ਅਕਾਲੀ ਆਗੂਆਂ ਦਾ ਕੀ ਪ੍ਰਤੀਕਰਮ ਸਾਹਮਣੇ ਆਵੇਗਾ ਇਸ ਦੀ ਉਡੀਕ ਕਰਦੇ ਹਾਂ। ਵੈਸੇ ਜਿਸ ਨਾਲ ਹਿਸਾਬ ਨਾਲ ਅੱਜ ਜਥੇਦਾਰ ਨੇ ਸੁਖਬੀਰ ਬਾਦਲ ਨੂੰ ਰਗੜੇ ਲਾਏ ਹਨ ਉਹ ਬਹੁਤ ਹੀ ਹੈਰਾਨੀਜਨਕ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj