ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਕਰ ਰਿਹਾ ਹੋਛੀ ਬਿਆਨਬਾਜੀ- ਸੰਦੀਪ ਸਿੰਘ ਰੁਪਾਲੋਂ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਜਿਸ ਦਿਨ ਤੋਂ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਗਠਨ ਹੋਇਆ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਵਿੱਚ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪੰਥ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਤਿਹਾਸਿਕ ਇਕੱਠ ਕੀਤਾ ਉਸ ਦਿਨ ਤੋਂ ਹੀ ਪੰਥ ਵਿਰੋਧੀ ਸ਼ਕਤੀਆਂ ਅਤੇ ਪੰਜਾਬ ਵਿਰੋਧੀ ਲੋਕਾਂ ਦੇ ਪੈਰਾਂ ਥੱਲਿਓ ਜ਼ਮੀਨ ਖਿਸਕ ਗਈ ਹੈ ਸਭ ਤੋਂ ਵੱਡੀ ਤਕਲੀਫ ਬਾਦਲ ਦਲ ਨੂੰ ਹੋਈ ਇਸ ਕਰਕੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਸਦੀ ਜੁੰਡਲੀ ਦਾ ਮਾਨਸਿਕ ਸੰਤੌਲਨ ਖਰਾਬ ਹੋ ਗਿਆਹੈ ਉਸੇ ਦਿਨ ਤੋਂ ਉਹ ਲਗਾਤਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਹੋਛੀ ਬਿਆਨਬਾਜ਼ੀ ਕਰ ਰਹੇ ਹਨ ਇਨਾ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਭਰਤੀ ਕਮੇਟੀ ਮੈਂਬਰ ਪੰਜਾਬ ਅਤੇ ਅਬਜਰਵਰ ਸ਼੍ਰੀ ਫਤਿਹਗੜ੍ਹ ਸਾਹਿਬ ਸੰਦੀਪ ਸਿੰਘ ਰੁਪਾਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨਾਂ ਨੇ ਕਿਹਾ ਕਿ ਬਾਦਲ ਦਲ ਦੀ ਬੁਖਲਾਟ ਉਸ ਸਮੇਂ ਸਾਹਮਣੇ ਆਈ ਜਦੋਂ ਲੌਂਗੋਵਾਲ ਦੀ ਧਰਤੀ ਤੇ ਕੀਤੀ ਜਾ ਰਹੀ ਇੱਕ ਰਾਜਨੀਤਿਕ ਕਾਨਫਰੰਸ ਵਿਚ ਸੁਖਬੀਰ ਸਿੰਘ ਬਾਦਲ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਨਫਰਤ ਭਰੇ ਸ਼ਬਦ ਬੋਲੇ ਗਏ ਅਤੇ ਕਿਹਾ ਗਿਆ ਕਿ ਇੱਕ ਵਿਅਕਤੀ ਗੋਲ ਪੱਗ ਬੰਨ ਕੇ ਦੁਬਈ ਤੋਂ ਆ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਸੁਖਬੀਰ ਬਾਦਲ ਗੋਲ ਪੱਗਾਂ ਵਾਲਿਆਂ ਤੇ ਦਮਾਲੇ ਵਾਲਿਆਂ ਦਾ ਇਤਿਹਾਸ ਨਹੀਂ ਜਾਣਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ ਲੈ ਕੇ ਬਾਬਾ ਠਾਰਾ ਸਿੰਘ ,ਭਾਈ ਅਮਰੀਕ ਸਿੰਘ ਅਨੇਕਾਂ ਸਿੱਖ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਗੋਲਲ ਦੁਮਾਲੇ ਬੰਨ ਕੇ ਕੌਮ ਦੀ ਇੱਜ਼ਤ ਤੇ ਸ਼ਾਨ ਨੂੰ ਬਰਕਰਾਰ ਰੱਖਿਆ ਹੈ ਅਕਾਲੀ ਦਲ ਬਾਦਲ ਦੇ ਪ੍ਰਧਾਨ ਵੱਲੋਂ ਇਸ ਤਰ੍ਹਾਂ ਧਾਰਮਿਕ ਚਿੰਨਾਂ ਦਾ ਮਖੌਲ ਉਡਾਉਣਾ ਅਤੇ ਗੋਲ ਪੱਗਾਂ ਵਾਲਿਆਂ ਨੂੰ ਢੋਂਗੀ ਕਹਿਣਾ ਸ਼ਰੇਆਮ ਪੰਥਕ ਚਿੰਨਾਂ ਦੀ ਤੌਹੀਨ ਹੈ ਅੰਮ੍ਰਿਤਪਾਲ ਸਿੰਘ ਨੂੰ ਕੌਮ ਪ੍ਰਵਾਨ ਕਰ ਚੁੱਕੀ ਹੈ ਸ੍ਰੀ ਖਡੂਰ ਸਾਹਿਬ ਦੇ ਲੱਖਾਂ ਲੋਕਾਂ ਨੇ ਵੋਟਾਂ ਪਾ ਕੇ ਉਸਨੂੰ ਆਪਣਾ ਐਮ ਪੀ ਚੁਣਿਆ ਹੈ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਬਾਦਲ ਦਲ ਦਾ ਉਮੀਦਵਾਰ ਵਲਟੋਹਾ ਆਪਣੀ ਜਮਾਨਤ ਵੀ ਬਚਾ ਨਹੀਂ ਸਕਿਆ ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਏ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਝੂਠੇ ਸਬੂਤਾਂ ਦੇ ਨਾਲ ਰੌਲਾ ਪਾਇਆ ਪਰ ਲੋਕ ਮਜੀਠੀਏ ਦੀ ਝੂਠੀ ਸਾਜਿਸ਼ ਦਾ ਸ਼ਿਕਾਰ ਨਹੀਂ ਹੋਏ ਬਰਗਾੜੀ ਅਤੇ ਬਹਿਬਲ ਵਿੱਚ ਸਿੰਘਾਂ ਨੂੰ ਗੋਲ਼ੀ ਨਾਲ ਸ਼ਹੀਦ ਕਰਾਉਣ ਵਾਲੇ ਪੈਰ ਪੈਰ ਤੇ ਪੰਥ ਨੂੰ ਧੋਖਾ ਦੇਣ ਵਾਲੇ ਬਾਦਲ ਪਰਿਵਾਰ ਤੋਂ ਹੋਰ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿਹੜੇ ਲੋਕ ਸਾਬਕਾ ਜਥੇਦਾਰ ਨੂੰ ਖੁਰਚਣਿਆਂ ਨਾਲ ਕੁੱਟਣ ਦੀਆਂ ਧਮਕੀਆਂ ਦਿੰਦੇ ਹੋਣ ਉਹਨਾਂ ਤੋਂ ਚੰਗੀ ਭਾਸ਼ਾ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਜਿਸ ਪਾਰਟੀ ਦੀ ਸਟੇਜ ਤੋਂ ਕੌਮੀ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੇ ਸਪੁੱਤਰ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੇ ਕਿਰਦਾਰ ਨੂੰ ਨੀਵਾਂ ਦਿਖਾਉਣ ਲਈ ਸ਼ਬਦ ਬੋਲੇ ਜਾਂਦੇ ਹੋਣ ਇਹੋ ਜਿਹੇ ਪੰਥ ਵਿਰੋਧੀ ਲੋਕਾਂ ਤੋਂ ਪੰਜਾਬ ਅਤੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਬਾਦਲ ਦਲ ਦੇ ਹੰਕਾਰ ਦਾ ਜਵਾਬ ਲੋਕ 2027 ਦੀ ਇਲੈਕਸ਼ਨ ਵਿੱਚ ਦੇਣਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਗੋਗੀ ਇਟਲੀ, ਦਰਸ਼ਨ ਸਿੰਘ ਪਾਇਲ , ਗਗਨਦੀਪ ਸਿੰਘ ਪਾਇਲ , ਹਰਬੰਤ ਸਿੰਘ ਗਿੱਲ , ਜੋਗਾ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



