ਪੰਜਾਬ ਦੇ ਸੂਝਵਾਨ ਹੀ ਲੋਕਾਂ ਨੇ ਇਹਨਾਂ ਨੂੰ ਨਕਾਰਿਆ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸੁਖਬੀਰ ਬਾਦਲ ਤੇ ਉਸ ਦੀ ਸਾਥੀਆਂ ਦੀ ਜੁੰਡਲੀ ਨੂੰ ਪੰਜਾਬ ਦੇ ਸੂਝਵਾਨ ਤੇ ਅਣਖੀ ਲੋਕਾਂ ਨੇ ਨਕਾਰ ਦਿੱਤਾ ਹੈ ਕਿਉਂਕਿ ਸੁਖਬੀਰ ਬਾਦਲ ਪਰਿਵਾਰ ਵਿੱਚੋਂ ਪੈਦਾ ਹੋਇਆ ਬਿਨਾਂ ਕੁਰਬਾਨੀ ਵਾਲਾ ਆਪੂ ਬਣਿਆ ਲੀਡਰ ਹੈ ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਉੱਤੇ ਪਰਿਵਾਰਕ ਕਬਜ਼ਾ ਕੀਤਾ ਤੇ ਸਿੱਖ ਸੰਸਥਾਵਾਂ ਖੇਰੂੰ ਖੇਰੂੰ ਕਰ ਦਿੱਤੀਆਂ। ਸੁਖਬੀਰ ਬਾਦਲ ਖੁਦ ਤੇ ਉਸਦੇ ਸਾਥੀ ਬੁਖਲਾਹਟ ਵਿੱਚ ਆ ਕੇ ਬਹੁਤ ਗਲਤ ਬਿਆਨਬਾਜੀ ਕਰ ਰਹੇ ਹਨ। ਉਹਨਾਂ ਨੇ ਈਸੜੂ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਰਾਸੀ ਤੱਕ ਕਹਿ ਦਿੱਤਾ ਆਪਣੇ ਆਪ ਨੂੰ ਯੂਥ ਆਗੂ ਕਹਾ ਰਹੇ ਤੇ ਸਿੱਖ ਸੰਕਲਪਾਂ ਤੋਂ ਕੋਹਾਂ ਦੂਰ ਇੱਕ ਜਥੇਦਾਰ ਦੇ ਖੁਰਚਨੇ ਲਾਉਣ ਦੀਆਂ ਬੇਹੂਦੀਆਂ ਗੱਲਾਂ ਲੋਕਾਂ ਵਿੱਚ ਕਰ ਰਿਹਾ ਹੈ। ਬੇਸ਼ੱਕ ਹੁਣ ਮਾਫੀਆਂ ਮੰਗ ਰਹੇ ਹਨ ਪਰ ਇਹਨਾਂ ਨੇ ਕੋਈ ਵੀ ਸਬਕ ਨਹੀਂ ਸਿੱਖਿਆ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਾਰਸ ਪੰਜਾਬ ਦੀ ਜਥੇਬੰਦੀ ਦੇ ਖੰਨਾ ਹਲਕੇ ਨਾਲ ਸਬੰਧਿਤ ਨੌਜਵਾਨ ਆਗੂ ਸੰਦੀਪ ਸਿੰਘ ਪਾਲੋ ਨੇ ਸਖਤ ਸ਼ਬਦਾਂ ਵਿੱਚ ਉਸ ਵੇਲੇ ਕੀਤਾ ਜਦੋਂ ਸੁਖਬੀਰ ਸਿੰਘ ਬਾਦਲ ਨੇ ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਬਹੁਤ ਹੀ ਗਲਤ ਸ਼ਬਦਾਂ ਨਾਲ ਬਿਆਨਬਾਜੀ ਕੀਤੀ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਤੇ ਪੰਥਕ ਸੋਚ ਵਾਲਿਆਂ ਐਨਕਾਰੇ ਹੋਏ ਸੁਖਬੀਰ ਬਾਦਲ ਨੇ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਹਮਲਾ ਕਰਦਿਆਂ ਕਿਹਾ ਕਿ ਕਿ ਕੋਈ ਗੋਲ ਪੱਗ ਬੰਨ ਕੇ ਦੁਬਈ ਤੋਂ ਆ ਜਾਂਦਾ ਹੈ ਅਸੀਂ ਅਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਹੈ ਇਸ ਲਈ ਤੁਸੀਂ ਮੁੜ ਤੱਕੜੀ ਨੂੰ ਜੀਵਤ ਕਰੋ। ਸੰਦੀਪ ਸਿੰਘ ਰੁਪਾਲੋਂ ਪਾਲੋ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਸਭ ਨੂੰ ਪਤਾ ਹੈ ਖੰਡੂਰ ਸਾਹਿਬ ਤੋਂ ਤੁਹਾਡੇ ਵਲਟੋਹਾ ਦੀ ਗੋਡੀ ਲਗਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਪਰ ਸਰਕਾਰ ਦੇ ਮਨਸੂਬਿਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜੇਲ ਵਿੱਚ ਰੱਖਿਆ ਹੋਇਆ ਹੈ ਤੇ ਉਲਟਾ ਸੁਖਬੀਰ ਬਾਦਲ ਜਿਹੇ ਆਗੂ ਅਨੇਕਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਪਰਿਵਾਰ ਦੀ ਕਿਰਦਾਰਕੁਸ਼ੀ ਕਰ ਰਹੇ ਹਨ। ਸਦੀਪ ਸਿੰਘ ਰੁਪਾਲੋ ਨੇ ਕਿਹਾ ਸੁਖਬੀਰ ਸਿੰਘ ਬਾਦਲ ਤੇਰਾ ਖੁਦ ਦਾ ਰਿਸ਼ਤੇਦਾਰ ਜੇਲ ਵਿੱਚ ਹੈ ਤੂੰ ਦੂਜਿਆਂ ਉੱਪਰ ਕੀ ਦੋਸ਼ ਲਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



