ਰਾਪੁਰ ਪਿੰਡ ਦੇ ਸੁਖਅੰਮ੍ਰਿਤ ਸਿੰਘ ਨੇ ਸਕੂਲ ਦਾ ਦਸਤਾਰ ਮੁਕਾਬਲਾ ਜਿੱਤਿਆ
(ਸਮਾਜ ਵੀਕਲੀ)- ਫਗਵਾੜਾ ਤੋਂ ਨਕੋਦਰ ਸੜਕ ਤੇ ਸਰਹਾਲ਼ੀ, ਜਿਲਾ ਜਲੰਧਰ ਵਿਖੇ ਸਥਿੱਤ ਸਹਿਬਜਾਦਾ ਅਜੀਤ ਸਿੰਘ ਪਬਲਿੱਕ ਸਕੂਲ ਵਿਖੇ 17 ਫਰਵਰੀ 2024 ਨੂੰ ਦਸਤਾਰ ਮੁਕਾਬਲੇ ਕਰਵਾਏ ਗਏ। ਸਕੂਲ ਦੇ ਪ੍ਰਧਾਨ ਹਰਮਿੰਦਰ ਸਿੰਘ ਸਮਰਾ, ਡਾਇਰੈਕਟਰ ਰਘਬੀਰ ਸ਼ਿੰਘ ਅਤੇ ਪਰਿੰਸੀਪਲ ਜਤਿੰਦਰ ਕੌਰ ਜੀ ਹਰ ਇੱਕ ਸਾਲ ਦਸਤਾਰ ਮੁਕਾਬਲੇ ਕਰਾਉਂਦੇ ਹਨ ਜਿਸ ਲਈ ਇਹ ਸੱਭ ਵਧਾਈ ਦੇ ਪਾਤਰ ਹਨ।
ਇਸ ਸਾਲ ਦੇ ਮੁਕਾਬਲੇ ਵਿੱਚ 25 ਬੱਚਿਆਂ ਨੇ ਭਾਗ ਲਿਆ ਅਤੇ ਨਤੀਜੇ ਇਸ ਪ੍ਰਕਾਰ ਰਹੇ:
1 ਸੁਖਅੰਮ੍ਰਿਤ ਸਿੰਘ, 13 ਸਾਲ
2 ਗੁਰਨੂਰ ਸਿੰਘ, 14 ਸਾਲ
3 ਇੱਕਬਾਲ ਸਿੰਘ, 12 ਸਾਲ
ਇਹ ਦੂਜਾ ਸਾਲ ਹੈ ਜਦੋ ਕੁੱਕੜ ਪਿੰਡ ਦੇ ਨਜਦੀਕ ਪਿੰਡ ਰਾਪੁਰ ਫਰਾਲਾ ਦੇ ਵਸਨੀਕ ਸੁਖਅੰਮ੍ਰਿਤ ਸਿੰਘ ਨੇ ਸਕੂਲ ਦੇ ਮੁਕਾਬਲੇ ਵਿੱਚ ਭਾਗ ਲਿਆ ਹੈ। ਪਿਛਲੇ ਸਾਲ ਇਸਨੂੰ ਦੂਜਾ ਅਸਥਾਨ ਪ੍ਰਾਪਤ ਹੋਇਆ ਸੀ ਅਤੇ ਇਸ ਸਾਲ ਦਾ ਦਸਤਾਰ ਮੁਕਾਬਲਾ ਜਿੱਤਣ ਲਈ ਇਸਨੂੰ ਬਸੰਤ ਰੰਗ ਦੀ ਦਸਤਾਰ ਇਨਾਮ ਵਜੋ ਦੱਤੀ ਗਈ ਸੀ। ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਮੁੰਡਿਆਂ ਨੂੰ ਕੇਸਰੀ ਰੰਗ ਦੀਆਂ ਦਸਤਾਰਾਂ ਦਿੱਤੀਆਂ ਗਈਆਂ।
ਸੁਖਅੰਮ੍ਰਿਤ ਸਿੰਘ ਦੇ ਦਾਦਾ ਜੀ ਹਰਦਿਆਲ ਸਿੰਘ ਝੁੱਟੀ, ਦਾਦੀ ਜੀ ਬਲਜੀਤ ਕੌਰ ਝੁੱਟੀ, ਮਾਤਾ ਪਿਤਾ ਅਤੇ ਸਾਰੇ ਹੀ ਪਰਿਵਾਰ ਨੂੰ ਬੇ-ਹੱਦ ਖੁਸ਼ੀ ਹੈ ਕਿ ਉਨ੍ਹਾ ਦੇ ਲਾਡਲੇ ਹਰਮਨ ਪਿਆਰੇ ਬੱਚੇ ਨੇ ਇਹ ਦਸਤਾਰ ਮੁਕਾਬਲਾ ਜਿੱਤਿਆ ਹੈ ਜਿਸ ਕਰਕੇ ਹੋਰਨਾ ਨੂੰ ਵੀ ਉਤਸ਼ਾਹ ਮਿਲਦਾ ਹੈ ਜਿਸ ਕਰਕੇ ਉਹ ਸਿੱਖਾਂ ਦੇ ਅਮੀਰ ਇਤਿਹਾਸ, ਧਰਮ ਅਤੇ ਵਿਰਸੇ ਨਾਲ ਜੁੜੇ ਰਹਿਣਗੇ।
ਭਾਈ ਹਰਦਿਆਲ ਸਿੰਘ ਝੁੱਟੀ ਦੇ ਮਾਸੀ ਦੇ ਲੜਕੇ ਭਾਈ ਤਰਲੋਚਨ ਸਿੰਘ ਵਿਰਕ ਸੰਚਾਲਕ ਪੰਜਾਬੀ ਲਿਸਨਰਜ ਕਲੱਬ, ਜੋ ਅਕਸਰ ਦੇਸ਼ ਵਿਦੇਸ਼ ਵਿੱਚ ਦਸਤਾਰ ਮੁਕਾਬਲੇ ਕਰਵਾਉਂਦੇ ਹਨ, ਨੇ ਆਪਣੇ ਸਾਰੇ ਹੀ ਪਰਿਵਾਰ ਵਲੋਂ ਸੁਖਅੰਮ੍ਰਿਤ ਅਤੇ ਸਮੂਹ ਝੁੱਟੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ-ਓਹ ਵੀ ਗੱਡੇ ਭਰ ਕੇ।