(ਸਮਾਜ ਵੀਕਲੀ)
ਰੱਸੀ ਝੱਲ ਗਈ ਭਾਰ ਮੇਰਾ,
ਮੈਂ ਨਾ ਝੱਲਿਆ ਕਰਜ਼ੇ ਦਾ।
ਮਾਪੇ ਕਰ ਗਿਆ ਕੱਖੋਂ ਹੌਲੇੇ,
ਨਾਲੇ ਦੋਸੀਂ ਬੱਚਿਆਂ ਦਾ।
ਅੰਦਰ ਆਪਣੇ ਰੋਜ ਸੀ ਮਰਦਾ,
ਦੁਨੀਆਂ ਲਈ ਅੱਜ ਮਰਿਆ।
ਫਸਲ ਦਾ ਮੁੱਲ ਨਾ ਮਿਲਿਆ ਅਸਲ,
ਤਾਹੀਓਂ ਇਹ ਰਸਤੇ ਤੁਰਿਆ।
ਬਦਲ ਦਿਓ ਏ ਨੀਤੀ, ਨੇਤਾ ਵੀ ਬਦਲੋ,
ਮੇਰੇ ਵਾਂਗੂੰ ਅੱਖੋਂ ਉਹਲੇ ਨਾ ਹੋਰ ਕੋਈ ਹੋਵੇ।
ਮੰਨਦਾ ਗਲਤੀ, ਗਲਤ ਫੈਸਲਾ ਮੈਥੋਂ ਹੋ ਚੁਕਿਆ,
ਇਸ ਤੋਂ ਅੱਧੀ ਹਿੰਮਤ ਦੇ ਨਾਲ ਜੱਗ ਨੂੰ ਜਿੱਤ ਲੈਂਦਾ।
ਆਖਿਰ ਦੇ ਵਿੱਚ ਇਹੀ ਬੋਲ ਨੇ ਮੇਰੇ ਦੁਨੀਆ ਲਈ,
ਖੁਸ਼ੀ ਨਾਲ ਨੀ ਕੀਤੀ ਮੈ ਇਹ “ਖੁਦਕੁਸ਼ੀ”
ਖੁਸ਼ੀ ਨਾਲ ਨੀ ਕੀਤੀ ਮੈ ਇਹ “ਖੁਦਕੁਸ਼ੀ”
ਲਖਵਿੰਦਰ ਸਿੰਘ ਬੜੀ
98760-17911
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly