HOME ਗੰਨੇ ਦੀ ਕਾਸ਼ਤ ਆਮਦਨ ਭਰਪੂਰ: ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ

ਗੰਨੇ ਦੀ ਕਾਸ਼ਤ ਆਮਦਨ ਭਰਪੂਰ: ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ

1
ਕੈਪਸ਼ਨ : ਪੰਜਾਬ ਦੇ ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ ਪਿੰਡ ਜੱਬੋਵਾਲ ਵਿਖੇ ਪ੍ਰਦਰਸ਼ਨੀ ਪਲਾਂਟ ਦੇ ਦੌਰੇ ਦੌਰਾਨ ।
ਪਿੰਡ ਜੱਬੋਵਾਲ ’ਚ ਗੰਨੇ ਦੀ ਫਸਲ ’ਚ ਸਰੋਂ ਦੀ ਅੰਤਰ ਕਾਸ਼ਤ ਵਾਲੇ ਪ੍ਰਦਰਸਨੀ ਪਲਾਂਟ ਦਾ ਲਿਆ ਜਾਇਜਾ 
ਪੰਜਾਬ ਸਰਕਾਰ ਵੱਲੋਂ ਖੰਡ ਮਿਲਾਂ ਦੇ ਅਧਿਕਾਰਤ ਖੇਤਰਾਂ ’ਚ 24 ਜਾਗਰੂਕਤਾ ਕੈਂਪ ਲਾਏ ਜਾਣਗੇ 
ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੇ  ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ ਵਲੋਂ ਕ੍ਰਿਸ਼ੀ ਉੱਨਤੀ ਯੋਜਨਾ ਤਹਿਤ ਸਥਾਨਕ ਸਹਿਕਾਰੀ ਖੰਡ ਮਿਲ ਅਧੀਨ ਪੈਂਦੇ ਪਿੰਡ ਜੱਬੋਵਾਲ ਵਿਖੇ ਗੰਨੇ ਦੀ ਫ਼ਸਲ ਵਿਚ ਕੀਤੀ ਸਰੋਂ ਦੀ ਅੰਤਰ ਫ਼ਸਲ ਵਾਲੇ ਪ੍ਰਦਰਸ਼ਨੀ ਪਲਾਂਟ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਗੰਨੇ ਦੀ ਕਾਸ਼ਤ ਆਮਦਨ ਭਰਪੂਰ ਹੈ। ਪ੍ਰਦਰਸ਼ਨੀ ਪਲਾਂਟ ਦੇ ਦੌਰੇ ਦੌਰਾਨ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਕਣਕ, ਝੋਨੇ ਅਤੇ ਕਪਾਹ ਤੋਂ ਬਾਅਦ ਗੰਨਾ ਚੌਥੀ ਅਜਿਹੀ ਨਕਦੀ ਵਾਲੀ ਫਸਲ ਹੈ ਜੋ ਬੇਹਦ ਬੁਰੇ ਪ੍ਰਭਾਵ ਵਾਲੇ  ਮੌਸਮ ਨੂੰ ਸਹਿਣ ਕਰਕੇ ਵੀ ਕਿਸਾਨਾਂ ਨੂੰ ਵਧੀਆ ਆਮਦਨ ਦਵਾਉਂਦੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਲਈ ਪ੍ਰਦਰਸ਼ਨੀ ਪਲਾਂਟ ਅਤੇ ਜਾਗਰੂਕਤਾ ਕੈਂਪ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਜਿਸ ਤਹਿਤ ਪੰਜਾਬ ਦੀਆਂ ਵੱਖੋ-ਵੱਖ ਖੰਡ ਮਿਲਾਂ ਦੇ ਅਧਿਕਾਰਤ ਖੇਤਰਾਂ ਵਿਚ 24 ਜਾਗਰੂਕਤਾ ਕੈਂਪ ਅਤੇ ਪ੍ਰਦਰਸ਼ਨੀ ਪਲਾਂਟ ਲਾਏ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਪ੍ਰਤੀ ਹੈਕਟੇਅਰ ਪੈਦਾਵਰ ਵਧਾਉਣ ਦੇ ਮਕਸਦ ਲਈ ਗੰਨਾ ਕਾਸ਼ਤਕਾਰਾਂ ਨੂੰ ਚੌੜੀ ਵਿੱਥ ਵਿਧੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ , ਜਿਸ ਰਾਹੀਂ ਗੰਨੇ ਦੋ ਬਿਜਾਈ 4 ਫੁੱਟ ਦੂਰੀ ਦੀਆਂ ਲਾਈਨਾਂ ਅਤੇ ਬਿਜਾਈ ਇੱਕ ਜਾਂ ਦੋ ਖਾਲੀਆਂ ਵਿਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਬੀਜੀ ਗੰਨੇ ਦੀ ਫ਼ਸਲ ਦੇ ਬੂਟਿਆਂ ਨੂੰ ਵਧੇਰੇ ਰੌਸ਼ਨੀ ਅਤੇ ਹਵਾ ਮਿਲਦੀ ਹੈ ਜਿਸ ਨਾਲ ਫ਼ਸਲ ਘੱਟ ਡਿੱਗਣ ਕਾਰਨ ਪੈਦਾਵਾਰ ਵਿਚ ਵਾਧਾ ਹੁੰਦਾ ਹੈ। ਕੇਨ ਕਮਿਸ਼ਨਰ ਨੇ ਦੱਸਿਆ ਕਿ ਗੰਨੇ ਦੀ ਫਸਲ ਦੀ ਅੱਸੂ ਦੀ  ਬਿਜਾਈ ਵੇਲੇ ਖੇਤਾਂ ਵਿਚ ਝੋਨੇ ਦੀ ਪਰਾਲੀ ਖਿਲਾਰ ਕੇ ਪਾਣੀ ਅਤੇ ਖਾਦਾਂ ਦੀ ਬੱਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੀ ਫ਼ਸਲ ਵਿਚ ਝੋਨੇ ਦੀ ਪਰਾਲੀ ਖਿਲਾਰਨ ਨਾਲ ਜਿੱਥੇ ਵਾਤਾਵਰਨ ਨੁੰ ਪ੍ਰਦੂਸ਼ਣ ਹੋਣ ਤੋਂ ਬਚਾਇਆ ਜਾ ਸਕੇਗਾ ,ਓਥੇ ਸਰਦੀ ਅਤੇ ਗਰਮੀ ਤੋਂ ਫ਼ਸਲ ਨੂੰ ਬਚਾਅ ਹੋਣ ਨਾਲ ਪ੍ਰਤੀ ਹੈਕਟੇਅਰ ਪੈਦਾਵਾਰ ਵਿੱਚ ਵੀ ਵਾਧਾ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਪਤਝੜ ਰੁੱਤ ਦੀ ਗੰਨੇ ਦੀ ਫ਼ਸਲ ਤੋਂ ਵਧੇਰੇ ਆਮਦਨ ਲੈਣ ਲਈ ਅੰਤਰ ਫ਼ਸਲਾਂ ਲੈਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ  ਕਿਹਾ ਕਿ ਅੰਤਰ ਫ਼ਸਲਾਂ ਜਿਵੇਂ ਕਣਕ,ਸਰੋਂ,ਸਬਜੀਆਂ ਅਤੇ ਦਾਲਾਂ ਦੀ ਕਾਸ਼ਤ ਕਰਕੇ ਘਰੇਲੂ ਅਤੇ ਬਾਜ਼ਾਰ ਦੀਆਂ ਜ਼ਰੂਰਤਾਂ ਨੁੰ ਪੂਰਿਆ ਜਾ ਸਕਦਾ ਹੈ। ਉਨ੍ਹਾਂ ਨੇ ਸਬੰਧਤ ਅਮਲੇ-ਫੈਲੇ ਨੂੰ ਹਦਾਇਤ ਕੀਤੀ ਕਿ ਪੀ ਏ ਯੂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਪ੍ਰਦਰਸ਼ਨੀ ਪਲਾਂਟ ਲਾਏ ਜਾਣ ਤਾਂ ਜੋਂ ਗੰਨਾ ਕਾਸ਼ਤਕਾਰਾਂ ਦੇ ਖੇਤੀ ਲਾਗਤ ਖਰਚੇ ਘਟਾ ਕੇ ਸ਼ੁੱਧ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ।ਇਸ ਮੌਕੇ ਸਹਾਇਕ ਗੰਨਾ ਵਿਕਾਸ ਅਫਸਰ, ਡਾ. ਅਸ਼ਵਿੰਦਰ ਕੁਮਾਰ ਅਤੇ  ਸਹਿਕਾਰੀ ਖੰਡ ਮਿੱਲ ਸ਼ਹੀਦ ਭਗਤ ਸਿੰਘ ਨਗਰ  ਦਾ ਸਟਾਫ ਵੀ ਮੌਜੂਦ ਸੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleHUMAN HEALTH AND INTERSPATIAL EVENTS
Next articleਸਾਈਕੋਮੈਟਰਿਕ ਟੈੱਸਟ ਕਰਵਾਉਣ ਲਈ ਰਜਿਸਟਰਡ ਏਜੰਸੀਆ ਆਪਣੀ ਪ੍ਰਪੋਜਲ ਡੀ.ਈ.ਓ ਦਫਤਰ ਦੇਣ-ਡੀ.ਈ.ਓ