HOME ਸਫਲਤਾਪੂਰਵਕ ਟੀਚਿੰਗ ਪ੍ਰੈਕਟਿਸ ਪੂਰੀ ਹੋਣ ਉਪਰੰਤ ਵਿਦਾਇਗੀ ਪਾਰਟੀ ਤੇ ਸਨਮਾਨ ਸਮਾਰੋਹ ਕੀਤਾ...

ਸਫਲਤਾਪੂਰਵਕ ਟੀਚਿੰਗ ਪ੍ਰੈਕਟਿਸ ਪੂਰੀ ਹੋਣ ਉਪਰੰਤ ਵਿਦਾਇਗੀ ਪਾਰਟੀ ਤੇ ਸਨਮਾਨ ਸਮਾਰੋਹ ਕੀਤਾ ਗਿਆ।

2
ਫ਼ਰੀਦਕੋਟ  (ਸਮਾਜ ਵੀਕਲੀ)   (ਸ਼ਿਵਨਾਥ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੱਤੀ ਰੋੜੀ ਡੱਗੋ ਰੋਮਾਣਾ ਵਿਖੇ ਨਰਿੰਦਰ ਕੌਰ, ਅਮਨਦੀਪ ਕੌਰ ਅਤੇ ਵੀਰਜੋਤ ਕੌਰ ਦੇ ਟੀਚਿੰਗ ਪ੍ਰੈਕਟਿਸ ਸਫਲਤਾਪੂਰਵਕ ਪੂਰੀ ਕਰਨ ਉਪਰੰਤ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਵੱਲੋਂ ਉਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦੀ ਸਰਾਹਨਾ ਕੀਤੀ ਗਈ। ਸਮਾਰੋਹ ਦੌਰਾਨ ਉਨਾਂ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਸਕੂਲ ਵਿੱਚ ਬਿਤਾਇਆ ਸਮਾਂ ਉਨ੍ਹਾਂ ਲਈ ਬਹੁਤ ਹੀ ਸਿਖਲਾਈ ਭਰਿਆ ਅਤੇ ਯਾਦਗਾਰ ਰਿਹਾ। ਬੱਚਿਆਂ ਨਾਲ ਬਿਤਾਏ ਪਲਾਂ ਨੂੰ ਉਨ੍ਹਾਂ ਨੇ ਆਪਣੇ ਜੀਵਨ ਦੀ ਅਹਿਮ ਪੂੰਜੀ ਦੱਸਿਆ। ਸਕੂਲ ਦੇ ਸਾਰੇ ਅਧਿਆਪਕਾਂ ਨੇ ਉਨਾਂ ਦੇ ਕੀਤੇ ਕੰਮਾਂ ਦੀ ਖੂਬ ਪ੍ਰਸੰਸਾ ਕੀਤੀ। ਅੰਤ ਵਿੱਚ ਸਕੂਲ ਮੁਖੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਉਨਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਹ ਸਮਾਰੋਹ ਭਾਵੁਕ ਪਲਾਂ ਦੇ ਨਾਲ-ਨਾਲ ਖੁਸ਼ੀਆਂ ਭਰੀਆਂ ਯਾਦਾਂ ਛੱਡ ਗਿਆ।

 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸਰਕਾਰ ਦੇ ਹੱਥ ਖੜ੍ਹੇ – ਨਕੋਦਰ ਰੋਡ ਜਗਰਾਉਂ ਦੀ ਖ਼ਸਤਾ ਹਾਲਤ ਨੂੰ ਸੁਧਾਰਨ ਲਈ (ਸੰਗੋਵਾਲ ਸਰਪੰਚ ਦੀ ਟੀਮ) ਹੋਈ ਸਰਗਰਮ
Next articleਪੰਜਾਬੀਆਂ ਨੂੰ ਪਹਾੜਾਂ ਦੀ ਸੈਰ ਪਵੇਗੀ ਮਹਿੰਗੀ ਹਿਮਾਚਲ ਟੋਲ ਐਂਟਰੀ ਟੈਕਸ ਹੋਇਆ ਹੋਰ ਮਹਿੰਗਾ