ਸਮਾਜਸੇਵੀ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਟਾਇਲ ਲਗਾ ਕੇ ਟੋਏ ਭਰਨ ਦਾ ਕੰਮ ਕੀਤਾ ਸ਼ੁਰੂ

ਮਹਿਤਪੁਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੀ ਨਕੋਦਰ ਰੋਡ ਜਗਰਾਉਂ ਦੀ ਬੇ ਹੱਦ ਖ਼ਸਤਾ ਹਾਲਤ ਨੂੰ ਦੇਖਦੇ ਹੋਏ ਬਲਾਕ ਮਹਿਤਪੁਰ ਦੇ ਪਿੰਡ ਸੰਗੋਵਾਲ ਦੇ ਮੌਜੂਦਾ ਸਰਪੰਚ ਸ੍ਰ ਕੁਲਵੰਤ ਸਿੰਘ ਵੱਲੋਂ ਆਪਣੇ ਸਹਿਯੋਗੀ ਸਾਥੀਆਂ ਨਾਲ ਮਿਲ ਕੇ ਸੜਕ ਦੀ ਮਾੜੀ ਹਲਾਤ ਸੁਧਾਰਨ ਲਈ ਆਖਰ ਅਰਦਾਸਾਂ ਸੋਧ ਦਿੱਤਾ। ਯਾਦ ਰਹੇ ਕਿ ਇਸ ਸੜਕ ਵਿੱਚ ਕਦੇ ਲੋਕਾਂ ਵੱਲੋਂ ਕਚਰਾ ਪਾ ਕੇ ਖੱਡੇ ਭਰਨ ਦੀ ਕੋਸ਼ਿਸ਼ ਕੀਤੀ ਅਤੇ ਮਿੱਟੀ ਪਾਈ ਇਥੋਂ ਤੱਕ ਕਿ ਨਕੋਦਰ ਬਾਈ ਪਾਸ ਨਜ਼ਦੀਕ ਕਿਸੇ ਵੱਲੋ ਸੜਕ ਵਿੱਚ ਸਵਾ ਪਾ ਕੇ ਸਰਕਾਰ ਨੂੰ ਕੁੰਭਕਰਨੀ ਨੀਂਦ ਵਿਚੋਂ ਜਗਾਉਣ ਦਾ ਵੀ ਉਪਰਾਲਾ ਕੀਤਾ ਗਿਆ ਜੋ ਸੁਰਖੀਆਂ ਵਿੱਚ ਰਿਹਾ। ਤਕਰੀਬਨ 15 ਸਾਲ ਤੋਂ ਆਪਣੀ ਬੇ ਹੱਦ ਮਾੜੀ ਦੁਰਦਸ਼ਾ ਤੇ ਰੋ ਰਿਹਾ ਇਹ ਰੋਡ ਅੱਜ ਤੱਕ ਸਰਕਾਰਾਂ ਪਾਸੋਂ ਆਪਣਾ ਗੁਨਾਹ ਪੁਛ ਰਿਹਾ ਹੈ। ਲਗਾਤਾਰ ਰੋਹਿਨ, ਰਾਜਦੀਪ ਪਲਾਜ਼ਾ ਤੇ ਟੈਕਸ ਦੀ ਪਰਚੀ ਕਟਵਾਉਣ ਤੋਂ ਬਾਅਦ ਜੰਨਤਾਂ ਦੀ ਝੋਲੀ ਪਏ ਤਾਂ ਸੜਕ ਦੀ ਬਜਾਏ ਖੱਡੇ । ਇਨ੍ਹਾਂ ਖੱਡਿਆਂ ਨੇ ਜਿਥੇ ਹੁਣ ਤੱਕ ਸੈਂਕੜੇ ਲੋਕ ਮੌਤ ਦੇ ਮੂੰਹ ਵਿੱਚ ਧੱਕ ਦਿੱਤੇ ਉਥੇ ਆਏ ਦਿਨ ਵਹੀਕਲਾ ਦੇ ਹੋ ਰਹੇ ਐਕਸੀਡੈਂਟ ਕਾਰਨ ਜਾਨੀ ਮਾਲੀ ਨੁਕਸਾਨ ਥੰਮਨ ਦਾ ਨਾਂ ਨਹੀਂ ਲੈ ਰਿਹਾ। ਵੱਖ – ਵੱਖ ਜਥੇਬੰਦੀਆਂ ਵੱਲੋਂ ਅਵਾਜ਼ ਉਠਾਉਣ ਅਤੇ ਟੋਲ ਪਰਚੀ ਮੁਕਤ ਕਰਨ ਦੇ ਬਾਵਜੂਦ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਨਾ ਸਰਕਦੀ ਦੇਖ ਆਖਰ ਪਿੰਡ ਸੰਗੋਵਾਲ ਦੇ ਹੋਣਹਾਰ ਅਗਾਂਹਵਧੂ ਸੋਚ ਦੇ ਮਾਲਕ ਮੌਜੂਦਾ ਸਰਪੰਚ ਸ੍ਰ ਕੁਲਵੰਤ ਸਿੰਘ ਵੱਲੋਂ ਆਪਣੇ ਸਹਿਯੋਗੀ ਸਾਥੀਆਂ ਨਾਲ ਮਿਲ ਕੇ ਸੰਗੋਵਾਲ ਤੋਂ ਮਹਿਤਪੁਰ ਰੋਡ ਦੇ ਖੱਡਿਆਂ ਵਿਚ ਇੰਟਰਲਾਕ ਟਾਇਲਾਂ ਲਗਾਉਣ ਦਾ ਬੀੜਾ ਚੁੱਕ ਲਿਆ ਗਿਆ। ਇਸ ਕੰਮ ਵਿੱਚ ਜੇਸੀਬੀ ਦੀ ਸੇਵਾ ਕਰਨ ਲਈ ਜਿਥੇ ਪਿਰਤਪਾਲ ਸਿੰਘ ਤੂਰ ਅੱਗੇ ਆਏ ਉਥੇ ਦਿਨ ਰਾਤ ਟਰੈਕਟਰ ਟਰਾਲੀ ਦੀ ਸੇਵਾ ਸਮਾਜਸੇਵੀ ਸਿਮਰਜੀਤ ਸਿੰਘ ਸ਼ੇਰਗਿੱਲ ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੰਗੋਵਾਲ ਦੇ ਸਰਪੰਚ ਕੁਲਵੰਤ ਸਿੰਘ ਨੇ ਜਨਤਕ ਅਪੀਲ ਕਰਦਿਆਂ ਕਿਹਾ ਕਿ ਸੜਕ ਦੀ ਹਾਲਤ ਬੇ ਹੱਦ ਖ਼ਸਤਾ ਹੋ ਗਈ ਹੈ। ਇਸ ਲਈ ਹਾਦਸੇ ਦਾ ਕਾਰਨ ਬਣ ਰਹੇ ਵੱਡੇ ਖੱਡਿਆਂ ਨੂੰ ਇੰਟਰਲਾਕ ਟਾਇਲਾਂ ਲਗਾ ਕੇ ਭਰਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਇਸ ਕਾਰਜ ਵਿੱਚ ਸਹਿਯੋਗ ਕਰ ਰਹੇ ਸਹਿਯੋਗੀ ਸੱਜਣਾਂ ਦਾ ਤਹਿ ਦਿਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਉਨ੍ਹਾਂ ਕਿਹਾ ਕਿ ਉਹ ਅਪੀਲ ਕਰਦੇ ਹਨ ਦਰਦਮੰਦ ਦਾਨੀ ਸੱਜਣ ਅੱਗੇ ਆਉਣ ਤਾਂ ਕਿ ਰਲ ਮਿਲ ਕੇ ਇਸ ਸੜਕ ਦੀ ਤਰਸਯੋਗ ਖ਼ਸਤਾ ਹਾਲਤ ਵਿੱਚ ਕੁਝ ਸੁਧਾਰ ਕੀਤਾ ਜਾ ਸਕੇ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਜੇਕਰ ਸੰਗਤਾਂ ਦਾ ਸਹਿਯੋਗ ਜਾਰੀ ਰਿਹਾ ਤਾਂ ਇਹ ਕਾਰਜ ਵੀ ਨਿਰਵਿਘਨ ਜਾਰੀ ਰੱਖਿਆ ਜਾ ਸਕਦਾ ਹੈ। ਇਸ ਮੌਕੇ ਮੌਜੂਦਾ ਸਰਪੰਚ ਕੁਲਵੰਤ ਸਿੰਘ ਪਿੰਡ ਸੰਗੋਵਾਲ, ਸਿਮਰਨਜੀਤ ਸਿੰਘ ਸ਼ੇਰਗਿੱਲ, ਪ੍ਰਿਤਪਾਲ ਸਿੰਘ ਤੂਰ, ਅਜੈਬ ਸਿੰਘ ਨੰਬਰਦਾਰ, ਹਰਜੀਤ ਸਿੰਘ ਕਾਲਾ, ਬਲਦੇਵ ਸਿੰਘ ਚੇਅਰਮੈਨ, ਨਿਰਮਲ ਸਿੰਘ ਸਰਪੰਚ ਪਛਾੜੀਆ, ਚਰਨਜੀਤ ਸਿੰਘ ਚੈਰੀ ਸਹਿਯੋਗੀ ਸੱਜਣ ਮਾਸਟਰ ਪਰਮਜੀਤ ਸਿੰਘ, ਕੁਲਦੀਪ ਸਿੰਘ ਚੰਦੀ, ਜਸਕੀਰਤ ਸਿੰਘ ਜੱਸਾ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


