ਕਿਤਾ ਮੁਖੀ ਕੋਰਸ ਸਫ਼ਲਤਾ ਦੀ ਕੁੰਜੀ – ਕੁਲਵਿੰਦਰ ਕੌਰ ਚੰਦੀ
ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)- ਪੰਜਾਬ ਦੀ ਸਿਰਮੌਰ ਸੰਸਥਾ ਰਾਜਗੁਰੂ ਮਹਾਂਵਿਦਿਆਲਿਆ ਵੋਕੇਸ਼ਨਲ ਐਜੂਕੇਸ਼ਨ ਅਕੈਡਮੀ ਰਜਿ: ਵੱਲੋਂ ਸਫਲਤਾ ਪੂਰਵਕ ਸਿਲਾਈ ਕੋਰਸ (ਡਰੈੱਸ ਡਿਜ਼ਾਈਨਰ) ਪੂਰਾ ਕਰਨ ਤੇ ਮਾਨਤਾ ਪ੍ਰਾਪਤ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸੰਸਥਾ ਦੀ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ ਨੇ ਕਿਹਾ ਕਿ ਕਿਤਾ ਮੁਖੀ ਕੋਰਸ ਸਫ਼ਲਤਾ ਦੀ ਕੁੰਜੀ ਹੈ। ਅਤੇ ਕਿਤਾ ਮੁਖੀ ਕੋਰਸ ਕਰਨ ਵਾਲੇ ਬੱਚੇ ਭਵਿੱਖ ਵਿੱਚ ਕਿਸੇ ਦੇ ਮੁਥਾਜ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਕਿਤਾ ਮੁਖੀ ਕੋਰਸ ਇਕ ਅਜਿਹਾ ਕੋਰਸ ਹੈ ਜੋਂ ਤੁਹਾਨੂੰ ਆਪਣੇ ਕੰਮ ਦਾ ਮਾਲਕ ਬਣਾਉਂਦਾ ਹੈ ਅਤੇ ਕਿਤਾ ਮੁਖੀ ਕੋਰਸ ਕਰਨ ਵਾਲਾ ਵਿਦਿਆਰਥੀ ਦੂਜਿਆਂ ਲਈ ਵੀ ਰੋਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ। ਇਹ ਸਰਟੀਫਿਕੇਟ ਵੰਡ ਸਮਾਗਮ ਇਲਾਕੇ ਦੀ ਨਾਮੀ ਮਸ਼ਹੂਰ ਬੁਟੀਕ ਚੰਦੀ ਫੈਸ਼ਨ ਬੁਟੀਕ ਮਹਿਤਪੁਰ ਵਿਖੇ ਕੀਤਾ ਗਿਆ। ਹਰ ਵਾਰ ਦੀ ਤਰਾਂ ਨਵੇਂ ਬੈਚ ਦੀ ਅਰੰਭਤਾ ਇਸ ਵਾਰ ਵੀ ਬੜੇ ਉਤਸ਼ਾਹ ਪੂਰਵਕ ਕੀਤੀ ਗਈ। ਯਾਦ ਰਹੇ ਕਿ ਚੰਦੀ ਫੈਸ਼ਨ ਬੁਟੀਕ (ਰਜਿ) ਮਹਿਤਪੁਰ ਤੋਂ ਸਿਖਲਾਈ ਪ੍ਰਾਪਤ ਬੱਚੀਆਂ ਸਫਲਤਾ ਪੂਰਵਕ ਦੇਸ਼ ਵਿਦੇਸ਼ ਵਿੱਚ ਨਾਮਣਾ ਖੱਟ ਰਹੀਆਂ ਹਨ। ਖੁਦ (ਚੰਦੀ ਫੈਸ਼ਨ ਬੁਟੀਕ ਮਹਿਤਪੁਰ) ਇਲਾਕੇ ਵਿੱਚ ਕਿਸੇ ਪਹਿਚਾਣ ਦੀ ਮੁਥਾਜ ਨਹੀਂ ਹੈ। ਇਸ ਬੁਟੀਕ ਵਿਚ ਸਿਲਾਈ ਨਾਲ ਸਬੰਧਿਤ ਹਰ ਸਮਾਨ ਮਸ਼ੀਨਾਂ ਆਦਿ ਬੁਟੀਕ ਵਿਚੋਂ ਹੀ ਮਿਲਦਾ ਹੈ ਸਮਾਨ ਲਈ ਵਿਦਿਆਰਥੀਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। ਦੇਸ਼ ਵਿਦੇਸ਼ ਵਿੱਚ ਕਪੜਾ ਸਟਿਚ ਕਰਕੇ ਭੇਜਣ ਲਈ ਕੋਰੀਅਰ ਦਾ ਖਾਸ ਪ੍ਰਬੰਧ ਹੈ।ਇਸ ਮੌਕੇ ਸੰਸਥਾਂ ਦੇ ਡਾਇਰੈਕਟਰ ਵੱਲੋਂ ਸਾਰੇ ਸਟਾਫ ਦੀ ਮਿਹਨਤ ਨੂੰ ਸਲਾਮ ਕਰਦਿਆਂ ਕੋਰਸ ਸੰਪੰਨ ਕਰਨ ਵਾਲੀਆਂ ਬੱਚੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਹਰ ਬੱਚਾ ਆਪਣਾ ਭਵਿੱਖ ਰੋਸਨ ਕਰਨ ਲਈ ਕਿਤਾ ਮੁਖੀ ਕੋਰਸਾਂ ਵਿੱਚ ਦਾਖਲਾ ਦਵੇ ਉਨ੍ਹਾਂ ਕਿਹਾ ਕਿ ਛੇਤੀ ਸੰਸਥਾ ਵੱਲੋਂ ਕਾਰਪੇਂਟਰ, ਪਲੰਬਰ, ਮੈਸਨ ਆਦਿ ਅਲੱਗ – ਅਲੱਗ ਕਿਤਿਆਂ ਨਾਲ ਸਬੰਧਿਤ ਕੋਰਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਜ਼ਰੂਰਤ ਹੈ ਇਸ ਦੇ ਕੈਂਪ ਕਲਾਸਾਂ ਲੱਗਣੀਆਂ ਬਹੁਤ ਜ਼ਰੂਰੀ ਹੈ। ਸਰਕਾਰਾ ਨੂੰ ਇਸ ਪਾਸੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



