ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪੱਤਰਕਾਰ ਭਾਈਚਾਰੇ ਦੇ ਮੈਂਬਰ ਸ.ਬਲਦੇਵ ਸਿੰਘ ਬੱਧਣ ਦੇ ਪਿਤਾ ਸੂਬੇਦਾਰ ਸ.ਹੇਮ ਸਿੰਘ ਜੀ ਸੰਖੇਪ ਬਿਮਾਰੀ ਤੋਂ ਬਾਅਦ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ। ਉਹਨਾਂ ਨਮਿੱਤ ਗੁਰੂਦਵਾਰਾ ਸ੍ਰੀ ਗੁਰੂ ਰਵਿਦਾਸ, ਮੁਹੱਲਾ ਭੀਮ ਰਾਓ ਕਲੋਨੀ ਬੰਗਾ ਵਿਖੇ ਸਮਾਗਮ ਦੇ ਅਰੰਭ ਵਿੱਚ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਕੀਰਤਨੀ ਜਥਾ ਮੋਹਣ ਸਿੰਘ ਥਾਂਦੀਆ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ।ਇਸ ਮੌਕੇ ਤੇ ਸਿੱਖਿਆ ਜਗਤ ਨਾਲ ਜੁੜੇ ,ਰਾਜਨੀਤਿਕ ਅਤੇ ਸਮਾਜ ਸੇਵਾ ਨਾਲ ਜੁੜੇ ਵੱਖ ਵੱਖ ਬੁਲਾਰਿਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਵੱਖ ਵੱਖ ਬੁਲਾਰੇ ਜੋ ਇਸ ਸਮੇਂ ਤੇ ਪੁੱਜੇ ਹੋਏ ਸਨ ਨੇ, ਵਿਛੜੀ ਆਤਮਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਦੇ ਸ਼ਖਸ਼ੀ ਗੁਣਾਂ ਦੀ ਗੱਲਬਾਤ ਕੀਤੀ। ਕਿਸ ਤਰਾਂ ਉਹਨਾਂ ਫੌਜ ਦੀ ਨੌਕਰੀ ਕਰਦਿਆਂ ਆਪਣੇ ਪਰਿਵਾਰ ਨੂੰ ਪੜ੍ਹਾ ਲਿਖਾ ਕੇ ਉੱਚੇ ਅਹੁਦਿਆਂ ਅਤੇ ਵਧੀਆ ਜਗਾਹ ਤੇ ਸੈੱਟ ਕੀਤਾ। ਬੁਲਾਰਿਆਂ ਵਿੱਚ ਲੈਕਚਰਾਰ ਸੁਭਾਸ਼ ਸੱਲਵੀ, ਮਾਸਟਰ ਅਸ਼ੋਕ ਕੁਮਾਰ ਹੀਉਂ ਅਤੇ ਪ੍ਰਿੰਸੀਪਲ ਸ਼ੰਕਰ ਦਾਸ ਨੇ ਜਿੱਥੇ ਉਹਨਾਂ ਦਾ ਪਰਿਵਾਰ ਲਈ ਸ਼ੰਘਰਸ਼ ਅਤੇ ਬਿਮਾਰੀ ਤੋਂ ਬਾਅਦ ਸਦਾ ਲਈ ਰੁਖ਼ਸਤ ਹੋਣ ਤੱਕ ਦੀ ਗੱਲ ਕੀਤੀ ਉੱਥੇ ਉਹਨਾਂ ਅੱਜ ਸਮੇਂ ਵਿੱਚ ਹਵਾ ਪਾਣੀ ਦੇ ਪਲੀਤ ਹੋਣ ਕਾਰਨ ਵੱਖ ਵੱਖ ਹੋ ਰਹੀਆਂ ਬਿਮਾਰੀਆਂ ਵਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ। ਸਾਰੇ ਬੁਲਾਰਿਆਂ ਨੇ ਇਕ ਮੱਤ ਹੋ ਕੇ ਫਾਸਟ ਫੂਡ ਅਤੇ ਨਫੇ ਦੀ ਅੰਨ੍ਹੀ ਦੌੜ ਵਿੱਚ ਲੋਕਾਂ ਨੂੰ ਜ਼ਹਿਰ ਪਰੋਸਣ ਵਾਲਿਆਂ ਤੋਂ ਬਚਣ ਲਈ ਸਮੂਹ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਤੇ ਬੁਲਾਰਿਆਂ ਨੇ ਕਿਹਾ ਕਿ ਸੂਬੇਦਾਰ ਹੇਮ ਸਿੰਘ ਨੂੰ ਸੱਚੀ ਸਰਧਾਂਜਲੀ ਇਹ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਿਓ ਅਤੇ ਨਸ਼ਿਆਂ ਤੋਂ ਬਚਾ ਕੇ ਰੱਖੋ। ਇਸ ਮੌਕੇ ਤੇ ਪ੍ਰਿੰਸੀਪਲ ਹਰਭਜਨ ਸਿੰਘ ਬਿੱਲਾ,ਪ੍ਰਿੰਸੀਪਲ ਸ੍ਰੀ ਰਾਮ ,ਮਾ ਰਮੇਸ਼ ਚੰਦਰ , ਅਜੀਤ ਸਮੂਹ ਦੇ ਸਭਸ ਨਗਰ ਦੇ ਮੁੱਖ ਜਸਵੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ, ਰਾਮ ਗੋਪਾਲ ਮਹੇ ਜਲੰਧਰ, ਅਮਰ ਚੰਦ ,ਜੋਗਿੰਦਰ ਕੌਰ ,ਅਜੈਬ ਸਿੰਘ, ਇਕਬਾਲ ਸਿੰਘ, ਅਰਵਿੰਦ ਮਹੇ,ਸੁਰਜੀਤ ਕੌਰ ,ਮੰਗਤ ਰਾਮ, ਮੈਡਮ ਮਨਜੀਤ ਕੌਰ ,ਗੁਲਸ਼ਨ ਕੁਮਾਰ, ਜੀਤ ਸਿੰਘ ਭਾਟੀਆ , ਸਵਰਾਜ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj