ਸਬ ਇੰਸਪੈਕਟਰ ਨਿਰਮਲ ਸਿੰਘ ਨੇ ਪੁਲਿਸ ਚੌਂਕੀ ਅੱਪਰਾ ਦਾ ਚਾਰਜ ਸੰਭਾਲਿਆ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸਬ ਇੰਸਪੈਕਟਰ ਨਿਰਮਲ ਸਿੰਘ ਨੇ ਪੁਲਿਸ ਚੌਂਕੀ ਅੱਪਰਾ ਦਾ ਅੱਜ ਚਾਰਜ ਸੰਭਾਲ ਲਿਆ ਹੈ | ਸ. ਨਿਰਮਲ ਸਿੰਘ ਕਪੂਰਥਲਾ ਤੋਂ ਬਦਲ ਕੇ ਅੱਪਰਾ ਆਏ ਹਨ, ਜਦਕਿ ਸਬ ਇੰਸਪੈਕਟਰ ਹਰਜੀਤ ਸਿੰਘ ਅੱਪਰਾ ਤੋਂ ਬਦਲ ਕੇ ਪੁਲਿਸ ਚੌਂਕੀ ਰੁੜਕਾ ਕਲਾਂ ਚਲੇ ਗਏ ਹਨ | ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਨਿਰਮਲ ਸਿੰਘ ਚੌਂਕੀ ਇੰਚਾਰਜ ਅੱਪਰਾ ਨੇ ਕਿਹਾ ਕਿ ਮੇਰਾ ਮੁੱਖ ਮਕਸਦ ਇਲਾਕੇ ਦੇ ਪਿੰਡਾਂ ‘ਚ ਅਮਨ ਤੇ ਸ਼ਾਂਤੀ ਕਾਇਮ ਕਰਨਾ ਹੈ | ਪੁਲਿਸ ਚੌਂਕੀ ਅੱਪਰਾ ਦੇ ਅਧੀਨ ਆਉਂਦੇ ਪਿੰਡਾਂ ‘ਚ ਨਸ਼ਾ ਤਸਕਰਾਂ ਤੇ ਗੁੰਡਾ ਅਨਸਰਾਂ ਨੂੰ  ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ | ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸਦੇ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਨੂੰ  ਆਮ ਲੋਕਾਂ ਦੇ ਸਹਿਯੋਗ ਦੀ ਜਰੂਰਤ ਹੈ ਤਾਂ ਕਿ ਪੁਲਿਸ ਆਪਣੇ ਮਕਸਦ ‘ਚ ਕਾਮਯਾਬ ਹੋ ਸਕੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ਜ਼ਲ
Next articleਜਿਹੜੀ ਬੱਸ ਦੀ ਵੀਡੀਓ ਹੋਈ ਸੀ ਵਾਇਰਲ ਪੁਲਿਸ ਨੇ ਕੀਤਾ ਚਲਾਨ