ਸਬ ਇੰਸਪੈਕਟਰ ਹਰਜੀਤ ਸਿੰਘ ਨੇ ਪੁਲਿਸ ਚੌਂਕੀ ਅੱਪਰਾ ਦਾ ਅਹੁਦਾ ਸੰਭਾਲਿਆ

ਸਬ ਇੰਸਪੈਕਟਰ ਹਰਜੀਤ ਸਿੰਘ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸਬ ਇੰਸਪੈਕਟਰ ਹਰਜੀਤ ਸਿੰਘ ਨੇ ਪੁਲਿਸ ਚੌਂਕੀ ਅੱਪਰਾ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਉਨਾਂ ਬੁਲੇਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ ਤੇ ਨਸ਼ਾ ਤਸਕਰਾਂ ਨੂੰ  ਖਾਸ ਤੌਰ ‘ਤੇ ਤਾੜਨਾ ਕਰਦਿਆਂ ਕਿਹਾ ਕਿ ਉਹ ਨਸ਼ੇ ਵੇਚਣਾ ਬੰਦ ਕਰ ਦੇਣ | ਇਸ ਮੌਕੇ ਉਨਾਂ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ  ਵੀ ਕਿਹਾ ਕਿ ਉਹ ਸਰਕਾਰ ਤੇ ਕਾਨੂੰਨ ਨੂੰ  ਮੰਨਣ ਤੇ ਮੋਟਰਸਾਈਕਲਾਂ ਦੀ ਵਰਤੋਂ ਨਾ ਕਰਨ |  ਉਨਾਂ ਇਲਾਕਾ ਵਾਸੀਆਂ ਨੂੰ  ਵੀ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦੇਣ ‘ਤੇ ਜਦੋਂ ਮਰਜ਼ੀ ਕੋਈ ਵੀ ਵਿਅਕਤੀ ਪੁਲਿਸ ਪ੍ਰਸ਼ਾਸ਼ਨ ਨੂੰ  ਆਪਣੀ ਸਮੱਸਿਆ ਦੱਸ ਸਕਦਾ ਹੈ, ਉਸਦਾ ਤਰੁੰਤ ਨਿਪਟਾਰਾ ਕੀਤਾ ਜਾਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਿੰਡ ਰਾਮਪੁਰ ਵਿਖੇ ਮਮਤਾ ਦਿਵਸ ਮਨਾਇਆ ਗਿਆ।
Next articleਨਸ਼ਾ ਤਸਕਰਾਂ ਦਾ ਸ਼ਿਕਾਰ ਹੋਏ ਕੁਲਵਿੰਦਰ ਸਿੰਘ ਖੇੜਾ ਦੀ ਅੰਤਿਮ ਅਰਦਾਸ ਹੋਈ