ਪੜ੍ਹਾਈ—-

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ)
ਹਨੇਰਿਆਂ ‘ਚੋਂ ਕਰੋ ਰੁਸ਼ਨਾਈ ਬੱਚਿਓ,
ਸਭ ਤੋਂ ਜ਼ਰੂਰੀ ਹੈ ਪੜਾਈ ਬੱਚਿਓ।
ਜਿਹੜੇ ਬੱਚੇ ਮਨ ਚਿਤ ਲਾ ਕੇ ਪੜ੍ਹਦੇ,
ਉਹੀ ਉੱਚੀਆਂ ਮੰਜ਼ਿਲਾਂ ਨੂੰ ਸਰ ਕਰਦੇ।
ਲੋਕ ਦਿੰਦੇ ਉਨ੍ਹਾਂ ਨੂੰ ਵਧਾਈ ਬੱਚਿਓ,
ਸਭ ਤੋਂ ਜ਼ਰੂਰੀ ਹੈ ਪੜ੍ਹਾਈ ਬੱਚਿਓ।
ਜਿਹੜਾ ਬੱਚਾ ਵਿੱਦਿਆ ਤੋਂ ਵਾਂਝਾ ਰਹਿੰਦਾ ਹੈ,
ਸਾਰਾ ਜੱਗ ਉਸਨੂੰ ਨਿਕੰਮਾ ਕਹਿੰਦਾ ਹੈ।
ਭਾਵੇਂ ਉਹ ਰੱਖੇ ਕਿੰਨੀ ਵੀ ਸਫਾਈ ਬੱਚਿਓ,
ਸਭ ਤੋਂ ਜ਼ਰੂਰੀ ਹੈ ਪੜ੍ਹਾਈ ਬੱਚਿਓ।
ਕਮੀ ਜੋ ਪੜ੍ਹਾਈ ਦੀ ਦੂਰ ਕਰ ਲਓ,
ਤੁਸੀਂ ਦਿਲ ਤੇ ਦਿਮਾਗ ਭਰਪੂਰ ਕਰ ਕਰਲੋ।
ਸੱਚੀ ਗੱਲ ‘ਝਬੇਲਵਾਲੀ’ ਨੇ ਸੁਣਾਈ ਬੱਚਿਓ,
ਸਭ ਤੋਂ ਜ਼ਰੂਰੀ ਹੈ ਪੜਾਈ ਬੱਚਿਓ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
6284145349
Previous articleਅਮਰੀਕਾ ਦੇ ਉੱਘੇ ਪੰਜਾਬੀ ਕਾਰੋਬਾਰੀ ਪੀਟਰ ਤਾਲ ਤੇ ਘਰੇ ਪੋਤਰੇ ਦੀ ਦਾਤ
Next articleਪਾਕਿਸਤਾਨ ‘ਚ ਆਰਥਿਕ ਸੰਕਟ ਡੂੰਘਾ, ਡੇਢ ਲੱਖ ਸਰਕਾਰੀ ਨੌਕਰੀਆਂ ਛੁੱਟੀਆਂ; ਸਰਕਾਰ ਨੇ 6 ਮੰਤਰਾਲਿਆਂ ਨੂੰ ਵੀ ਭੰਗ ਕਰ ਦਿੱਤਾ ਹੈ